IndiaTop News

ਮਹਿਲਾ ਨੇ ਸੜਕ ਵਿਚਕਾਰ ਹੀ ਹੋਮਗਾਰਡ ਦਾ ਚਾੜ੍ਹਿਆ ਕੁਟਾਪਾ

ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼  ਦੇ ਸ਼ਹਿਰ ਕਾਨਪੁਰ ਵਿਖੇ ਇਕ ਹੋਮਗਾਰਡ ਦਾ ਮਹਿਲਾ ਵਲੋਂ ਸੜਕ ਵਿਚਕਾਰ ਹੀ ਕੁੁਟਾਪਾ ਕੀਤੇ ਜਾਣ ਦਾ ਸਮਾਚਾਰ ਹੈ ।ਮਿਲੀ ਜਾਣਕਾਰੀ ਅਨੁਸਾਰ ਕਾਨਪੁਰ ਦੇ ਬਾਰਾ ਹਾਈਵੇਅ ‘ਤੇ ਕਾਰਗਿਲ ਪੈਟਰੋਲ ਪੰਪ ਦੇ ਨੇੜੇ ਸ਼ਨੀਵਾਰ ਨੂੰ ਇਕ ਹੋਮ ਗਾਰਡ ਦਾ ਇੱਕ ਔਰਤ ਵਲੋਂ ਸੜਕ ਵਿਚਕਾਰ ਹੀ ਚੱਪਲਾਂ ਤੇ ਥੱਪੜਾਂ ਨਾਲ ਕੁਟਾਪਾ  ਕੀਤਾ ਗਿਆ ਹੈ ਦਾ ਮੁੱਖ ਕਾਰਨ ਮਹਿਲਾ ਵਲੋਂ ਹੋਮਗਾਰਡ ਤੇ ਉਸ ਨਾਲ ਛੇੜਛਾੜ ਕੀਤੇ ਜਾਣ ਦਾ ਦੋਸ਼ ਲਗਾਇਆ ਜਾਣਾ ਹੈ। ਹੋਮਗਾਰਡ ‘ਤੇ ਥੱਪੜਾਂ ‘ਤੇ ਚੱਪਲਾਂ ਨਾਲ ਜੋ ਕੁਟਾਪਾ ਕੀਤੇ ਜਾਣ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ਵਿਚ ਔਰਤ ਨੇ ਡਿਊਟੀ ਤੇ ਮੌਜੂਦ ਹੋਮਗਾਰਡ ਨੂੰ ਵਰਦੀ ਤੋਂ ਫੜ ਕੇ ਰੱਖਿਆ ਹੋਇਆ ਹੈ ਤੇ ਸੜਕ ਵਿਚਕਾਰ ਹੀ ਉਸਨੂੰ ਕੁੱਟ ਰਹੀ ਹੈ ।ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਦੇ ਸਾਹਮਣੇ ਆਉਣ ਤੋਂ ਬਾਅਦ ਘਟਨਾ ਵਾਲੀ ਥਾਂ ਦੇ ਅਧਿਕਾਰ ਖੇਤਰ ਨੂੰ ਲੈ ਕੇ ਦੋ ਥਾਣਿਆਂ ਬਾਰਾ ਅਤੇ ਗੁਜੈਨੀ ਵਿਚ ਵਿਵਾਦ ਪੈਦਾ ਹੋ ਗਿਆ ਹੈ । ਗੁਜੈਨੀ ਸਟੇਸ਼ਨ ਹਾਊਸ ਅਫਸਰ ਰਾਜਨ ਸ਼ਰਮਾ ਨੇ ਕਿਹਾ ਹੈ ਕਿ ਕਾਰਗਿਲ ਅੰਡਰਪਾਸ ਬਾਰਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਦੋਂ ਕਿ ਬਾਰਾ ਐਸ. ਐਚ. ਓ. (S. H. O.) ਰਵਿੰਦਰ ਸ਼੍ਰੀਵਾਸਤਵ ਨੇ ਦਾਅਵਾ ਕੀਤਾ ਕਿ ਇਹ ਘਟਨਾ ਗੁਜੈਨੀ ਖੇਤਰ ਦੇ ਅੰਦਰ ਵਾਪਰੀ ਹੈ, ਜਿਸ ਨਾਲ ਉਹ ਇਸ ਮਾਮਲੇ ਤੋਂ ਹੱਥ ਧੋ ਬੈਠੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button