Breaking NewsD5 specialNewsPunjab

ਬਾਬਾ ਆਪਣੇ ਭਗਤਾਂ ਨੂੰ ਧੱਕੇ ਨਾਲ ਦਿੰਦਾ ‘ਚੁੰਮੀਆਂ ਤੇ ਪੱਪੀਆਂ’ (ਵੀਡੀਓ)

ਅੰਮ੍ਰਿਤਸਰ : ਲੋਕਾਂ ਨੂੰ ਠੱਗਣ ਲਈ ਕੁੱਝ ਪੁੱਛਾ ਦੇਣ ਵਾਲੇ ਅਖੌਤੀ ਬਾਬੇ ਪੂਰੀ ਚਰਚਾ ‘ਚ ਹਨ। ਜਿਨ੍ਹਾਂ ਦੀ ਕੌਈ ਨਾ ਕੌਈ ਅਸ਼ਲੀਲ ਹਰਕਤਾਂ ਕਰਦਿਆਂ ਦੀ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਆਦਰਸ਼ ਨਗਰ ਤੋਂ ਵੀ ਸਾਹਮਣੇ ਆਇਆ ਹੈ। ਜਿਥੇ ਪਵਨ ਕੁਮਾਰ ਤਨੇਜਾ ਨਾਂ ਦੇ ਸ਼ਖਸ ਨੇ ਆਪਣਾ ਇਕ ਪ੍ਰਾਈਵੇਟ ਮੰਦਰ ਬਣਾਇਆ ਹੋਇਆ ਹੈ। ਇਹ ਅਖੌਤੀ ਬਾਬੇ ਆਪਣੇ ਪਖੰਡ ਦੀ ਆੜ ‘ਚ ਮਹਿਲਾਵਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਰਿਹਾ ਹੈ। ਜਿਸ ਦੀ ਇਕ ਮਹਿਲਾ ਨਾਲ ਵੀਡੀਓ ਵਾਇਰਲ ਹੋਈ ਹੈ।

Read Also ਬਾਬਾ ਕਾਲੇ ਸ਼ਾਹ ਨੂੰ ਚੜ੍ਹਦੀ ਸ਼ਰਾਬ, ਫੇਰ ਪੈਂਦੇ ਪੰਗੇ |

ਜਿਸ ‘ਚ ਉਸਦਾ ਘਿਨਾਉਣੇ ਚਿਹਰੇ ਦਾ ਖੁਲਾਸਾ ਹੁੰਦਾ ਹੈ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਅੰਮ੍ਰਿਤਸਰ ਦੇ ਸੁਨੀਲ ਕੁਮਾਰ ਨਾਂ ਦੇ ਸਖਸ਼ ਨੇ ਇਸ ਅਖੌਤੀ ਬਾਬੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਪਵਨ ਕੁਮਾਰ ਤਨੇਜਾ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਦੇ ਜਮਾਨੇ ‘ਚ ਅਜਿਹੇ ਬਾਬਿਆਂ ਦੇ ਜਾਲ ‘ਚ ਫਸਣਾ ਸਾਡੇ ਲਈ ਵੀ ਸ਼ਰਮ ਵਾਲੀ ਗੱਲ ਹੈ। ਕਿਉਂਕਿ ਅਜਿਹੇ ਅਖੌਤੀ ਬਾਬੇ ਪਾਖੰਡ ਦੇ ਨਾ ਲੋਕਾਂ ਨੂੰ ਗੁਮਰਾਹ ਕਰਕੇ ਠੱਗ ਰਹੇ ਹਨ ਸੋ ਲੋੜ ਹੈ ਅਜਿਹੇ ਬਾਬਿਆਂ ਤੋਂ ਬਚਣ ਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button