Breaking NewsD5 specialIndiaNewsPoliticsPunjab

ਬਾਦਲਾਂ ਨੂੰ ਵੱਡਾ ਝਟਕਾ, ਅੱਜ ਨੀਂਦ ਆਉਣੀ ਔਖੀ..!

ਚੰਡੀਗੜ੍ਹ : ਪੰਜਾਬ ‘ਚ ਅਕਾਲੀ ਭਾਜਪਾ ਗੱਠਜੋੜ ਦੀ ਜੋ ਮੌਕੇ ਬੇਮੌਕੇ ਜ਼ੁਬਾਨ ‘ਤੇ ਆ ਹੀ ਜਾਂਦੀ ਹੈ। ਪੰਜਾਬ ‘ਚ ਨਹੁੰ ਮਾਸ ਤੋਂ ਵੱਖਰਾ ਹੁੰਦਾ ਵਿਖਾਈ ਦੇ ਰਿਹਾ ਹੈ। ਨਵੇਂ ਬਣੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਚੰਡੀਗੜ੍ਹ ‘ਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਅਕਾਲੀ ਭਾਜਪਾ ਰਿਸ਼ਤੇ ‘ਚ ਆਈ ਦਰਾਰ ਦੇ ਸਵਾਲਾਂ ਤੋਂ ਪਾਸਾ ਵੱਟਦੇ ਨਜ਼ਰ ਆਏ ਪਰ ਜਵਾਬ ਸਾਫ਼ ਸੀ। ਜਿਸ ਨੂੰ ਸਮਝਣਾ ਕੋਈ ਔਖਾ ਨਹੀਂ। ਅਸ਼ਵਨੀ ਸ਼ਰਮਾ ਨੇ ਫਿਰ ਓਹੀ ਜਵਾਬ ਦਿੱਤਾ ਹੈ ਜੋ ਅਕਾਲੀ ਦਲ ਨੂੰ ਪ੍ਰੇਸ਼ਾਨ ਕਰਨ ਵਾਲਾ ਹੈ। ਹਾਲਾਂਕਿ ਸੁਖਬੀਰ ਬਾਦਲ ਤਾਂ ਤੋੜ ਵਿਛੋੜੇ ਦੀਆਂ ਖ਼ਬਰਾਂ ਨੂੰ ਇਨਕਾਰ ਕਰਦੇ ਨਜ਼ਰ ਆਏ। ਗੱਠਜੋੜ ‘ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਦੇ ਨਾਲ ਗਠਜੋੜ ਹੈ। ਗਠਜੋੜ ਟੁੱਟਣ ਦੀਆਂ ਖਬਰਾਂ ਮੀਡੀਆਂ ‘ਚ ਹੀ ਹਨ।

BREAKING | ਬਾਦਲਾਂ ਨੂੰ ਵੱਡਾ ਝਟਕਾ, ਅੱਜ ਨੀਂਦ ਆਉਣੀ ਔਖੀ..! Akali Dal Badal (Video)

ਹੁਣ ਸਵਾਲ ਪੈਦਾ ਹੋਣਾ ਲਾਜ਼ਮੀ ਹੈ ਕਿ ਇਸ ਰਿਸ਼ਤੇ ਨੂੰ ਕੀ ਨਾਮ ਦਿੱਤਾ ਜਾਵੇ। ਦੋਵੇਂ ਆਪਣੀ ਪਾਰਟੀ ਮਜ਼ਬੂਤ ਕਰਨ ਦੀ ਗੱਲ ਕਹਿ ਰਹੇ ਹਨ ਅਕਾਲੀ ਦਲ ਤਾਂ ਪਹਿਲਾਂ ਹੀ ਪੈਰਾਂ ‘ਤੇ ਕੁਹਾੜਾ ਮਾਰੀ ਬੈਠੈ। ਕਈ ਟਕਸਾਲੀ ਬਣ ਕੇ ਪਾਰਟੀ ਦਾ ਪੱਲਾ ਛੱਡ ਗਏ ‘ਤੇ ਭਾਜਪਾ ਨੇ ਹਰਿਆਣਾ ਤੋਂ ਬਾਅਦ ਦਿੱਲੀ ‘ਚ ਅੱਖਾਂ ਕੱਢੀਆਂ ਤਾਂ ਪੰਜਾਬ ਦੀ ਫ਼ਿਕਰ ਸਤਾਉਣ ਲੱਗੀ। ਹੁਣ ਇਹ ਤਾਂ 2022 ਵਿੱਚ ਹੀ ਸਾਫ਼ ਹੋਵੇਗਾ ਕਿ ਇਹ ਰਿਸ਼ਤਾ ਕਿੱਥੋਂ ਤੱਕ ਨਿੱਭਦਾ ਹੈ ਕਿਉਂ ਕਿ ਭਾਜਪਾ ਵਾਲੇ ਵੀ ਬਾਦਲਾਂ ਤੋਂ ਅੱਕੇ ਹੋਏ, ਸਟੇਜਾਂ ‘ਤੇ ਆਪਣੀ ਭੜਾਸ ਕੱਢਦੇ ਰਹਿੰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button