Breaking NewsD5 specialNewsPunjab

ਕੈਪਟਨ ਸਰਕਾਰ ਲਈ ਨਵੀਂ ਮੁਸੀਬਤ | ਚੌਂਕ ‘ਚ ਖੜ੍ਹ ਕੇ ਆਹ ਬੰਦੇ ਨੇ ਕੀਤਾ ਚੈਲੰਜ | ਆਹ ਕਾਂਗਰਸੀ MLA ਕਰ ਰਿਹੈ ਧੱਕਾ!

ਫਿਰੋਜ਼ਪੁਰ : ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਚ ਖੜ੍ਹੇ ਸ਼ਹੀਦ ਦੇ ਆਦਮ ਕੱਦ ਬੁੱਤ ਦੇ ਨਜਦੀਕ ਉਸੇ ਚੌਂਕ ‘ਚ ਚੁੱਪ ਚੁਪੀਤੇ ਬਣਾਏ ਜਾ ਰਹੇ 50 ਫੁੱਟ ਦੇ ਇਕ ਘੰਟਾ ਘਰ ਦੀ ਖ਼ਬਰ ਛੱਪਦਿਆਂ ਹੀ ਚੁਫੇਰੇ ਰੌਲਾ ਪੈ ਗਿਆ। ਇਸ ਸਬੰਧੀ ਜਿਥੇ ਸ਼ਹੀਦ ਦਾ ਨਾਮ ਲੇਵਾ ਸੰਗਤ ਵੱਲੋਂ ਇਸ ਨੂੰ ਸ਼ਹੀਦ ਦੀ ਪਹਿਚਾਣ ਖਤਮ ਕਰਨ ਦੀ ਇਕ ਸਾਜਿਸ਼ ਦੱਸਿਆ ਜਾ ਰਿਹਾ ਹੈ। ਉਥੇ ਆਮ ਬੁੱਧੀਜੀਵੀ ਵੀ ਇਹ ਸੋਚਣ ਲਈ ਮਜਬੂਰ ਹੋ ਰਹੇ ਹਨ ਕਿ ਅਜਿਹੀ ਕੀ ਮਜਬੂਰੀ ਹੈ ਜੋ ਹਾਕਮ ਧਿਰ ਸਾਰੇ ਸ਼ਹਿਰ ਦੀਆਂ ਕਈ ਖਾਲੀ ਥਾਵਾਂ ਛੱਡ ਕੇ ਇਸੇ ਚੌਂਕ ਵਿਚ ਹੀ ‘ਘੰਟਾ ਘਰ’ ਬਣਾਉਣ ਲਈ ਬਜਿੱਦ ਹੈ।

ਕੈਪਟਨ ਤੇ ਬਾਜਵਾ ਦੀ ਇਕੱਠਿਆਂ ਦੀ ਪਹਿਲੀ ਧਮਾਕੇਦਾਰ Interview,ਸਟੂਡੀਓ ‘ਚ ਮਾਹੌਲ ਹੋ ਗਿਆ ਗ਼ਰਮ,ਟੁੱਟ-ਟੁੱਟ ਪਏ ਬਾਜਵਾ!

ਦੂਜਾ ਇਹ ਕਿ ਹਰ ਵੱਡੇ ਪ੍ਰੋਜੈਕਟ ਤੋਂ ਪਹਿਲਾਂ ਅਖ਼ਬਾਰਾਂ ਵਿਚ ਕਈ ਕਈ ਬਿਆਨ ਲਗਵਾਉਣ ਵਾਲੇ ਅਧਿਕਾਰੀ ਆਖਰ ਚੁੱਪ ਚੁਪੀਤੇ ਕਿਉਂ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸਬੰਧੀ ਜਿਥੇ ਸ਼ਹੀਦ ਊਧਮ ਸਿੰਘ ਭਵਨ ਕਮੇਟੀ ਵੱਲੋਂ ਇਸ ‘ਤੇ ਇਤਰਾਜ਼ ਜਤਾਇਆ ਗਿਆ। ਉਥੇ ਵੱਖ ਵੱਖ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਵੀ ਸਰਕਾਰ ਦੇ ਇਸ ਫੈਸਲੇ ਦੀ ਰੱਜ ਕੇ ਨਿਖੇਧੀ ਕੀਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button