Breaking NewsD5 specialNewsPunjab

ਪੰਜਾਬ ‘ਚ ਲੋਈਆਂ ਵਾਲਾ ਗੈਂਗ, ਚੋਰਾਂ ਦਾ ਘਰ ਵਾਲਿਆਂ ਨਾਲ ਮੁਕਾਬਲਾ (ਵੀਡੀਓ)

ਲੁਧਿਆਣਾ : ਕਿਸੇ ਵੇਲੇ ਪੰਜਾਬ ‘ਚ ਕਾਲੇ ਕੱਛੇ ਵਾਲਿਆਂ ਦਾ ਪੂਰਾ ਦੌਰ ਹੁੰਦਾ ਸੀ, ਜਿਸ ਬਾਰੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਪਰ ਹੁਣ ਕਾਲੇ ਕੱਛੇ ਵਾਲਿਆਂ ਤੋਂ ਬਾਅਦ ਪੰਜਾਬ ਵਿੱਚ ਇਕ ਹੋਰ ਗੈਂਗ ਆ ਗਿਆ ਹੈ। ਜੋ ਰਾਤ ਨੂੰ ਪੈ ਰਹੀ ਧੁੰਦ ਦਾ ਫਾਇਦਾ ਚੁੱਕਦੇ ਹੋਏ, ਪੰਜਾਬ ਦੇ ਵੱਖ – ਵੱਖ ਖੇਤਰਾਂ ਵਿੱਚ ਦਹਿਸ਼ਤ ਮਚਾਉਦਾ ਹੋਇਆ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਤਸਵੀਰਾਂ ਲੁਧਿਆਣੇ ਦੇ ਸ਼ਹਿਰ ਸਾਹਨੇਵਾਲ ਦੀਆਂ ਹਨ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਰਾਤ ਦੇ ਹਨੇਰੇ ‘ਚ ਧਰਤੀ ਨੂੰ ਫੁਕ – ਫੁਕ ਪੈਰ ਰੱਖ ਕੇ ਚਾਰ ਵਿਅਕਤੀ ਲੌਈਆਂ ਤੇ ਖੇਸੀਆਂ ਲੈ ਕੇ ਗਲੀ ਵਿੱਚ ਘੁੰਮ ਰਹੇ ਹਨ। ਜਿਸ ਤੋਂ ਬਾਅਦ ਘੁੰਮਦੇ – ਘੁੰਮਦੇ ਇਹ ਚਾਰੋ ਵਿਅਕਤੀ ਇਕ ਘਰ ਵਿੱਚ ਦਾਖਲ ਹੁੰਦੇ ਹਨ।

Read Also ਗੈਂਗਸਟਰ ਨੂੰ ਜਦੋਂ ਪੁਲਿਸ ਨੇ ਪਾਇਆ ਘੇਰਾ (ਵੀਡੀਓ)

ਘਰ ਅੰਦਰ ਦਾਖਲ ਹੋਣ ਤੋਂ ਬਾਅਦ ਅਜੇ ਵਾਰਦਾਤ ਨੂੰ ਅੰਜਾਮ ਦੇਣ ਹੀ ਵਾਲੇ ਸੀ ਕਿ ਘਰ ਦੇ ਮੈਂਬਰ ਉੱਠ ਜਾਂਦੇ ਨੇ। ਜਿਨ੍ਹਾਂ ਦੀ ਘਰ ਦੇ ਮੈਂਬਰਾਂ ਨਾਲ ਪੂਰੀ ਖਿੱਚ ਧੂਹ ਹੁੰਦੀ ਹੈ ਇਨ੍ਹੇ ਨੂੰ ਇਕ ਚੋਰ ਖਿਚ ਧੂਹ ਕਰ ਰਹੇ ਵਿਅਕਤੀ ਦੇ ਡਾਂਗ ਮਾਰਦਾ ਹੈ। ਜਿਸ ਨਾਲ ਵਿਅਕਤੀ ਜ਼ਮੀਨ ‘ਤੇ ਡਿੱਗ ਜਾਂਦਾ ਹੈ ਤੇ ਚਾਰੇ ਚੋਰ ਮੌਕੇ ‘ਤੇ ਰਫੂ – ਚੱਕਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਘਰ ਦੀ ਇਕ ਮਹਿਲਾ ਗੁਆਢੀਆਂ ਨੂੰ ਜਗਾਉਦੀ ਹੈ ਤੇ ਜ਼ਖ਼ਮੀ ਪਏ ਵਿਅਕਤੀ ਨੂੰ ਚੁੱਕ ਇਲਾਜ ਲ਼ਈ ਲ਼ਿਜਾਇਆ ਜਾਂਦਾ ਹੈ। ਦੱਸ ਦਈਏ ਕਿ ਸਾਹਨੇਵਾਲ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਇਸ ਤੋਂ ਕੁੱਝ ਮਹੀਨੇ ਪਹਿਲਾ ਵੀ ਸਾਹਨੇਵਾਲ ਵਿੱਚ ਅਜਿਹੀ ਹੀ ਘਟਨਾ ਵਾਪਰੀ ਸੀ। ਜਿਸ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਕੁੱਝ ਕਾਲੇ ਕੱਛਿਆ ਵਾਲੇ ਕੈਮਰੇ ਵਿੱਚ ਕੈਦ ਹੋ ਗਏ ਹੋ ਗਏ ਤੇ ਹੁਣ ਸਾਹਨੇਵਾਲ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button