Breaking NewsD5 specialIndiaNewsPoliticsPunjab

ਬਾਜਵਾ ਤੇ ਦੂਲੋ ਨੇ ਦਿਖਾਈ ਦਲੇਰੀ, ਕੈਪਟਨ ਦੇ ਮੂੰਹ ‘ਤੇ ਹੀ ਸੁਣਾਈਆਂ ਖਰੀਆਂ-ਖਰੀਆਂ, ਸਭ ਦੇਖ ਕੇ ਹੋ ਗਏ ਹੈਰਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਕਾਂਗਰਸੀ ਸੰਸਦ ਮੈਂਬਰਾਂ ਦੀ ਸੱਦੀ ਮੀਟਿੰਗ ‘ਚ ਲਾਈਆਂ ਜਾ ਰਹੀਆਂ ਅਟਕਲਾਂ ਦੇ ਉਲਟ ਬੀਤੇ ਦਿਨ ਮਾਹੌਲ ਕਾਫੀ ਸੁਖਾਵਾਂ ਰਿਹਾ। ਇਸ ਮੀਟਿੰਗ ‘ਚ ਲੋਕ ਸਭਾ ਮੈਂਬਰਾਂ ਤੋਂ ਇਲਾਵਾ ਰਾਜ ਸਭਾ ਦੇ ਮੌਜੂਦਾ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸੇਰ ਸਿੰਘ ਦੂਲੋਂ ਤੋਂ ਇਲਾਵਾ ਮੌਜੂਦਾ ਸੁਨੀਲ ਜਾਖੜ ਵੀ ਪਹੁੰਚੇ।

ਬਾਜਵਾ ਤੇ ਦੂਲੋ ਨੇ ਦਿਖਾਈ ਦਲੇਰੀ, ਕੈਪਟਨ ਦੇ ਮੂੰਹ ‘ਤੇ ਹੀ ਸੁਣਾਈਆਂ ਖਰੀਆਂ-ਖਰੀਆਂ, ਸਭ ਦੇਖ ਕੇ ਹੋ ਗਏ ਹੈਰਾਨ

ਭਾਵੇਂ ਪਿਛਲੇ ਦਿਨੀਂ ਬਾਜਵਾ ਦੂਲੋਂ ਤੇ ਜਾਖੜ ਆਪਣੀ ਹੀ ਸਰਕਾਰ ਦੀ ਕਾਰਜਸ਼ੈਲੀ ਤੇ ਅਫ਼ਸਰਸ਼ਾਹੀ ਤੇ ਸਵਾਲ ਉਠਾਉਂਦੇ ਰਹੇ ਹਨ ਤੇ ਅੱਜ ਵੀ ਇਨ੍ਹਾਂ ਮੈਂਬਰਾਂ ਵੱਲੋਂ ਪਿਛਲੇ ਦਿਨਾਂ ਚ ਉਠਾਏ ਗਏ ਮੁੱਦਿਆਂ ਨੂੰ ਮੁੜ ਮੁੱਖ ਮੰਤਰੀ ਦੀ ਮੌਜ਼ੂਦਗੀ ‘ਚ ਜ਼ੌਰਦਾਰ ਤਰੀਕੇ ਨਾਲ ਉਠਾਇਆ ਗਿਆ। ਪ੍ਰਮੁੱਖ ਮੈਂਬਰਾਂ ਵੱਲੋਂ ਮੁੱਖ ਮੰਤਰੀ ਨੂੰ ਪੰਜਾਬ ਦੇ ਮੁੱਦਿਆਂ ਤੇ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਗਿਆ।

Sukhdev Dhindsa ਤੇ Gobind Singh Longowal ਵਿਚਾਲੇ ਖੜਕੀ | ਇਕ ਦੂਜੇ ਦੇ ਘਪਲੇ ਦੱਸਣ ਲੱਗੇ!

ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਾਰੇ ਸੰਸਦ ਮੈਂਬਰਾਂ ਦੀ ਬੈਠਕ ਤੋਂ ਬਾਅਦ ਰਾਜ ਸਭਾ ਦੇ ਮੌਜੂਦਾ ਮੈਂਬਰ ਬਾਜਵਾ ਨੇ ਕਿਹਾ ਕਿ ਬੈਠਕ ‘ਚ ਮੁੱਦਿਆਂ ‘ਤੇ ਚੰਗੇਰੇ ਤਰੀਕੇ ਨਾਲ ਚਰਚਾ ਹੋਈ। ਬਾਜਵਾ ਦਾ ਕਹਿਣਾ ਹੈ ਕਿ ਸਾਰੇ ਸੰਸਦ ਮੈਂਬਰਾਂ ਦੇ ਨਾਲ ਪੰਜਾਬ ਦੇ ਮੁੱਦਿਆਂ ‘ਤੇ ਗੰਭੀਰ ਰੂਪ ਨਾਲ ਚਰਚਾ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button