Breaking NewsD5 specialInternationalNewsSportsTop News

ਯੂਕਰੇਨ ਤੋਂ ਸੁਰੱਖਿਅਤ ਆਪਣੇ ਦੇਸ਼ ਪਰਤੇ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ

ਚੇਨਈ : ਭਾਰਤੀ ਸ਼ਤਰੰਜ ਖਿਡਾਰੀ ਅਨਵੇਸ਼ ਉਪਾਧਿਆਏ ਯੂਕਰੇਨ ਤੋਂ ਆਪਣੀ ਮੰਗੇਤਰ ਵਿਕਟੋਰੀਆ ਇਵਾਨੋਵਾ ਦੇ ਨਾਲ ਆਪਣੇ ਦੇਸ਼ ਪਰਤ ਆਏ ਹਨ। ਰੂਸ ਨੇ ਲੱਗਭੱਗ ਦੋ ਹਫ਼ਤੇ ਪਹਿਲਾਂ ਯੂਕਰੇਨ ‘ਤੇ ਹਮਲਾ ਕਰ ਦਿੱਤਾ ਸੀ। ਸਾਬਕਾ ਰਾਸ਼ਟਰੀ ਰੈਪਿਡ ਚੈਂਪੀਅਨ ਅਨਵੇਸ਼ ਯੁੱਧ ਸ਼ੁਰੂ ਹੋਣ ਤੋਂ ਬਾਅਦ ਕਈ ਹੋਰ ਭਾਰਤੀਆਂ ਨਾਲ ਯੂਕ੍ਰੇਨ ਵਿਚ ਫਸ ਗਏ ਸਨ। ਉਹ ਕਈ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਬੁੱਧਵਾਰ ਦੀ ਰਾਤ ਨੂੰ ਆਪਣੇ ਗ੍ਰਹਿ ਨਗਰ ਭੁਵਨੇਸ਼ਵਰ ਪਹੁੰਚ ਗਏ।

ਹਾਰ ਤੋਂ ਬਾਅਦ ਸੀ.ਐੱਮ ਚੰਨੀ ਦਾ ਵੱਡਾ ਕਦਮ, ਮਿੰਟਾਂ ‘ਚ ਲਿਆ ਫੈਸਲਾ

ਅਨਵੇਸ਼ ਨੇ ਕਿਹਾ ਕਿ ਹੁਣ ਉਹ ਭਾਰਤ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ, ‘ਹਾਂ ਅਸੀਂ ਕੁੱਝ ਰੁਕਾਵਟਾਂ ਤੋਂ ਬਾਅਦ ਸੁਰੱਖਿਅਤ ਭਾਰਤ ਪਹੁੰਚਣ ਵਿਚ ਸਫ਼ਲ ਰਹੇ ਪਰ ਯੂਕ੍ਰੇਨ ਹਮੇਸ਼ਾ ਦਿਮਾਗ ਵਿਚ ਰਹੇਗਾ।’ ਸ਼ਤਰੰਜ ਵਿਚ ਅੰਤਰਰਾਸ਼ਟਰੀ ਮਾਸਟਰ ਅਨਵੇਸ਼ ਪੇਸ਼ੇ ਤੋਂ ਡਾਕਟਰ ਹਨ। ਉਹ ਕੀਵ ‘ਚੋਂ ਨਿਕਲ ਕੇ ਲੀਵ ਪਹੁੰਚੇ ਅਤੇ ਆਖ਼ਰ ਵਿਚ ਪੋਲੈਂਡ ਹੁੰਦੇ ਹੋਏ ਭਾਰਤ ਪਰਤੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button