Breaking NewsD5 specialNewsPunjabUncategorized

ਪ੍ਰਾਪਰਟੀ ਕਾਰੋਬਾਰੀ ਵੱਲੋਂ ਕੱਟੇ ਪਲਾਟਾਂ ਦੇ ਨਕਸ਼ੇ ਪਾਸ ਕਰਵਾਉਣ ਲਈ ਮੋਟੀ ਰਿਸ਼ਵਤ ਲੈਣ ਦੇ ਦੋਸ਼

ਮੋਹਾਲੀ : ਹਾਲ ਹੀ ਵਿੱਚ ਵਿਜੀਲੈਂਸ ਵੱਲੋਂ ਇੱਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਨ ਨਾਲ ਸੁਰਖੀਆਂ ਵਿੱਚ ਆਈ ਕੁਰਾਲੀ ਨਗਰ ਕੌਂਸਿਲ ਦੇ ਮੌਜੂਦਾ ਅਧਿਕਾਰੀਆਂ ਉਤੇ ਇਕ ਵਾਰ ਫਿਰ ਆਪਣੇ ਡਰਾਈਵਰਾਂ ਤੇ ਟਿਊਬਵੈੱਲ ਅਪ੍ਰੇਟਰਾਂ ਰਾਹੀਂ ਮੋਟੀ ਰਿਸ਼ਵਤ ਲੈਣ ਦੇ ਦੋਸ਼ ਲੱਗ ਚੁੱਕੇ ਹਨ। ਰਿਸ਼ਵਤ ਦੇ ਇਹ ਦੋਸ਼ ਜ਼ਿਲ੍ਹਾ ਮੋਹਾਲੀ ਦੇ ਕਸਬਾ ਕੁਰਾਲੀ ਦੀ ਸਿੰਘਪੁਰਾ ਰੋਡ ਵਿਖੇ ਪਲਾਟ ਕੱਟਣ ਵਾਲੇ ਕਾਰੋਬਾਰੀ ਗੁਰਪਾਲ ਸਿੰਘ ਨਿਵਾਸੀ ਪਿੰਡ ਪਪਰਾਲੀ (ਜ਼ਿਲ੍ਹਾ ਰੋਪੜ) ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ।

BIG BREAKING-ਕੇਜਰੀਵਾਲ ਨੂੰ ਲੱਗਿਆ ਬਹੁਤ ਵੱਡਾ ਝਟਕਾ! ਵੱਡੇ ਸਿੱਖ ਲੀਡਰ ਨੇ ਛੱਡਿਆ ਸਾਥ

ਪ੍ਰਾਪਰਟੀ ਕਾਰੋਬਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਸਿੰਘਪੁਰਾ ਰੋਡ ਉਤੇ ਕੱਟੇ ਹੋਏ ਪਲਾਟਾਂ ਦੇ ਨਕਸ਼ੇ ਪਾਸ ਕਰਨ ਲਈ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਵੱਲੋਂ ਹੁਣ ਤੱਕ ਸਰਕਾਰੀ ਮੋਟੀ ਰਿਸ਼ਵਤ ਲਈ ਜਾ ਚੁੱਕੀ ਹੈ। ਨਗਰ ਪ੍ਰੀਸ਼ਦ ਕੁਰਾਲੀ ਦੇ ਈ.ਓ., ਐਸ.ਓ., ਐਮ.ਈ. ਤੇ ਟਿਊਬਵੈੱਲ ਅਪ੍ਰੇਟਰ ’ਤੇ ਅਧਾਰਿਤ ਇਸ ਚੌਂਕੜੀ ਨੇ ਵਾਰੋ-ਵਾਰੀ ਸਰਕਾਰੀ ਫੀਸਾਂ ਦੇ ਨਾਂ ’ਤੇ ਉਸ ਕੋਲੋਂ ਲੱਖਾਂ ਰੁਪਏ ਠਗ ਲਏ ਪ੍ਰੰਤੂ ਕਦੇ ਉਸ ਨੂੰ ਰਸੀਦਾਂ ਨਹੀਂ ਦਿੱਤੀਆਂ। ਜਦੋਂ ਉਹ ਇਨ੍ਹਾਂ ਅਧਿਕਾਰੀਆਂ ਨੂੰ ਰਿਸ਼ਵਤ ਨਹੀਂ ਦਿੰਦਾ ਤਾਂ ਉਸ ਨੂੰ ਇੱਕ ਦਲਿਤ ਹੋਣ ਦੇ ਨਾਤੇ ਭੱਦੀਆਂ ਗਾਲ਼ਾਂ ਕੱਢੀਆਂ ਜਾਂਦੀਆਂ ਹਨ ਅਤੇ ਜਾਤੀਸੂਚਕ ਅੱਪਸ਼ਬਦ ਵੀ ਵਰਤੇ ਜਾਂਦੇ ਹਨ।

ਮੌਸਮ ਵਿਭਾਗ ਨੇ ਦਿੱਤੀ ਵੱਡੀ ਚਿਤਾਵਨੀ,ਭਾਰੀ ਮੀਂਹ ਮਚਾ ਸਕਦਾ ਹੈ ਭਾਰੀ ਤਬਾਹੀ!

ਉਨ੍ਹਾਂ ਦੱਸਿਆ ਕਿ ਕੌਂਸਿਲ ਅਧਿਕਾਰੀਆਂ ਵੱਲੋਂ ਹਰ ਵਾਰ ਰਿਸ਼ਵਤ ਲੈਣ ਲਈ ਕਦੇ ਡਰਾਈਵਰ ਨੂੰ ਅਤੇ ਕਦੇ ਟਿਊਬਵੈੱਲ ਅਪ੍ਰੇਟਰ ਨੂੰ ਭੇਜ ਦਿੱਤਾ ਜਾਂਦਾ ਹੈ ਜੋ ਕਿ ਡਰਾ ਧਮਕਾ ਕੇ ਸਰਕਾਰੀ ਫੀਸ ਦੇ ਨਾਂ ’ਤੇ ਪੈਸੇ ਲੈ ਜਾਂਦੇ ਹਨ। ਇੱਥੋਂ ਤੱਕ ਕਿ ਨਗਰ ਕੌਂਸਿਲ ਕੁਰਾਲੀ ਵਿੱਚ ਰੋਪੜ ਤੋਂ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਬਣਾਏ ਹੋਏ ਨਕਸ਼ੇ ਹੀ ਪਾਸ ਹੁੰਦੇ ਹਨ ਜਿਸ ਦਾ ਸਿੱਧਾ ਮਤਲਬ ਹੈ ਕਿ ਕੌਂਸਿਲ ਅਧਿਕਾਰੀ ਆਪਣੇ ਚਹੇਤੇ ਨਕਸ਼ਿਆਂ ਵਾਲਿਆਂ ਦੇ ਰਾਹੀਂ ਰਿਸ਼ਵਤ ਵੀ ਲੈਂਦੇ ਹਨ। ਗੁਰਪਾਲ ਸਿੰਘ ਨੇ ਦੱਸਿਆ ਕਿ ਕੌਂਸਿਲ ਦੇ ਈ.ਓ. ਗੁਰਿੰਦਰ ਜੈਨ, ਐਸ.ਓ. ਰਵਿੰਦਰ ਸ਼ਰਮਾ, ਐਮ.ਈ. ਅਤੇ ਟਿਊਬਵੈਲ ਅਪ੍ਰੇਟਰ ਵੱਲੋਂ ਉਸ ਨੂੰ ਇੰਨਾ ਜ਼ਿਆਦਾ ਲੁੱਟਿਆ ਜਾ ਚੁੱਕਾ ਹੈ ਕਿ ਉਸ ਦਾ ਦਫ਼ਤਰ ਤੱਕ ਵਿਕ ਗਿਆ ਅਤੇ ਉਹ ਬੈਂਕ ਦਾ ਕਰਜ਼ਈ ਹੋ ਗਿਆ। ਉਸ ਨੂੰ ਆਤਮ ਹੱਤਿਆ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

🔴 LIVE 🔴ਖਾਲਿਸਤਾਨੀ ਹੋਏ ਪੰਜਾਬ ‘ਚ ਸਰਗਰਮ,ਜਥੇਦਾਰ ਦੀ ਵੱਡੀ ਕਾਰਵਾਈ,ਪਾਵਨ ਸਰੂਪ ਦੀ ਛਪਾਈ ਵਾਲੀ ਮਸ਼ੀਨ ਪੱਟੀ!

ਇਨ੍ਹਾਂ ਚਾਰੋਂ ਵਿਅਕਤੀਆਂ ਖਿਲਾਫ਼ ਉਸ ਨੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦੇ ਦਿੱਤੀ ਹੈ ਤਾਂ ਜੋ ਨਗਰ ਕੌਂਸਲ ਵਿੱਚ ਭ੍ਰਿਸ਼ਟਾਚਾਰ ਬੰਦ ਹੋ ਸਕੇ। ਸੰਪਰਕ ਕਰਨ ’ਤੇ ਨਗਰ ਕੌਂਸਲ ਕੁਰਾਲੀ ਦੇ ਈ.ਓ. ਗੁਰਿੰਦਰ ਜੈਨ ਨੇ ਰਿਸ਼ਵਤ ਦੇ ਦੋਸ਼ਾਂ ਨੂੰ ਗਲਤ ਅਤੇ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਹ ਅਜਿਹੇ ਕਿਸੇ ਵਿਅਕਤੀ ਨੂੰ ਜਾਣਦੇ ਤੱਕ ਨਹੀਂ। ਉਨ੍ਹਾਂ ਕਿਹਾ ਕਿ ਕੌਂਸਿਲ ਦਾ ਸਾਰਾ ਕੰਮ ਆਨਲਾਈਨ ਹੁੰਦਾ ਹੈ ਅਤੇ ਉਨ੍ਹਾਂ ਕੋਲ ਅਜਿਹਾ ਨਕਸ਼ੇ ਦਾ ਕੇਸ ਪੈਂਡਿੰਗ ਹੈ। ਕੌਂਸਿਲ ਦੇ ਐਸ.ਓ. ਰਵਿੰਦਰ ਸ਼ਰਮਾ ਨੇ ਸੰਪਰਕ ਕਰਨ ’ਤੇ ਪਹਿਲਾਂ ਤਾਂ ਕਿਹਾ ਕਿ ਉਹ ਦਿੱਲੀ ਹਨ, ਫਿਰ ਕਿਹਾ ਕਿ ਕਿਸੇ ਸੰਸਕਾਰ ’ਤੇ ਆਏ ਹਨ ਅਤੇ ਫਿਰ ਕਿਹਾ ਕਿ ਉਹ ਅਜਿਹੇ ਕਿਸੇ ਵਿਅਕਤੀ ਨੂੰ ਜਾਣਦੇ ਹੀ ਨਹੀਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button