Breaking NewsD5 specialIndiaNewsPoliticsPunjab

ਵੱਡੇ ਬਾਦਲ ਦਾ ਵੱਡਾ ਧਮਾਕਾ, ਮੈਦਾਨ ‘ਚ ਉਤਾਰੇ ਸੁਖਬੀਰ ਤੇ ਹਰਸਿਮਰਤ (ਵੀਡੀਓ)

ਲੋਕ ਸਭਾ ਚੋਣਾਂ ਵਿੱਚ ਇਸ ਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੀ ਕੁੱਦ ਪਏ ਹਨ। ਸੁਖਬੀਰ ਬਾਦਲ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ। ਇਹ ਐਲਾਨ ਮੰਗਲਵਾਰ ਸਵੇਰੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਇਸੇ ਐਲਾਨ ਨਾਲ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਵਿੱਚੋਂ ਆਪਣੇ ਹਿੱਸੇ ਦੇ 10 ਉਮੀਦਵਾਰ ਐਲਾਨ ਦਿੱਤੇ ਹਨ।

Read Also ਬਾਦਲਾਂ ਦੀ ਨੂੰਹ ‘ਤੇ ਰਾਜਾ ਵੜਿੰਗ ‘ਚ ਖੜ੍ਹਕੀ, ਬੀਬੀ ਬਾਦਲ ਨੇ ਰਾਜਾ ਅਮਰਿੰਦਰ ਨੂੰ ਦੱਸਿਆ…(ਵੀਡੀਓ)

ਹਾਲੇ ਭਾਜਪਾ ਵੱਲੋਂ ਤਿੰਨ ਵਿੱਚੋਂ ਦੋ ਉਮੀਦਵਾਰਾਂ ਦਾ ਐਲਾਨ ਬਾਕੀ ਹੈ।ਫ਼ਿਰੋਜ਼ਪੁਰ ਤੋਂ ਸੁਖਬੀਰ ਬਾਦਲ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ। ਇਸ ਤੋਂ ਇਲਾਕਾ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਕਾਮਰੇਡ ਹੰਸ ਰਾਜ ਗੋਲਡਨ ਵੀ ਚੋਣ ਮੈਦਾਨ ਵਿੱਚ ਹਨ।

ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਨੌਜਵਾਨ ਆਗੂ ਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਪੀਡੀਏ ਤੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅਕੇ ‘ਆਪ’ ਦੀ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨਾਲ ਹੋਵੇਗਾ। ਅਕਾਲੀ ਦਲ ਲਈ ਇਹ ਦੋਵੇਂ ਸੀਟਾਂ ਖਾਸੀ ਅਹਿਮੀਅਤ ਰੱਖਦੀਆਂ ਹਨ। ਸੁਖਬੀਰ ਬਾਦਲ ਲੰਮੇ ਅਰਸੇ ਬਾਅਦ ਕੌਮੀ ਸਿਆਸਤ ਵਿੱਚ ਕਦਮ ਰੱਖਣ ਜਾ ਰਹੇ ਹਨ। ਸੁਖਬੀਰ ਬਾਦਲ ਦੇ ਮੁਕਾਬਲੇ ਹਰਸਿਮਰਤ ਬਾਦਲ ਦਾ ਸੰਸਦੀ ਹਲਕਾ ਦਿੱਗਜ ਉਮੀਦਵਾਰਾਂ ਨਾਲ ਭਰਪੂਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button