Breaking NewsD5 specialNewsSports

ਭਾਰਤ ਦੀ ਬਾਕਸਿੰਗ Lovlina ਨੇ ਮਹਿਲਾਂ ਵੇਲ‍ਟਰ ਰਾਊਂਡ 16 ‘ਚ Nadine ਨੂੰ ਹਰਾਇਆ,Medal ਤੋਂ ਅਜੇ ਇੱਕ ਕਦਮ ਦੂਰ

ਟੋਕੀਓ : ਭਾਰਤ ਦੀ ਬਾਕਸਰ ਲਵਲੀਨਾ ਬੋਰਗੋਹੇਨ ਨੇ ਟੋਕੀਯੋ ਓਲੰਪਿਕ ‘ਚ ਜ਼ੋਰਦਾਰ ਸ਼ੁਰੂਆਤ ਕੀਤੀ ਹੈ। ਲਵਲੀਨਾ ਬੋਰਗੋਹੇਨ ਨੇ ਮਹਿਲਾ ਵੇਲ‍ਟਰ ਰਾਊਂਡ 16 ‘ਚ ਜਰਮਨੀ ਦੀ ਨਾਦਿਨ ਏਪੇਟਜੋ ਹਰਾ ਦਿੱਤਾ ਹੈ। ਲਵਲੀਨਾ ਨੇ ਨਾਦਿਨ ਏਪੇਟਜੋ ਨੂੰ ਹਰਾਕੇ ਕ‍ਵਾਰਟਰ ਫਾਇਨਲ ਲਈ ਕ‍ਵਾਲੀਫਾਈ ਕੀਤਾ ਹੈ। ਉਹਨਾਂ ਨੇ 64 – 69 ਕਿਲੋਗ੍ਰਾਮ ਭਾਰ ਵਰਗ ‘ਚ ਜਰਮਨੀ ਦੀ ਮੁੱਕੇਬਾਜ ਨੂੰ 3 – 2 ਨਾਲ ਮਾਤ ਦਿੱਤੀ। ਲਵਲੀਨਾ ਨੇ ਆਖਰੀ ਅੱਠ ‘ਚ ਜਗ੍ਹਾ ਬਣਾ ਲਈ ਹੈ। ਉਹ ਮੈਡਲ ਤੋਂ ਬਸ ਇੱਕ ਜਿੱਤ ਦੂਰ ਹੈ। ਸੈਮੀਫਾਈਨਲ ‘ਚ ਪੁੱਜਦੇ ਹੀ ਉਨ੍ਹਾਂ ਦਾ ਬ੍ਰਾਊਨ ਮੈਡਲ ਪੱਕਾ ਹੋ ਜਾਵੇਗਾ। ਕ‍ਵਾਰਟਰ ਫਾਈਨਲ ਮੁਕਾਬਲਾ 30 ਜੁਲਾਈ ਨੂੰ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪਹਿਲੇ ਰਾਊਂਡ ‘ਚ ਲਵਲੀਨਾ 3 – 2 ਨਾਲ ਜਿੱਤ ਦਰਜ ਕੀਤੀ। ਉਸਦੇ ਬਾਅਦ ਦੂਜੇ ਰਾਊਂਡ ‘ਚ ਲਵਲੀਨਾ ਨੇ ਨਾਦਿਨ ਏਪੇਟਜੋ ਨੂੰ 3 – 2 ਨਾਲ ਹਰਾਇਆ। ਲਵਲੀਨਾ ਦਾ ਕ‍ਵਾਰਟਰ ਫਾਈਨਲ ‘ਚ ਸਾਹਮਣਾ ਚੀਨੀ ਤਾਇਪੇ ਦੀ ਨਿਆਨ ਚਿਨ ਚੇਨ ਨਾਲ ਹੋਵੇਗਾ ।

BIG BREAKING ਕਿਸਾਨਾਂ ਨੇ ਘੇਰਿਆ ਭਾਜਪਾ ਪ੍ਰਧਾਨ ! ਕਿਸਾਨਾਂ ਦਾ ਪੁਲਿਸ ਨਾਲ ਪਿਆ ਪੇਚਾ !D5 Channel Punjabi

ਦੱਸ ਦਈਏ ਕਿ ਭਾਰਤੀ ਲਵਲੀਨਾ ਨੇ ਅਸਮ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਓਲੰਪਿਕ ਤੱਕ ਦਾ ਸਫਰ ਤੈਅ ਕੀਤਾ ਹੈ। 24 ਸਾਲ ਦੀ ਲਵਲੀਨਾ ਬੋਰਗੋਹੇਨ ਅਸਮ ਦੇ ਗੋਲਾਘਾਟ ਜਿਲ੍ਹੇ ਵਿੱਚ ਪੈਣ ਵਾਲੀ ਸਰੁਪਥਰ ਵਿਧਾਨ ਸਭਾ ਦੇ ਛੋਟੇ ਜਿਹੇ ਪਿੰਡ ਬਰੋਮੁਖਿਆ ਦੀ ਰਹਿਣ ਵਾਲੀ ਹੈ । ਉਨ੍ਹਾਂ ਦੇ ਪਿੰਡ ਵਿੱਚ ਸਿਰਫ਼ 2 ਹਜਾਰ ਦੀ ਆਬਾਦੀ ਹੈ । 2 ਵਾਰ ਵਿਸ਼ਵ ਚੈਂਪੀਅਨਸ਼ਿਪ ‘ਚ  ਮੈਡਲ ਜਿੱਤ ਚੁੱਕੀ ਲਵਲੀਨਾ ਅਸਮ ਦੀ ਪਹਿਲੀ ਬਾਕਸਰ ਹੈ। ਜਿਨ੍ਹਾਂ ਨੇ ਓਲੰਪਿਕ ਲਈ ਕਵਾਲੀਫਾਈ ਕੀਤਾ ਹੈ। 1 . 77 ਮੀਟਰ ਲੰਮੀ ਲਵਲੀਨਾ ਬੋਰਗੋਹੇਨ ਟੋਕੀਓ ਓਲੰਪਿਕ ‘ਚ 69 ਕਿੱਲੋਗ੍ਰਾਮ ਵਰਗ ‘ਚ ਹਿੱਸਾ ਲੈ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button