Breaking NewsD5 specialEntertainmentIndiaNewsTop News

ਕਪਿਲ ਸ਼ਰਮਾ ਨੇ ਉਡਾਇਆ ਅਕਸ਼ੈ ਕੁਮਾਰ ਦਾ ਮਜ਼ਾਕ, ਪੀਐਮ ਮੋਦੀ ਦੇ ਇੰਟਰਵਿਊ ਨੂੰ ਲੈ ਕੇ ਲਈ ਚੁਟਕੀ

ਮੁੰਬਈ : ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਆਪਣੇ ਬਿੰਦਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਦਾਕਾਰ ਦਾ ਸੈਂਸ ਆਫ ਹਿਊਮਰ ਕਾਫੀ ਤਗੜਾ ਹੈ ਤੇ ਉਹ ਇਸ ਨਾਲ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ ਵੀ ਕਰਦੇ ਰਹਿੰਦੇ ਹਨ। ਹੁਣ ਹਿਊਮਰ ਦੀ ਗੱਲ ਹੋਵੇ ਤੇ ਕਪਿਲ ਸ਼ਰਮਾ ਦਾ ਜ਼ਿਕਰ ਨਾ ਹੋਵੇ, ਅਜਿਹਾ ਕਿਵੇਂ ਹੋ ਸਕਦਾ ਹੈ ਤੇ ਜੇਕਰ ਇਹ ਦੋਵੇਂ ਕਲਾਕਾਰ ਇਕੱਠੇ ਕਿਸੇ ਸਟੇਜ ’ਤੇ ਹੋਣ, ਉਦੋਂ ਤਾਂ ਸੋਨੇ ’ਤੇ ਸੁਹਾਗਾ ਹੋ ਜਾਂਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ‘ਅਤਰੰਗੀ ਰੇ’ ਦੀ ਪ੍ਰਮੋਸ਼ਨ ਕਰਨ ਅਕਸ਼ੈ ਕੁਮਾਰ ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੇ। ਇਸ ਦੌਰਾਨ ਅਕਸ਼ੈ ਨੇ ਕਪਿਲ ਦੇ ਸਵਾਲ ਪੁੱਛਣ ਦੇ ਲਹਿਜ਼ੇ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਪਰ ਕਪਿਲ ਵੀ ਕਿਥੇ ਪਿੱਛੇ ਰਹਿਣ ਵਾਲੇ ਸਨ।

ਫਿਰੋਜ਼ਪੁਰ ਰੈਲੀ ਨਾਲ ਜੁੜੀ ਵੱਡੀ ਖ਼ਬਰ, ਕਿਸਾਨਾਂ ਨੇ ਕਰ ਲਿਆ ਏਕਾ, ਭਾਜਪਾ ਲਈ ਮੁਸ਼ਕਲ! || D5 Channel Punjabi

ਉਨ੍ਹਾਂ ਨੇ ਅਕਸ਼ੈ ਨੂੰ ਯਾਦ ਦਿਵਾਇਆ ਕਿ ਜਦੋਂ ਉਨ੍ਹਾਂ ਨੇ ਇਕ ਵੱਡੇ ਨੇਤਾ ਦਾ ਇੰਟਰਵਿਊ ਲਿਆ ਸੀ, ਉਦੋਂ ਵੀ ਇੰਝ ਹੀ ਸਵਾਲ ਕੀਤੇ ਸਨ।ਇਹ ਵੀਡੀਓ ਟਵਿਟਰ ’ਤੇ ਸਾਹਮਣੇ ਆਈ ਹੈ, ਜੋ ਕਪਿਲ ਸ਼ਰਮਾ ਦੇ ਸ਼ੋਅ ਦੀ ਹੈ। ਇਸ ’ਚ ‘ਅਤਰੰਗੀ ਰੇ’ ਦੀ ਪ੍ਰਮੋਸ਼ਨ ਕਰਨ ਲਈ ਅਕਸ਼ੈ ਕੁਮਾਰ, ਸਾਰਾ ਅਲੀ ਖ਼ਾਨ ਤੇ ਆਨੰਦ ਐੱਲ. ਰਾਏ ਸ਼ਾਮਲ ਹੁੰਦੇ ਹਨ। ਗੱਲਬਾਤ ਦੌਰਾਨ ਅਕਸ਼ੇ ਤੋਂ ਕਪਿਲ ਕੋਈ ਸਵਾਲ ਪੁੱਛਦੇ ਹਨ ਪਰ ਅਕਸ਼ੈ ਜਵਾਬ ਦੇਣ ਦੇ ਮੂਡ ’ਚ ਨਜ਼ਰ ਨਹੀਂ ਆਉਂਦੇ। ਉਹ ਕਪਿਲ ਦੇ ਸਵਾਲ ਪੁੱਛਣ ’ਤੇ ਕਹਿੰਦੇ ਹਨ ਕਿ ਇਹ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ। ਕੀ ਬੱਚੇ ਪੁੱਛ ਰਹੇ ਸਨ, ਅਰਚਨਾ ਜੀ ਨੇ ਪੁੱਛਿਆ ਹੈ।

ਸਿਆਸੀ ਧਿਰਾਂ ਲਈ ਮੁਸੀਬਤ, ਪਿੰਡਾਂ ‘ਚ ਇਕੱਠੇ ਹੋਏ ਲੋਕ, ਲਿਆ ਵੱਡਾ ਫੈਸਲਾ D5 Channel Punjabi

ਇਸ ਵਿਚਾਲੇ ਅਕਸ਼ੇ ਦੀ ਗੱਲ ਕੱਟਦਿਆਂ ਕਪਿਲ ਕਹਿੰਦੇ ਹਨ, ‘ਤੁਸੀਂ ਵੀ ਇਕ ਬਹੁਤ ਵੱਡੇ ਰਾਜਨੇਤਾ ਦਾ ਇੰਟਰਵਿਊ ਲਿਆ ਸੀ। ਮੈਂ ਨਾਂ ਨਹੀਂ ਲਵਾਂਗਾ ਪਰ ਤੁਸੀਂ ਉਨ੍ਹਾਂ ਕੋਲੋਂ ਇਹ ਪੁੱਛਿਆ ਸੀ ਕਿ ਤੁਹਾਡੇ ਡਰਾਈਵਰ ਦਾ ਲੜਕਾ ਕਹਿ ਰਿਹਾ ਸੀ ਕਿ ਤੁਸੀਂ ਅੰਬ ਚੂਸ ਕੇ ਖਾਂਦੇ ਹੋ।’ ਜਿਵੇਂ ਹੀ ਕਪਿਲ ਸ਼ਰਮਾ ਇਹ ਗੱਲ ਕਹਿੰਦੇ ਹਨ ਤੇ ਰਾਜਨੇਤਾ ਦਾ ਨਾਂ ਨਹੀਂ ਲੈਂਦੇ, ਉਂਝ ਹੀ ਅਕਸ਼ੈ ਨੂੰ ਕਾਊਂਟਰ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਹ ਕਪਿਲ ਕੋਲੋਂ ਉਸ ਰਾਜਨੇਤਾ ਦਾ ਨਾਂ ਲੈਣ ਲਈ ਕਹਿੰਦੇ ਹਨ ਪਰ ਕਪਿਲ ਨਾਂ ਲੈਣ ਤੋਂ ਮਨ੍ਹਾ ਕਰ ਦਿੰਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button