Breaking NewsD5 specialInternationalNews

ਪਹਿਲੀ ਵਾਰ ਸਾਹਮਣੇ ਆਇਆ ਕੋਰੋਨਾ ਦਾ ਅਜਿਹਾ ਮਾਮਲਾ, ਡਾਕਟਰ ਵੀ ਹੋਏ ਹੈਰਾਨ

ਮੈਕਸੀਕੋ : ਮੈਕਸੀਕੋ ‘ਚ ਕੋਰੋਨਾ ਵਾਇਰਸ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਡਾਕਟਰ ਵੀ ਹੈਰਾਨੀ ਵਿੱਚ ਹਨ। ਦਰਅਸਲ ਮੈਕਸੀਕੋ ‘ਚ ਇਕੱਠੇ ਤਿੰਨ ਬੱਚਿਆਂ ਦਾ ਜਨਮ ਹੋਇਆ ਅਤੇ ਤਿੰਨੋਂ ਹੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਬੱਚਿਆਂ ਦੇ ਮਾਤਾ-ਪਿਤਾ ਵਿੱਚੋਂ ਕਿਸੇ ਨੂੰ ਵੀ ਕੋਰੋਨਾ ਨਹੀਂ ਹੈ। ਇਸ ਮਾਮਲੇ ‘ਚ ਡਾਕਟਰ ਵੀ ਹੈਰਾਨ ਰਹਿ ਗਏ। ਉਥੇ ਹੀ ਮੈਕਸੀਕੋ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।

ਵੱਡੀ ਖ਼ਬਰ-ਕੋਟਕਪੂਰਾ ਗੋਲੀਕਾਂਡ ‘ਚ SIT ਨੇ ਵੱਡਾ ਪੁਲਿਸ ਅਫ਼ਸਰ ਕੀਤਾ ਗ੍ਰਿਫਤਾਰ

ਤਿੰਨ ਜੁੜਵਾ ਬੱਚਿਆਂ ਵਿੱਚੋਂ ਇੱਕ ਕੁੜੀ ਅਤੇ ਦੋ ਮੁੰਡੇ ਹਨ। ਜਨਮ ਲੈਣ ਤੋਂ ਚਾਰ ਘੰਟੇ ਬਾਅਦ ਤਿੰਨਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਅਤੇ ਤਿੰਨਾਂ ਦੀ ਹੀ ਰਿਪੋਰਟ ਪੌਜ਼ੀਟਿਵ ਆਈ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਸਾਨੂੰ ਲੱਗਾ ਕਿ ਬੱਚਿਆਂ ਦੀ ਮਾਂ ਕੋਰੋਨਾ ਵਾਇਰਸ ਦੀ ਐਸਿਮਪਟੋਮੈਟਿਕ ਮਰੀਜ ਹੋਵੇ,ਉਸ ਨਾਲ ਇਹ ਬੱਚਿਆਂ ਵਿੱਚ ਆਇਆ ਹੋਵੇ। ਇਸ ਲਈ ਅਸੀਂ ਬੱਚਿਆਂ ਦੇ ਮਾਪਿਆਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।

ਕਾਂਗਰਸੀ ਪ੍ਰਧਾਨ ਦੀ ਬਿੱਟੂ ਨੂੰ ਕੋਰੀ ਨਾਂਹ! ਅਸੀਂ ਨਹੀਂ ਕਰਾਉਣੇ ਪਰਚੇ, ਦਿਲਜੀਤ ਬੋਲਿਆ ਸੱਚ,ਇਕੱਲੇ ਪਏ ਰਵਨੀਤ ਬਿੱਟੂ!

ਡਾਕਟਰਾਂ ਨੇ ਮਾਹਿਰਾਂ ਨੂੰ ਇਸ ਕੇਸ ‘ਤੇ ਸਟੱਡੀ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਪਤਾ ਲੱਗੇ ਕਿ ਅਜਿਹਾ ਕਿਵੇਂ ਹੋ ਗਿਆ। ਬੱਚਿਆਂ ਦੀ ਦੇਖਭਾਲ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ 17 ਜੂਨ ਨੂੰ ਪੈਦਾ ਹੋਏ ਤਿੰਨੋਂ ਬੱਚਿਆਂ ਵਿੱਚੋਂ ਦੋ ਪੂਰੀ ਤਰ੍ਹਾਂ ਤੰਦਰੁਸਤ ਸਨ ਜਦੋਂ ਕਿ ਤੀਸਰੇ ਬੱਚੇ ਨੂੰ ਨਿਮੋਨਿਆ ਦੀ ਸ਼ਿਕਾਇਤ ਸੀ ਪਰ ਉਹ ਵੀ ਹੁਣ ਠੀਕ ਹੈ। ਤਿੰਨੋਂ ਬੱਚੇ ਫਿਲਹਾਲ ਹਸਪਤਾਲ ਵਿੱਚ ਹੀ ਹਨ ਅਤੇ ਡਾਕਟਰ ਉਨ੍ਹਾਂ ਦੀ ਪੂਰੀ ਦੇਖਭਾਲ ਕਰ ਰਹੇ ਹੈ। ਦੱਸ ਦਈਏ ਕਿ ਮੈਕਸੀਕੋ ਵਿੱਚ ਕੋਰੋਨਾ ਦੇ 190,000 ਤੋਂ ਵੀ ਜ਼ਿਆਦਾ ਮਾਮਲੇ ਹਨ। ਉਥੇ ਹੀ ਵਾਇਰਸ ਨਾਲ 23,377 ਲੋਕਾਂ ਦੀ ਮੌਤ ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button