Breaking NewsD5 specialIndiaNewsTop News

ਸੌਦਾ ਸਾਧ ਦੀ ਪੈਰੋਲ ਖ਼ਿਲਾਫ਼ ਪੀੜਿਤ ਪਰਿਵਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਲਿਖੀ ਚਿੱਠੀ

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਰਾਮ ਰਹੀਮ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜੇਲ੍ਹ ‘ਚੋਂ ਇਲਾਜ਼ ਲਈ ਬਾਹਰ ਆਏ ਰਾਮ ਰਹੀਮ ਦੀਆਂ ਮੁਸ਼ਕਲਾਂ ਆਏ ਦਿਨ ਵਧਦੀਆਂ ਜਾ ਰਹੀਆਂ ਹਨ। ਪਹਿਲਾਂ ਰਾਮ ਰਹੀਮ ਦੇ ਨਾਲ ਹਸਪਤਾਲ ‘ਚ ਹਨੀਪ੍ਰੀਤ ਦੇ ਰਹਿਣ ਨੂੰ ਲੈ ਵਿਵਾਦ ਉਠਿਆ ਅਤੇ ਹਣ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਬੇਟੇ ਅਸੁੰਲ ਛਤਰਪਤੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਚਿਠੀ ਲਿਖੀ। ਚਿਠੀ ‘ਚ ਛੱਤਰਪਤੀ ਦੇ ਬੇਟੇ ਨੇ ਹਰਿਆਣਾ ਸਰਕਾਰ ਤੇ ਸਵਾਲ ਖੜ੍ਹੇ ਕੀਤੇ ਹਨ।ਅਸੁੰਲ ਛਤਰਪਤੀ ਨੇ ਲਿਖਿਆ ਕਿ ਸਰਕਾਰ ਰਾਮ ਰਹੀਮ ਨੂੰ ਬਿਮਾਰੀ ਦੇ ਬਾਹਨੇ ਜੇਲ੍ਹ ‘ਚੋਂ ਬਾਹਰ ਲੈ ਆਈ ਹੈ ਅਤੇ ਇਸ ਮਾਮਲੇ ‘ਚ ਹੁਣ ਅਦਾਲਤ ਨੂੰ ਆਪਣੀ ਦਖਲ ਦੇਣੀ ਚਾਹੀਦੀ ਹੈ।

BREAKING-ਮੁੱਖ ਮੰਤਰੀ ਤੋਂ ਮਦਦ ਮੰਗਣ ਵਾਲੇ DSP ਨਾਲ ਵਾਪਰਿਆ ਭਾਣਾ

ਦੱਸ ਦਈਏ ਕਿ ਰਾਮ ਰਹੀਮ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਜਿਸ ਤੋਂ ਬਾਅਦ ਰਾਮ ਰਹੀਮ ਨੂੰ ਗੁੜਗਾਓ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਿਛਲੇ ਇਕ ਮਹੀਨੇ ‘ਚ ਰਾਮ ਰਹੀਮ ਤਕਰੀਬਨ 4 ਬਾਰ ਜੇਲ੍ਹ ‘ਚੋਂ ਬਾਹਰ ਆ ਚੁੱਕਿਆ ਇਕ ਬਾਰ ਉਨ੍ਹਾਂ ਦੀ ਮਾਂ ਦੀ ਤਬੀਅਤ ਖੁਰਾਬ ਹੋਣ ਤੇ 3 ਵਾਰੀ ਮੈਡੀਕਲ ਜਾਣ ਕਾਰਨ। ਡੇਰਾ ਸੱਚਾ ਸੋਦਾ ਸਾਧ ਜੋ ਕਈ ਅਪਰਾਧਿਕ ਤੇ ਸਾਧਵੀਆਂ ਦੇ ਸੋਸ਼ਣ ਕਰਨ ਦੇ ਇਲਜ਼ਾਮਾਂ ‘ਚ ਰੋਹਤਕ ਦੀ ਸੁਨਾਰੀਆਂ ਜੇਲ੍ਹ ‘ਚ ਸਜ਼ਾ ਭੁਗਤ ਰਿਹਾ ਹੈ।

PDF File Anshul Chhartrapati

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button