ਜੇਲ੍ਹ ‘ਚ ਬੈਠੇ ਗੈਂਗਸਟਰ ਦੀ ਦਹਿਸ਼ਤ, ਬਾਦਲਾਂ ਦੇ ਰਾਜ ‘ਚ ਵੀ ਹੁੰਦੀ ਸੀ ਬੱਲੇ-ਬੱਲੇ!

Girl in a jacket
Like
Like Love Haha Wow Sad Angry
31
Girl in a jacket

ਫਰੀਦਕੋਟ : ਫਰੀਦਕੋਟ ਦਾ ਨਾਮੀ ਗੈਂਗਸਟਰ ਨਿਸ਼ਾਨ ਸਿੰਘ ਇਕ ਵਾਰ ਫੇਰ ਚਰਚਾ ਵਿੱਚ ਹੈ, ਸਾਲ 2012 ‘ਚ ਬਹੁਚਰਚਿਤ ਫਰੀਦਕੋਟ ਅਗਵਾ ਕਾਂਡ ਅਤੇ ਨਾਬਾਲਗ ਨਾਲ ਬਲਾਤਕਾਰ ਦਾ ਮੁੱਖ ਦੋਸ਼ੀ ਨਿਸ਼ਾਨ ਸਿੰਘ। ਜਿਸ ਦੀ ਚਾਰ ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ, ਦਹਿਸ਼ਤ ਅਤੇ ਖ਼ੌਫ਼ ਏਨਾ ਕਿ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਕੋਈ ਵੀ ਜ਼ਮੀਨ ਖਰੀਦਣ ਲਈ ਰਾਜ਼ੀ ਨਹੀਂ ਹੋਇਆ। ਜਿਸ ਤੋਂ ਬਾਅਦ ਪੀੜਤਾ ਨੂੰ ਮੁਆਵਜ਼ੇ ਦੀ ਰਕਮ ਦੇਣ ਲਈ ਪ੍ਰਸ਼ਾਸਨ ਨੂੰ ਅੱਗੇ ਆਉਣਾ ਪਿਆ ਅਤੇ ਇਹ ਜ਼ਮੀਨ 91 ਲੱਖ ਰੁਪਏ ‘ਚ ਫਰੀਦਕੋਟ ਰੈੱਡ ਕਰਾਸ ਸੁਸਾਇਟੀ ਨੇ ਖਰੀਦ ਲਈ। ਜਿਸ ਦੇ 25 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਨੇ ਜਦਕਿ ਬਾਕੀ ਰਕਮ ਅਗਲੇ ਦਿਨਾਂ `ਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਚਰਚਾ ਰਹੀ ਕਿ ਨਿਸ਼ਾਨ ਸਿੰਘ ਦੇ ਡਰ ਕਾਰਨ ਹੀ ਕਿਸੇ ਨੇ ਜ਼ਮੀਨ ਖਰੀਦਣ ਦੀ ਹਿੰਮਤ ਨਹੀਂ ਕੀਤੀ। ਫਰੀਦਕੋਟ-ਤਲਵੰਡੀ ਬਾਈਪਾਸ ਰੋਡ `ਤੇ ਨਿਸ਼ਾਨ ਸਿੰਘ ਦੀ ਇਹ ਜ਼ਮੀਨ ਰੈੱਡ ਕਰਾਸ ਸੁਸਾਇਟੀ ਦੇ ਸਕੂਲਾਂ ਨਾਲ ਲੱਗਦੀ ਹੈ। ਏਸੇ ਲਈ ਰੈੱਡ ਕਰਾਸ ਨੇ ਹੀ ਇਸ ਨੂੰ ਖਰੀਦ ਲਿਆ।

Read Also ਜੱਗੂ ਭਗਵਾਨਪੁਰੀਆ ਗਰੁੱਪ ਦਾ ਗੈਂਗਸਟਰ ਨਸ਼ੇ ਤੇ ਅਸਲੇ ਸਮੇਤ ਗ੍ਰਿਫ਼ਤਾਰ

ਹਾਲਾਂਕਿ ਪਹਿਲਾਂ ਨਿਸ਼ਾਨ ਸਿੰਘ ਦੇ ਪਰਿਵਾਰ ਨੇ ਹਾਈ ਕੋਰਟ ਦੇ ਜ਼ਮੀਨ ਵੇਚ ਕੇ ਮੁਆਵਜ਼ਾ ਦੇਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ `ਚ ਚੁਣੌਤੀ ਦਿੱਤੀ ਸੀ ਪਰ ਰਾਹਤ ਨਾ ਮਿਲੀ। ਜ਼ਿਕਰ ਏ ਖ਼ਾਸ ਹੈ ਕਿ ਨਿਸ਼ਾਨ ਸਿੰਘ ਅਗਵਾ ਅਤੇ ਬਲਾਤਕਾਰ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਆਪਣੇ ਪੁੱਤਰ ਦਾ ਸਾਥ ਦੇਣ ਲਈ, ਉਸ ਦੀ ਮਾਂ ਨੂੰ ਵੀ ਸੱਤ ਸਾਲ ਦੀ ਸਜ਼ਾ ਹੋਈ ਹੈ। ਏਨਾ ਹੀ ਨਹੀਂ ਇਸ ਮਾਮਲੇ ‘ਚ ਨਿਸ਼ਾਨ ਸਿੰਘ ਦੇ ਸਾਥੀਆਂ ਨੂੰ ਵੀ ਸੱਤ ਸਾਲ ਦੀ ਕੈਦ ਹੋਈ, ਕਰੀਬ 6 ਸਾਲ ਪਹਿਲਾਂ ਗੈਂਗਸਟਰ ਨਿਸ਼ਾਨ ਸਿੰਘ ਨੇ ਇਲਾਕੇ ‘ਚ ਦਹਿਸ਼ਤ ਫੈਲਾ ਦਿੱਤੀ ਸੀ। ਪੁਲਿਸ ਤੋਂ ਲੈ ਕੇ ਰਾਜਨੀਤੀ ਦੇ ਗਲਿਆਰਿਆਂ ਤੱਕ ਪਹੁੰਚ ਏਨੀ ਕਿ ਕੋਈ ਹੱਥ ਪਾਉਣ ਨੂੰ ਤਿਆਰ ਨਹੀਂ ਸੀ। ਵੇਲੇ ਦੀ ਸਰਕਾਰ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸੀ ਲਿਹਾਜ਼ਾ ਸਵਾਲ ਬਾਦਲਾਂ ਨਾਲ ਨਜ਼ਦੀਕੀ ਅਤੇ ਸਿਆਸੀ ਪੁਸ਼ਤਪਨਾਹੀ ‘ਤੇ ਵੀ ੳੇੁੱਠੇ ਪਰ ਆਮ ਲੋਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਸੜ੍ਹਕਾਂ ‘ਤੇ ਉਤਰੀਆਂ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ।

Like
Like Love Haha Wow Sad Angry
31
Girl in a jacket

LEAVE A REPLY