PunjabTop News

ਕਾਂਗਰਸ ਦੀ ਜਵਾਨੀ ਸੰਭਾਲ ਸਾਈਕਲ ਯਾਤਰਾ ਦਾ ਲੁਧਿਆਣਾ ਵਿੱਚ ਜ਼ੋਰਦਾਰ ਸਵਾਗਤ

ਜਵਾਨੀ ਸੰਭਾਲ ਯਾਤਰਾ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਜ਼ਾਰਾਂ ਲੋਕ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਚੇਅਰਪਰਸਨ ਚਰਨਜੀਤ ਸਿੰਘ ਚੰਨੀ ਦੀ ਇੱਕ ਝਲਕ ਪਾਉਣ ਲਈ ਸਾਹਨੇਵਾਲ ਅਤੇ ਲੁਧਿਆਣਾ ਦੀਆਂ ਸੜਕਾਂ ‘ਤੇ ਉਮੜ ਪਏ। ਯਾਤਰਾ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਜਿਹਾ ਸ਼ਾਸਨ ਮਾਡਲ ਦੇਣ ਦਾ ਸੁਨੇਹਾ ਅੱਗੇ ਵਧਾਇਆ, ਜੋ ਸੂਬੇ ਵਿੱਚ ਰੁਜ਼ਗਾਰ, ਮਾਣ-ਸਨਮਾਨ ਅਤੇ ਤਰੱਕੀ ਲਿਆਵੇਗਾ।

ਚੰਨੀ ਦੇ ਨਾਲ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਅਤੇ ਵਿਕਰਮ ਬਾਜਵਾ ਵੀ ਮੌਜੂਦ ਰਹੇ। ਯਾਤਰਾ ਦੇ ਸਾਈਕਲ ਸਵਾਰਾਂ ਦੇ ਨਾਲ ਉਹ ਸਭ ਤੋਂ ਪਹਿਲਾਂ ਸਾਹਨੇਵਾਲ ਵਿੱਚ ਵਿਕਰਮ ਬਾਜਵਾ ਦੇ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਅਤੇ ਭੀੜ ਦੇ ਜੋਸ਼ ਦੇ ਵਿਚਕਾਰ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ।

ਇਸ ਤੋਂ ਬਾਅਦ ਉਨ੍ਹਾਂ ਨੇ ਰਾਣਾ ਗੁਰਜੀਤ ਸਿੰਘ ਦੀ ਹਾਜ਼ਰੀ ਵਿੱਚ ਸਾਬਕਾ ਫ਼ੌਜੀਆਂ ਨਾਲ ਗੱਲਬਾਤ ਕੀਤੀ। ਸਾਬਕਾ ਫ਼ੌਜੀਆਂ ਨੇ ਚੰਨੀ ਨੂੰ ਆਪਣਾ ਪੂਰਾ ਸਮਰਥਨ ਪ੍ਰਗਟਾਇਆ ਅਤੇ ਅਗਨੀਵੀਰ ਯੋਜਨਾ ਸਮੇਤ ਆਪਣੇ ਨਾਲ ਜੁੜੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ। ਚੰਨੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ‘ਤੇ ਸਾਬਕਾ ਫ਼ੌਜੀਆਂ ਦੀ ਬਿਹਤਰੀ ਲਈ ਭਲਾਈ ਕਦਮ ਲਾਗੂ ਕਰੇਗੀ, ਜਿਨ੍ਹਾਂ ਵਿੱਚ ਉਨ੍ਹਾਂ ਦੀ ਭਲਾਈ ਲਈ ਇੱਕ ਵੱਖਰਾ ਸਰਕਾਰੀ ਵਿਭਾਗ ਬਣਾਉਣਾ ਵੀ ਸ਼ਾਮਲ ਹੈ।

ਫਿਰ ਚੰਨੀ ਯਾਤਰੀਆਂ ਨਾਲ ਸਾਈਕਲ ‘ਤੇ ਰਵਾਨਾ ਹੋਏ ਅਤੇ ਪੂਰੇ ਲੁਧਿਆਣਾ ਵਿੱਚੋਂ ਲੰਘੇ। ਹਰ ਪੜਾਅ ‘ਤੇ ਭਾਰੀ ਭੀੜ ਜੁੜੀ। ਲੋਕ ਸੜਕਾਂ ਦੇ ਦੋਵੇਂ ਪਾਸੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਉਨ੍ਹਾਂ ਦਾ ਸਵਾਗਤ ਕਰਦੇ ਰਹੇ, ਜੋ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਦੀ ਹਰਮਨ ਪਿਆਰਤਾ ਨੂੰ ਦਰਸਾਉਂਦਾ ਹੈ। ਯਾਤਰਾ ਦਾ ਆਖ਼ਰੀ ਪੜਾਅ ਘੁਮਾਰ ਮੰਡੀ ਵਿੱਚੋਂ ਲੰਘਦਾ ਹੋਇਆ ਆਰਤੀ ਚੌਕ ਰਾਹੀਂ ਦੁਰਗਾ ਮੰਦਰ ਵਿਖੇ ਸਮਾਪਤ ਹੋਇਆ, ਜਿੱਥੇ ਬੇਹੱਦ ਧੂਮਧਾਮ ਅਤੇ ਜੋਸ਼ ਦਾ ਮਾਹੌਲ ਰਿਹਾ।

ਸਾਰਾ ਦਿਨ ਚੰਨੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਨੇ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ ਅਤੇ ਨਸ਼ੇ ਦੀ ਸਮੱਸਿਆ ਤੇ ਨਸ਼ਾ ਸੱਭਿਆਚਾਰ, ਜੋ ਸੂਬੇ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ, ‘ਤੇ ਸਰਕਾਰ ਦੀ ਨਾਕਾਮੀ ਬਾਰੇ ਸਵਾਲ ਚੁੱਕੇ ਅਤੇ ਉਸ ਨੂੰ ਜਵਾਬਦੇਹ ਠਹਿਰਾਉਣ ਦਾ ਸੱਦਾ ਦਿੱਤਾ। ਜਵਾਨੀ ਸੰਭਾਲ ਯਾਤਰਾ ਨੂੰ ਲੋਕਾਂ ਦੀ ਗੱਲ ਸੁਣਨ ਵਾਲੀ ਯਾਤਰਾ ਦੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਨੌਜਵਾਨਾਂ ਨਾਲ ਸੰਵਾਦ ਰਚਾਉਂਦੀ ਰਹੇਗੀ, ਉਨ੍ਹਾਂ ਦੀਆਂ ਚਿੰਤਾਵਾਂ ਨੂੰ ਸਮਝੇਗੀ ਅਤੇ ਉਨ੍ਹਾਂ ਲਈ ਸੰਘਰਸ਼ ਕਰੇਗੀ।

ਅੱਜ ਲੁਧਿਆਣਾ ਦੀਆਂ ਸੜਕਾਂ ‘ਤੇ ਦਿਖੇ ਜੋਸ਼ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕ ਤਬਦੀਲੀ ਲਈ ਤਿਆਰ ਹਨ ਅਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਥਾਪਤ ਮਾਫ਼ੀਆ ਰਾਜ ਤੋਂ ਅੱਕ ਚੁੱਕੇ ਹਨ, ਜਿਸ ਨੇ ਪੰਜਾਬ ਵਿੱਚ ਹਨੇਰੇ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button