Breaking NewsD5 specialNewsPunjab

ਜਲੰਧਰ ‘ਚ ਫੇਰ ਹੋਇਆ ਧਮਾਕਾ, ਕਈ ਲੋਕ ਜ਼ਖ਼ਮੀਂ, ਪੁਲਿਸ ਨੂੰ ਭਾਜੜਾਂ (ਵੀਡੀਓ)

ਜਲੰਧਰ : ਜਲੰਧਰ ਦੇ ਗਦਈਪੁਰ ‘ਚ ਜ਼ੋਰਦਾਰ ਧਮਾਕਾ ਹੋਣ ਦੀ ਖ਼ਬਰ ਹੈ, ਇਸ ਧਮਾਕੇ ਨਾਲ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਜਿੰਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦਰਅਸਲ ਇਹ ਧਮਾਕਾ ਇਕ ਫੈਕਟਰੀ ‘ਚ ਹੋਇਆ ਜਿਥੇ ਸਿਲੰਡਰ ਫਟਣ ਤੋਂ ਬਾਅਦ ਹਾਹਾਕਾਰ ਮਚ ਗਈ। ਮੌਕੇ ‘ਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਾਕੇ ਦੇ ਕਾਰਨਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।

Read Also ਮਾਨਸਾ ‘ਚ ਹੁਣੇ ਹੁਣੇ ਹੋਇਆ ਧਮਾਕਾ, ਮਰਨ ਵਾਲੇ ਦੇ ਹੋਏ ਟੁਕੜੇ-ਟੁਕੜੇ (ਵੀਡੀਓ)

ਇਹ ਧਮਾਕਾ ਮਕਸੂਦਾਂ ਥਾਣੇ ਅਧੀਨ ਪੈਂਦੀ ਫੈਕਟਰੀ ‘ਚ ਹੋਇਆ ਹੈ, ਜ਼ਿਕਰ ਏ ਖ਼ਾਸ ਹੈ ਕਿ ਬੀਤੇ ਸਮੇਂ ‘ਚ ਮਕਸੂਦਾਂ ਥਾਣਾ ਵੀ ਚਰਚਾ ਵਿੱਚ ਆਇਆ ਸੀ। ਜਦੋਂ ਥਾਣੇ ‘ਚ ਧਮਾਕੇ ਦੀ ਖ਼ਬਰ ਨੇ ਪੰਜਾਬ ‘ਚ ਹੜਕੰਪ ਮਚਾ ਦਿੱਤਾ ਸੀ। ਹੁਣ ਫੈਕਟਰੀ ‘ਚ ਹੋਏ ਇਸ ਧਮਾਕੇ ਦੀ ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਵੇਖਣਾ ਲਾਜ਼ਮੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button