Breaking NewsD5 specialEntertainmentNewsTop News

ਸਿੱਧੂ ਮੂਸੇਵਾਲਾ ਨੇ Instagram ‘ਤੇ ਕੀਤਾ ਅਜਿਹਾ ਕੰਮ, Fans ਹੈਰਾਨ

ਜਲੰਧਰ  :  ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਸੋਸ਼ਲ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੁਰਾਣੀਆਂ ਪੋਸਟਾਂ ਨੂੰ ਡਿਲੀਟ ਕਰ ਦਿੱਤਾ ਹੈ।  ਜਾਣਕਾਰੀ  ਅਨੁਸਾਰ ਇਨ੍ਹਾਂ ਪੋਸਟਾਂ ਨੂੰ ਡਿਲੀਟ ਕਰਨ ਦੇ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਜਾ ਰਿਹਾ। ਸਿੱਧੂ  ਦੇ ਅਜਿਹਾ ਕਰਨ ਨਾਲ ਉਨ੍ਹਾਂ ਦੇ ਫੈਂਨਜ਼ ਵੀ ਹੈਰਾਨ ਹਨ ਪਰ ਇਸ ‘ਤੇ ਗੋਲਡ ਮੀਡੀਆ ਜੋ ਸਿੱਧੂ ਮੂਸੇਵਾਲਾ  ਦੇ ਅਕਾਊਂਟ ਨੂੰ ਮੈਨੇਜ ਕਰਦੇ ਹਨ, ਉਨ੍ਹਾਂ ਨੇ ਲਿਖਿਆ ਸਿੱਧੂ ਸਿਰਫ਼ ਛੁੱਟੀ ‘ਤੇ ਹਨ ਚਿੰਤਾ ਵਾਲੀ ਕੋਈ ਗੱਲ ਨਹੀਂ।

Sardool Sikander ਦੇ ਆਖਰੀ ਪੱਲ!ਕਿਵੇਂ ਗਮਾਂ ’ਚ ਹੋਏ ਤਬਦੀਲ

ਹਾਲਾਂਕਿ ਸਿੱਧੂ ਵਰਗੇ ਵਿਅਕਤੀ ਲਈ ਸੋਸ਼ਲ ਮੀਡੀਆ ’ਤੇ ਸਰਗਰਮ ਨਾ ਰਹਿਣਾ ਬੇਹੱਦ ਔਖਾ ਹੈ ਪਰ ਅਜਿਹਾ ਪਹਿਲਾਂ ਵੀ ਕਈ ਸਿਤਾਰੇ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਨੇ ਵੀ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਸਨ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਇਕ ਪੰਜਾਬੀ ਗਾਇਕ ਅਤੇ ਲੇਖਕ ਹਨ। ਉਨ੍ਹਾਂ ਨੇ 2017 ’ਚ ਆਪਣੇ ਸੰਗੀਤਕ ਕੈਰੀਅਰ ਨੂੰ ਗੀਤ ‘ਲਾਇਸੰਸ’, ਉੱਚੀਆਂ ਗੱਲਾਂ, ‘ਜੀ ਵੈਗਨ’ਤੇ ਲਾਈਫਸਟਾਈਲ ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ’ਤੇ ਨੌਜਵਾਨ ਪੀੜ੍ਹੀ ’ਚ ਬੇਹੱਦ ਮਕਬੂਲ ਹੋਇਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button