Breaking NewsNewsPunjab

ਪਾਇਲ ‘ਚ ਗੁੰਡਾਗਰਦੀ ਦਾ ਗੰਦਾ ਨਾਚ , ਦਿਨੇ ਵੀ ਨਹੀਂ ਲੋਕ ਸੁਰੱਖਿਅਤ

ਖੰਨਾ ਦੇ ਪਾਇਲ ਸ਼ਹਿਰ ‘ਚ ਦਿਨ ਦਿਹਾੜੇ ਹੀ ਨੌਜਵਾਨਾਂ ਨੇ ਇਕ ਦੁਕਾਨ ‘ਚ ਗੁੰਡਾਗਰਦੀ ਕੀਤੀ ਹੈ | ਇਹਨਾਂ ਨੌਜਵਾਨਾਂ ਨੇ ਪਹਿਲਾ ਦੁਕਾਨ ਦੀ ਤੋੜ ਭੰਨ ਕੀਤੀ ਅਤੇ ਫਿਰ 2 ਦੁਕਾਨਦਾਰਾਂ ਨੂੰ ਜਖ਼ਮੀ ਕਰ ਦਿੱਤਾ | ਇਸ ਤੋਂ ਬਾਅਦ ‘ਚ ਕਚਹਿਰੀ ਵਿਚ ਤਾਰੀਕ ਭੁਗਤਣ ਆਏ ਹੋਰ ਨੌਜਵਾਨਾਂ ‘ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ | ਇਹ ਸਭ ਘਟਨਾ ਸੀ. ਸੀ. ਟੀ. ਵੀ. ਵਿਚ ਰਿਕਾਰਡ ਹੋ ਗਈ |

ਜ਼ਖਮੀ ਹੋਏ ਨੌਜਵਾਨਾਂ ਨੇ ਦਸਿਆ ਕਿ ਜਦੋ ਉਹਨਾ ਨੂੰ ਹਸਪਤਾਲ ਵਿਚ ਲਿਆਂਦਾ ਗਿਆ ਉੱਥੇ ਕੋਈ ਡਾਕਟਰ ਨਹੀਂ ਸੀ | ਕਈ ਘੰਟਿਆਂ ਬਾਅਦ ਉਹਨਾ ਦਾ ਇਲਾਜ ਸ਼ੁਰੂ ਹੋਇਆ | ਇਥੇ ਹੀ ਕਈ ਸਵਾਲ ਖੜੇ ਹੁੰਦੇ ਹਨ | ਕਿ 20000 ਅਬਾਦੀ ਵਾਲੇ ਸ਼ਹਿਰ ਦੇ ਹਸਪਤਾਲ ਵਿਚ ਡਾਕਟਰ ਵੀ ਨਹੀਂ| ਦੂਜੀ ਗੱਲ ਸ਼ਹਿਰ ‘ਚ ਡੀ. ਐੱਸ. ਪੀ. ਅਤੇ ਐੱਸ. ਐਚ. ਓ. ਲੈਵਲ ਦੇ ਅਫਸਰ ਹੁੰਦੇ ਹੋਏ ਵੀ ਦਿਨ ਦਿਹਾੜੇ ਹੀ ਗੁੰਡਾਗਰਦੀ ਹੋ ਰਹੀ ਹੈ | ਲੋਕ ਬਿਲਕੁਲ ਵੀ ਸੁਰਖਿਅਤ ਨਹੀਂ ਹਨ |

ਦੁਕਾਨਦਾਰ ਨੇ ਦਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ | ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button