Breaking NewsD5 specialIndiaNewsPoliticsPunjab

ਭਗਵੰਤ ਮਾਨ ਤੇ Navjot Sidhu ‘ਚ ਟੱਕਰ ! ਮਾਨ ਨੇ ਕੱਢੀ ਭੜਾਸ, ਬਣਜਾ ਬਿਜਲੀ ਮੰਤਰੀ..!

ਪਟਿਆਲਾ : ਪੰਜਾਬ ਸਰਕਾਰ ਲੋਕਾਂ ਨੂੰ ਬਿਜਲੀ ਦਾ ਕਰੰਟ ਲਗਾਉਣ ਜਾ ਰਹੀ ਹੈ ਤੇ ਨਵਜੋਤ ਕੌਰ ਸਿੱਧੂ ਨੇ ਬਿਜਲੀ ਮੁੱਦੇ ‘ਤੇ ਕੈਪਟਨ ਸਰਕਾਰ ਨੂੰ ਕੇਜਰੀਵਾਲ ਤੋਂ ਨਸੀਹਤ ਲੈਣ ਲਈ ਕਹਿ ਰਹੇ ਹਨ। ਇਸ ਸਿਆਸੀ ਬਿਜਲੀ ‘ਤੇ ਹੁਣ ਭਗਵੰਤ ਮਾਨ ਨੇ ਸਿੱਧੂ ਜੋੜੇ ‘ਤੇ ਨਿਸ਼ਾਨਾ ਕੱਸਿਆ ਹੈ। ਚੰਡੀਗੜ੍ਹ ‘ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਨੂੰ ਬਿਜਲੀ ਮੰਤਰਾਲਾ ਸੰਭਾਲ ਲੈਣਾ ਚਾਹੀਦਾ ਹੈ।

ਭਗਵੰਤ ਮਾਨ ਤੇ Navjot Sidhu ‘ਚ ਟੱਕਰ ! ਮਾਨ ਨੇ ਕੱਢੀ ਭੜਾਸ, ਬਣਜਾ ਬਿਜਲੀ ਮੰਤਰੀ..!

ਓਧਰ ਸਵਾਲ ਜਦੋਂ ਤੀਜੇ ਫਰੰਟ ‘ਤੇ ਹੋਇਆ ਤਾਂ ਭਗਵੰਤ ਮਾਨ ਨੇ ਕਿਹਾ ਕਿ ਤੀਜਾ ਫਰੰਟ ਪਹਿਲਾ ਵੀ ਇਨਹਾ ਦੇ ਵੱਲੋਂ ਹੀ ਬਣਾਇਆ ਗਿਆ ਸੀ। ਸੋ ਇਕ ਵਾਰ ਫੇਰ ਬਿਜਲੀ ‘ਤੇ ਸਿਆਸਤ ਹੋ ਰਹੀ ਹੈ ਪਰ ਵਿਰੋਧੀ ਬਿਆਨਬਾਜ਼ੀ ਤੋਂ ਇਲਾਵਾ ਕੋਈ ਹਰਕਤ ਨਹੀਂ ਵਿਖਾ ਰਹੇ। ਸਰਕਾਰ ਨੂੰ ਦੂਰੋਂ ਦੂਰੋਂ ਭੰਡਿਆ ਜਾ ਰਿਹਾ ਹੈ। ਭਗਵੰਤ ਮਾਨ ਨੇ ਸਿੱਧੂ ਨੂੰ ਬਿਜਲੀ ਮੰਤਰੀ ਬਣਨ ਦੀ ਸਲਾਹ ਦਿੱਤੀ ਹੈ। ਸਿੱਧੂ ਮੰਨਣਗੇ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਸਿੱਧੂ ‘ਤੇ ਹਰ ਇਕ ਦੀ ਨਜ਼ਰ ਜ਼ਰੂਰ ਟਿਕੀ ਹੈ ਕਿ ਅਗਲਾ ਸਾਲ ਕੈਪਟਨ ਸਰਕਾਰ ਲਈ ਕੀ ਨਵਾਂ ਚੰਨ ਚਾੜੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button