Breaking NewsD5 specialNewsPunjabTop News

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣ ਸਕਦੇ ਹਨ ਸਿੱਧੂ !

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਵਿਚ ਸ਼ੁਰੂ ਹੋਈ ਵਾਰ ਹੁਣ ਰੁਕਦੀ ਨਜ਼ਰ ਆ ਰਹੀ ਹੈ। ਇੱਕ ਵੱਡੇ ਬਦਲਾਅ ‘ਤੇ ਸਹਿਮਤ ਹੁੰਦੇ ਹੋਏ ਪਾਰਟੀ ਨੇਤਾਵਾਂ ਨੇ ਪੰਜਾਬ ਦੀ ਕਮਾਨ ਨਵਜੋਤ ਸਿੱਧੂ ਨੂੰ ਦੇਣ ਦਾ ਫੈਸਲਾ ਕਰ ਲਿਆ ਹੈ। ਉਥੇ ਹੀ ਉਨ੍ਹਾਂ ਦੀ ਅਗਵਾਈ ‘ਚ ਇੱਕ ਅਨੁਸੂਚਿਤ ਜਾਤੀ ਅਤੇ ਹਿੰਦੂ ਨੂੰ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਪਟਨ ਦੀ ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਇਸ ਫਾਰਮੂਲੇ ਨੂੰ ਕੱਢਿਆ ਗਿਆ ਜਿਸਦੇ ਨਾਲ ਕੈਪਟਨ ਵੀ ਸਹਿਮਤ ਦੱਸੇ ਜਾ ਰਹੇ ਹਨ।

🔴LIVE| ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਸੁਪਰੀਮ ਕੋਰਟ ਦਾ ਕੇਂਦਰ ਨੂੰ ਝਟਕਾ,ਮੰਗਿਆ ਜਵਾਬ,ਨਵਜੋਤ ਸਿੱਧੂ ਛੱਡੂ ਕਾਂਗਰਸ?

ਉਥੇ ਹੀ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨੂੰ ਜ਼ਲਦ ਹੀ ਕੇਂਦਰੀ ਟੀਮ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਦੇਰ ਸ਼ਾਮ ਤੱਕ ਸਿੱਧੂ ਕੈਂਪ ਦੇ ਲੋਕਾਂ ਨੇ ਉਨ੍ਹਾਂ ਦੇ ਪ੍ਰਦੇਸ਼ ਪ੍ਰਧਾਨ ਬਣਨ ਦੀਆਂ ਸੋਸ਼ਲ ਮੀਡੀਆ ‘ਤੇ ਲਗਾਤਾਰ ਪੋਸਟਾਂ ਪਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਵਧਾਈਆਂ ਵੀ ਮਿਲਣ ਲੱਗੀਆਂ। ਹਾਲਾਂਕਿ ਆਧਿਕਾਰਿਕ ਤੌਰ ‘ਤੇ ਅਜੇ ਤੱਕ ਹਾਈਕਮਾਨ ਨੇ ਇਸਦੀ ਘੋਸ਼ਣਾ ਨਹੀਂ ਕੀਤੀ ਹੈ। ਪੰਜਾਬ ਕਾਂਗਰਸ ਦੀ ਕਮਾਨ ਸਿੱਧੂ ਨੂੰ ਸੌਂਪਣ ਦਾ ਫੈਸਲਾ ਮੰਗਲਵਾਰ ਨੂੰ ਰਾਹੁਲ ਗਾਂਧੀ ਅਤੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਬੈਠਕ ‘ਚ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button