Breaking NewsD5 specialNewsPunjab

ਗੈਂਗਸਟਰ ਨੂੰ ਜਦੋਂ ਪੁਲਿਸ ਨੇ ਪਾਇਆ ਘੇਰਾ (ਵੀਡੀਓ)

ਚੰਡੀਗੜ੍ਹ : ਚੰਡੀਗੜ੍ਹ ਚ ਪੁਲਿਸ ਨੇ ਇੱਕ ਵਾਰ ਫਿਰ ਤੋਂ ਇੱਕ ਨਾਮੀ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸਨੇ ਭੱਜਣ ਦੀ ਕੋਸ਼ਿਸ਼ ਵਿੱਚ ਆਪਣੀਆਂ ਹੀ ਲੱਤਾਂ ਤੁੜਵਾ ਲਈਆਂ, ਗੈਂਗਸਟਰ ਹੈਰੀ ਚੀਮਾ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਹੀ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਜਿਹੜਾ ਪੁਲਿਸ ਨੂੰ ਹੋਟਲ ਤੋਂ ਇੱਕ ਕੁੜੀ ਦਾ ਫੋਨ ਆਇਆ, ਜਿਸ ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਹੋਟਲ ‘ਚ ਹੈਰੀ ਚੀਮਾ ਨੂੰ ਗ੍ਰਿਫਤਾਰ ਕਰਨੀ ਪੁੱਜੀ ਤਾਂ ਗੈਂਗਸਟਰ ਚੀਮਾ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ,ਜਿਸ ‘ਚ ਉਹ ਗੰਭੀਰ ਫੱਟੜ ਹੋ ਗਿਆ।

Read Also ਜੇਲ੍ਹ ‘ਚ ਬੈਠੇ ਗੈਂਗਸਟਰ ਦੀ ਦਹਿਸ਼ਤ, ਬਾਦਲਾਂ ਦੇ ਰਾਜ ‘ਚ ਵੀ ਹੁੰਦੀ ਸੀ ਬੱਲੇ-ਬੱਲੇ!

ਪੁਲਿਸ ਅਧਿਕਾਰੀਆਂ ਮੁਤਾਬਕ ਗੈਂਗਸਟਰ ਹੈਰੀ ਚੀਮਾ ਹੋਟਲ ਵਿੱਚ ਆਪਣਾ ਨਾਮ ਬਦਲ ਕੇ ਰਹਿ ਰਿਹਾ ਸੀ। ਅਸਲ ਵਿੱਚ ਕਹਾਣੀ ਸ਼ੁਰੂ ਹੁੰਦੀ ਹੈ ਹੋਟਲ ਲੈਮਨ ਟ੍ਰੀ ਤੋਂ ਆਈ ਇੱਕ ਫੋਲ ਕਾਲ ਤੋਂ ਜਿਸ ‘ਚ ਇੱਕ ਕੁੜੀ ਨੇ ਅਮਨ ਨਾਮੀ ਵਿਅਕਤੀ ਤੇ ਉਸਨੂੰ ਧੋਖੇ ਨਾਲ ਹੋਟਲ ‘ਚ ਬੁਲਾ ਕੇ ਬਲਾਤਕਾਰ ਕਰਨ ਦੇ ਦੋਸ਼ ਲਾਏ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਨਾਮੀ ਗੈਂਗਸਟਰ ਹੈਰੀ ਚੀਮਾ ਨਿਕਲਿਆ। ਫਿਲਹਾਲ ਹੈਰੀ ਚੀਮਾ ਪੁਲਿਸ ਦੀ ਨਿਗਰਾਨੀ ਹੇਠ ਹਸਪਤਾਲ ‘ਚ ਜੇਰੇ ਇਲਾਜ਼ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button