ਬਾਦਲਾਂ ਦਾ ਹੁਣ ਨਹੀਂ ਹੋਵੇਗਾ ਵਿਰੋਧ ? ‘ਅੱਕੇ’ ਬਾਦਲ ਨੇ ਸਭ ਦੀ ਬੋਲਤੀ ਕਰਤੀ ਬੰਦ (ਵੀਡੀਓ)
ਮੁਕਤਸਰ : ਅਕਾਲੀ ਦਲ ਦਾ ਸੂਬੇ ‘ਚ ਵਿਰੋਧ ਇਸ ਕਦਰ ਹੋ ਰਿਹਾ ਹੈ ਕਿ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਹਾਰ ਦਾ ਡਰ ਸਤਾ ਰਿਹਾ। ਜੋ ਲੋਕਾਂ ਨੂੰ ਖੁਦ ਹੀ ਇਹ ਕਹਿ ਰਹੇ ਨੇ ਕਿ ਸਾਨੂੰ ਵੋਟ ਨਹੀਂ ਪਾਉਣੀ ਨਾ ਪਾਓ ਅਸਲ ‘ਚ ਪੂਰਾ ਮਾਜਰਾ ਇਹ ਹੈ ਕਿ ਬੀਤੇ ਦਿਨ ਫਰੀਦਕੋਟ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ ਲੋਕਾਂ ਵਲੋਂ ਕਾਲੀਆਂ ਝੰਡੀਆਂ ਦਿਖਾ ਕੇ ਅਕਾਲੀ ਦਲ ਦਾ ਵਿਰੋਧ ਕੀਤਾ ਗਿਆ। ਇਹ ਗੱਲ ਵੱਡੇ ਬਾਦਲ ਸਾਬ ਨੂੰ ਹਜ਼ਮ ਨਾ ਆਈ ਤਾਂ ਅੱਕ ਕੇ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਦਿੱਤਾ ਕੀ ਜੇ ਵੋਟ ਨਹੀਂ ਦੇਣੀ ਨਾ ਦਿਓ।
Read Also ਚੋਣਾਂ ਤੋਂ ਪਹਿਲਾਂ ਬਾਦਲਾਂ ਦਾ ਖਾਸ ਬੰਦਾ ਫਰਾਰ (ਵੀਡੀਓ)
ਉਥੇ ਹੀ ਨਵਜੋਤ ਸਿੱਧੂ ਪ੍ਰਕਾਸ਼ ਸਿੰਘ ਬਾਦਲ ਦੀਆਂ ਅੱਖਾਂ ‘ਚ ਰੜਕੇ ਦੇ ਦਿਖਾਈ ਦੇ ਰਹੇ ਹਨ ਬਾਦਲ ਨੇ ਨਵਜੋਤ ਸਿੱਧੂ ਤੇ ਕਾਂਗਰਸ ਨੂੰ ਵੀ ਖਰੀਆਂ ਖਰੀਆਂ ਸੁਣਾ ਦਿੱਤੀਆਂ। ਫਤਿਹਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਬਦਲਿਆ ਜਿਸ ਤੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿਤੀ ਹੈ। ਪ੍ਰਕਾਸ਼ ਸਿੰਘ ਬਾਦਲ ਆਪਣੇ ਵਰਕਰਾਂ ਦੀ ਸਾਰ ਲੈਣ ਹਲਕੇ ‘ਚ ਪਹੁੰਚ ਰਹੇ ਹਨ। ਜਿਨਾਂ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਦੀ ਲਹਿਰ ਫਿਰ ਤੋਂ ਹੈ ਤੇ ਅਕਾਲੀ-ਭਾਜਪਾ ਪੰਜਾਬ ਚ 13 ਦੀਆਂ 13 ਸੀਟਾਂ ਵੀ ਜਿੱਤੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.