Breaking NewsD5 specialInternationalNewsTop News

ਦੁਬਈ : ਭਾਰਤੀ ਮੂਲ ਦੇ 12 ਸਾਲਾ ਵਿਦਿਆਰਥੀ ਦੇ ਆਈਡਿਆ ਦਾ ਕਮਾਲ,ਮਿਲਿਆ UK ਦਾ ਵੱਕਾਰੀ ਡਾਇਨਾ ਐਵਾਰਡ

ਦੁਬਈ : ਦੁਬਈ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਯੂਕੇ ਦੇ ਵੱਕਾਰੀ ਡਾਇਨਾ ਐਵਾਰਡ 2021 ਨਾਲ ਨਵਾਜਿਆ ਗਿਆ ਹੈ। ਇਹ ਐਵਾਰਡ ਰੋਜ਼ਾਨਾ ਦੀ ਜ਼ਿੰਦਗੀ ‘ਚ ਹਮੇਸ਼ਾ ਸਕਾਰਾਤਮਕ ਬਦਲਾਅ ਲਿਆਉਣ ਵਾਲੇ ਯੁਵਾ ਲੋਕਾਂ ਨੂੰ ਹਰ ਸਾਲ ਦਿੱਤਾ ਜਾਂਦਾ ਹੈ। ਚੇਨਈ ਤੋਂ ਪਰਿਵਾਰ ਦੇ ਨਾਲ ਦੁਬਈ ਆ ਕੇ ਵਸੇ 12 ਸਾਲਾ ਰਾਘਵ ਕ੍ਰਿਸ਼ਣਾ ਸ਼ੇਸ਼ਾਰਦੀ ਸੁਮੰਤ ਸ਼ਾਰਜਾਹ ਦੇ ਦਿੱਲੀ ਪ੍ਰਾਈਵੇਟ ਸਕੂਲ ‘ਚ 7ਵੀਂ ਕਲਾਸ ਦੇ ਵਿਦਿਆਰਥੀ ਹਨ।

ਲੱਭ ਗਿਆ ਬਿਜਲੀ ਦੀ ਘਾਟ ਦਾ ਅਸਲ ਕਾਰਣ! ਹੁਣ ਕਿਸਾਨਾਂ ਨੂੰ ਮਿਲੇਗੀ 8 ਘੰਟੇ ਬਿਜਲੀ! ਸੁਣ ਬਾਗੋ-ਬਾਗ ਹੋਏ ਕਿਸਾਨ!

ਪ੍ਰਿੰਸੈਜ਼ ਆਫ ਵੇਲਜ਼ ਡਾਇਨਾ ਦੀ ਯਾਦ ‘ਚ ਇਹ ਐਵਾਰਡ ਬ੍ਰਿਟਿਸ਼ ਸਰਕਾਰ ਵੱਲੋਂ 1999 ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਦੁਨੀਆ ਭਰ ‘ਚ ਸਮਾਜ ਲਈ ਅਸਾਧਾਰਨ ਕੰਮ ਕਰਨ ਵਾਲੇ ਯੁਵਾ ਲੋਕਾਂ ਨੂੰ ਦਿੱਤਾ ਜਾਂਦਾ ਹੈ। ਬਾਅਦ ਦੇ ਸਾਲਾਂ ‘ਚ ਇਹ ਐਵਾਰਡ ਬੋਰਡ ਆਫ਼ ਟ੍ਰਸਟੀਜ਼ ਵਾਲੀ ਆਜ਼ਾਦ ਚੈਰਿਟੀ ਦੀ ਦੇਖ਼ਰੇਖ਼ ‘ਚ ਦਿੱਤਾ ਜਾਣ ਲੱਗਾ। ਬੋਰਡ ਆਫ ਟ੍ਰਸਟੀਜ਼ ਵਿਚ ਬ੍ਰਿਟੇਨ ਦੇ ਸਾਬਕਾ ਪੀ.ਐਮ. ਡੈਵਿਡ ਕੈਮਰਨ ਵੀ ਸ਼ਾਮਲ ਹਨ। ਕੋਵਿਡ ਸੁਰੱਖਿਆ ਪ੍ਰੋਟੋਕਾਲ ਦੀ ਵਜ੍ਹਾ ਨਾਲ ਇਸ ਸਾਲ ਵਰਚੁਅਲ ਐਵਾਰਡ ਸੈਰੇਮਨੀ ਵਿਚ ਰਾਘਵ ਨੂੰ 28 ਜੂਨ ਨੂੰ ਡਾਇਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਘਵ ਨੂੰ ਸਿੱਖਿਆ ਅਤੇ ਸ਼ਰਨਾਰਥੀ ਬੱਚਿਆਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਮਨੁੱਖੀ ਕੰਮਾਂ ਦੇ ਆਧਾਰ ’ਤੇ ਇਸ ਐਵਾਰਡ ਲਈ ਚੁਣਿਆ ਗਿਆ।

ਗੈਂਗਸਟਰ ਸੇਖੋਂ ਦੇ ਵੱਡੇ ਖੁਲਾਸੇ! ਕਿਹਾ ਪੁਲਿਸ ਨੇ ਮੇਰੇ ਨਾਲ ਕੀਤਾ ਆਹ ਕੰਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ !

ਰਾਘਵ ਨੇ ਡਾਇਨਾ ਐਵਾਰਡ ਮਿਲਣ ’ਤੇ ਕਿਹਾ ਕਿ ਉਹ ਇਸ ਲਈ ਜੂਰੀ ਦੇ ਧੰਨਵਾਦੀ ਹਨ, ਨਾਲ ਹੀ ਉਹ ਆਪਣੇ ਮਾਤਾ-ਪਿਤਾ, ਅਧਿਆਪਕ ਅਤੇ ਸਮਰਥਕਾਂ ਦਾ ਧੰਨਵਾਦ ਕਰਦੇ ਹਨ। ਰਾਘਵ ਨੇ ਕਿਹਾ ਕਿ ਉਨ੍ਹਾਂ ਨੂੰ ਯੂ.ਏ.ਈ. ਦਾ ਨਾਗਰਿਕ ਹੋਣ ’ਤੇ ਮਾਣ ਹੈ। ਰਾਘਵ ਮੁਤਾਬਕ ਉਹ ਯੂ.ਏ.ਈ. ਅਤੇ ਆਪਣੇ ਦੇਸ਼ ਭਾਰਤ ਦੋਵਾਂ ਦਾ ਝੰਡਾ ਉਚਾ ਰੱਖਣ ਲਈ ਆਪਣਾ ਸਰਵਸ੍ਰੇਸ਼ਠ ਦਿੰਦੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button