Breaking NewsInternationalNews

ਅਮਰੀਕਾ ਦੀ ਮਸਜਿਦ ‘ਚ ਲੱਗੀ ਅੱਗ, ਖ਼ਤ ‘ਚ ਨਿਊਜੀਲੈਂਡ ਅੱਤਵਾਦੀ ਹਮਲੇ ਦਾ ਜ਼ਿਕਰ

ਕੈਲੀਫੋਰਨੀਆ : ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੀ ਇਕ ਮਸਜਿਦ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਅਤੇ ਘਟਨਾ ਵਾਲੇ ਸਥਾਨ ਤੋਂ ਨਿਊਜ਼ੀਲੈਂਡ ‘ਚ ਹੋਏ ਅੱਤਵਾਦੀ ਹਮਲੇ ਦੇ ਜ਼ਿਕਰ ਵਾਲਾ ਇਕ ਪੱਤਰ ਮਿਲਿਆ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਘਟਨਾ ‘ਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ ਅਤੇ ਇਸਲਾਮਕ ਸੈਂਟਰ ਆਫ ਐਸਕੋਂਦਿਦੋ ਦੇ ਮੈਂਬਰਾਂ ਨੇ ਅੱਗ ਬੁਝਾਊ ਵਿਭਾਗ ਦੇ ਪੁੱਜਣ ਤੋਂ ਪਹਿਲਾਂ ਹੀ ਅੱਗ ਬੁਝਾ ਲਈ ਸੀ।

Read Also ਨਿਊਜੀਲੈਂਡ ਹਮਲਾ : ਹਮਲਾਵਰ ਫੇਸਬੁਕ ‘ਤੇ 17 ਮਿੰਟ ਤੱਕ ਦਿਖਾਉਂਦਾ ਰਿਹਾ ਦਹਿਸ਼ਤ ਦਾ ਮੰਜ਼ਰ

ਮਸਜਿਦ ‘ਚ ਮਾਮੂਲੀ ਅੱਗ ਲੱਗੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਅੱਗ ਲੱਗਣ ਅਤੇ ਨਫਰਤ ਅਪਰਾਧ ਦੇ ਸ਼ੱਕ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਪੁਲਿਸ ਲੈਫਟੀਨੈਂਟ ਕ੍ਰਿਸ ਲਿਕ ਨੇ ਦੱਸਿਆ ਕਿ ਪਾਰਕਿੰਗ ਵਾਲੇ ਸਥਾਨ ਤੋਂ ਇਕ ਪੱਤਰ ਮਿਲਿਆ ਹੈ, ਜਿਸ ‘ਚ ਇਸ ਮਹੀਨੇ ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ ‘ਤੇ ਹੋਏ ਹਮਲੇ ਦਾ ਜ਼ਿਕਰ ਹੈ।

ਇਸ ਹਮਲੇ ‘ਚ 50 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਇਸ ਗੱਲ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਪੱਤਰ ‘ਚ ਕੀ ਲਿਖਿਆ ਹੈ? ਜਾਂਚ ਅਧਿਕਾਰੀਆਂ ਨੇ ਸ਼ੱਕੀ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ। ਪੁਲਿਸ ਨੇ ਇਕ ਟੀ. ਵੀ. ਚੈਨਲ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਮਸਜਿਦ ‘ਚ 7 ਲੋਕ ਮੌਜੂਦ ਸਨ। ਉਨ੍ਹਾਂ ਨੇ ਅੱਗ ਬੁਝਾਊ ਗੱਡੀ ਦੇ ਪੁੱਜਣ ਤੋਂ ਪਹਿਲਾਂ ਅੱਗ ਬੁਝਾ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button