Punjab

ਹਰਿਮੰਦਰ ਸਾਹਿਬ ਦੀ ਨਕਲ `ਤੇ Gurdas Maan ਦਾ ਵੱਡਾ ਸਟੈਂਡ

ਵਿਵਾਦਾਂ ਵਿੱਚ ਘਿਰੇ ਗੁਰਦਾਸ ਮਾਨ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹਨ ।ਦਰਅਸਲ ਗੁਰਦਾਸ ਮਾਨ ਨੂੰ ਪੰਜਾਬੀ ਬੋਲੀ ‘ਤੇ ਦਿੱਤੇ ਆਪਣੇ ਬਿਆਨ ਤੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਇਸੇ ਵਿੱਚਕਾਰ ਇਕ ਹੋਰ ਖਬਰ ਸਾਹਮਣੇ ਆ ਹੀ ਹੈ।

ਗੁਰਦਾਸ ਮਾਨ ਨੇ ਬੀਤੇ ਦਿਨੀਂ ਵੈਸ਼ਣੋ ਦੇਵੀ ਦੇ ਮੰਦਿਰ ਵਿੱਚ ਇੱਕ ਸ਼ੋਅ ਕੀਤਾ ਸੀ ਤੇ ਉਸ ਤੋਂ ਬਾਅਦ ਬੀਤੇ ਦਿਨ ਕਲਕੱਤਾ ਵਿਖੇ ਦੁਰਗਾ ਪੂਜਾ ਦੇ ਦੌਰਾਨ ਰੱਖੇ ਸਮਾਗਮ ਵਿੱਚ ਗੁਰਦਾਸ ਮਾਨ ਨੇ ਆਪਣਾ ਸ਼ੋਅ ਕਰਨ ਜਾਣਾ ਸੀ ।ਜਾਣਕਾਰੀ ਅਨੁਸਾਰ ਜਦੋਂ ਗੁਰਦਾਸ ਮਾਨ ਬੰਬੇ ਤੋਂ ਕਲਕੱਤਾ ਲਈ ਰਵਾਨਾ ਹੋਣ ਏਅਰਪੋਰਟ ਪਹੁੰਚੇ ਤਾਂ ਅਚਾਨਕ ਗੁਰਦਾਸ ਮਾਨ ਨੇ ਕਲਕੱਤਾ ਦਾ ਸ਼ੋਅ ਰੱਦ ਕਰ ਦਿੱਤਾ।

ਪਤਾ ਲੱਗਿਆ ਹੈ ਕਿ ਗੁਰਦਾਸ ਮਾਨ ਨੂੰ ਜਹਾਜ ਵਿੱਚ ਚੜਨ ਤੋਂ ਪਹਿਲਾਂ ਹੀ ਕਿਸੇ ਨੇ ਇਸ ਸਮਾਗਮ ਦੀਆਂ ਤਸਵੀਰਾਂ ਦਿਖਾ ਦਿੱਤੀਆਂ ਸਨ,ਜਿੰਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਨਕਲ ਕਰਕੇ ਮਾਡਲ ਤਿਆਰ ਕੀਤਾ ਹੋਇਆ ਹੈ ਤੇ ਇਸ ਗੱਲ ਦੀ ਚਰਚਾ ਵੀ ਖਬਰਾਂ ਵਿੱਚ ਖੂਬ ਹੋ ਰਹੀ ਹੈ।ਇਸੇ ਗੱਲ ਨੂੰ ਲੈ ਕੇ ਸਿੱਖ ਜੱਥੇਬੰੀਆਂ ‘ਚ ਵੀ ਰੋਹ ਹੈ।
ਜਦੋਂ ਹੀ ਗੁਰਦਾਸ ਮਾਨ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਆਪਣਾ ਸ਼ੋਅ ਕੈਂਸਲ ਕਰ ਦਿੱਤਾ ਤੇ ਸ਼ੋਅ ਲਈ ਨਹੀਂ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button