Breaking NewsD5 specialIndiaNewsPoliticsPunjab

ਬਾਦਲਾਂ ਨੂੰ ਦਿੱਲੀਓਂ ਲੱਗਿਆ ਝਟਕਾ!

ਦਿੱਲੀ : ਜਿਥੇ ਪੰਜਾਬ ‘ਚ ਅਕਾਲੀ ਦਲ ਨੂੰ ਝਟਕੇ ਤੇ ਝਟਕਾ ਲੱਗ ਰਿਹਾ ਹੈ, ਉਥੇ ਹੀ ਹੁਣ ਦਿੱਲੀ ਦੀਆਂ ਹਵਾਵਾਂ ‘ਚ ਵੀ ਬਗ਼ਾਵਤ ਸ਼ੁਰੂ ਹੋ ਗਈ ਹੈ। ਪਹਿਲਾਂ ਮਨਜੀਤ ਸਿੰਘ ਜੀ.ਕੇ. ਨੇ ਰਾਤੋ ਰਾਤ ਕੁਰਸੀ ਛੱਡ ਕੇ ਬਾਦਲਾਂ ਦੀ ਨੀਂਦ ਉਡਾ ਦਿੱਤੀ ਸੀ ਅਤੇ ਹੁਣ ਸੁਖਬੀਰ ਬਾਦਲ ਦੇ ਕਰੀਬੀ ਮਨਜਿੰਦਰ ਸਿੰਘ ਸਿਰਸਾ ਦੇ ਅਹੁਦਾ ਛੱਡਣ ਦੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਇਸ ਗੱਲ ਤੋਂ ਖ਼ਫ਼ਾ ਨੇ ਕਿ ਛੇੜਛਾੜ ਦੇ ਇਲਜ਼ਾਮਾਂ ‘ਚ ਘਿਰੇ ਰਣਜੀਤ ਸਿੰਘ ਸੂਬੇਦਾਰ ਨੂੰ ਬਹਾਲ ਕਰ ਦਿੱਤਾ ਗਿਆ ਹੈ। ਨਿਸ਼ਾਨੇ ਇਹ ਵੀ ਲੱਗ ਰਹੇ ਨੇ ਕਿ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਨੂੰ ਲੈ ਕੇ ਪਾਰਟੀ ਦੀ ਅੰਦਰੂਨੀ ਫੁੱਟ ਸਾਹਮਣੇ ਆਈ ਹੈ ਪਰ ਇਸ ਖ਼ਬਰ ਦਾ ਸੱਚ ਕੀ ਹੈ ਇਸ ਬਾਰੇ ਸਾਡੇ ਸਹਿਯੋਗੀ ਕਾਸਿਫ ਫਾਰੂਕੀ ਨੇ ਮਨਜਿੰਦਰ ਸਿੰਘ ਸਿਰਸਾ ਨਾਲ ਫੋਨ ‘ਤੇ ਰਾਬਤਾ ਕਾਇਮ ਕੀਤਾ ਤੁਸੀਂ ਵੀ ਸੁਣੋ, ਸਿਰਸਾ ਦਾ ਕੀ ਕਹਿਣਾ ਹੈ…

Read Also ਸੂਰ ਦੇ ਸ਼ਿਕਾਰ ਤੋਂ ਬਾਅਦ ਬਾਦਲਾਂ ਦੇ ਖ਼ਾਸ ਮਨਜਿੰਦਰ ਸਿੰਘ ਸਿਰਸਾ

ਮਨਜਿੰਦਰ ਸਿੰਘ ਸਿਰਸਾ ਤਾਂ ਅਹੁਦਾ ਛੱਡਣ ਦੀ ਖ਼ਬਰ ਤੋਂ ਸਾਫ਼ ਤੌਰ ‘ਤੇ ਇਨਕਾਰ ਕਰ ਰਹੇ ਨੇ ਪਰ ਦਿੱਲੀ ਤੋਂ ਲੈ ਕੇ ਪੰਜਾਬ ਹੀ ਨਹੀਂ ਵਿਦੇਸ਼ਾਂ ਤੱਕ ਸਿਰਸਾ ਦੇ ਅਸਤੀਫ਼ੇ ਦੀ ਚਰਚਾ ਹੋ ਰਹੀ ਹੈ। ਇਹ ਠੀਕ ਓਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਟਕਸਾਲੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫ਼ੇ ਦੀ ਖ਼ਬਰ ਉੱਡੀ ਸੀ ਪਰ ਉਹਨਾਂ ਮੌਕੇ ‘ਤੇ ਇਨਕਾਰ ਕਰ ਦਿੱਤਾ ਫੇਰ ਪਾਰਟੀ ਮਨਾਉਣ ਨਾ ਪਹੁੰਚੀ ਤਾਂ ਅਸਤੀਫ਼ਾ ਕੱਢ ਮਾਰਿਆ ਹੁਣ ਸਿਰਸਾ ਦੀ ਖ਼ਬਰ ਦਾ ਕੀ ਬਣਦੈ ਇਹ ਸਮਾਂ ਦੱਸੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button