PunjabTop News

ਪੰਜਾਬ ‘ਚ ਅੱਜ ਤੋਂ ਸਰਕਾਰੀ ਦਫ਼ਤਰਾਂ ਦਾ ਬਦਲਿਆਂ ਸਮਾਂ, ਪਰ ਕਈ ਜਗ੍ਹਾਂ ਸਰਕਾਰੀ ਹੁਕਮਾਂ ਨੂੰ ਟੀਚ ਜਾਣ ਕਰਮਚਾਰੀ ਨਹੀਂ ਪਹੁੰਚੇ ਦਫ਼ਤਰ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 2 ਮਈ ਤੋਂ ਸਵੇਰੇ 7:30 ਵਜੇ ਕੰਮ ਕਰਨ ਲਈ ਰਿਪੋਰਟ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਅੱਜ CM ਭਗਵੰਤ ਮਾਨ ਸਮੇਤ ਕੈਬਨਿਟ ਦੇ ਹੋਰ ਮੰਤਰੀ ਸਵੇਰੇ 7:30 ਵਜੇ ਦਫ਼ਤਰ ਪਹੁੰਚੇ। ਪੰਜਾਬ ਦੇ ਵੱਖਰੇ-ਵੱਖਰੇ ਸੂਬਿਆਂ ਵਿਚ ਸਰਕਾਰੀ ਅਧਿਕਾਰੀ ਸਵੇਰੇ 7:30 ਵਜੇ ਦਫ਼ਤਰ ਪਹੁੰਚੇ। ਪਰ ਕਈ ਥਾਂਵਾਂ ਅਜਿਹੀਆਂ ਵੀ ਸਨ ਜਿਥੇ ਸਰਕਾਰੀ ਹੁੰਕਮਾਂ ਨੂੰ ਟੀਚ ਜਾਣ ਕੇ ਕਈ ਸਰਕਾਰੀ ਮੂਲਾਜ਼ਮ ਅੱਜ ਸਵੇਰੇ ਗੈਰ-ਹਾਜ਼ਰ ਰਹੇ।

ਬੇਅਦਬੀ ਦੇ ਦੋਸ਼ੀ ਦੀ ਮੌ.ਤ ਦਾ ਸੱਚ, ਬੀਮਾਰੀ ਨਾਲ ਗਈ ਜਾਨ ਜਾਂ ਕੁਝ ਹੋਰ ? || D5 Channel Punjabi

ਨਗਰ ਨਿਗਮ ਜਲੰਧਰ ਦੀ ਟੀਮ ਵੱਲੋਂ ਜਦੋਂ ਰਿਐਲਿਟੀ ਚੈਕ ਕੀਤੀ ਗਈ ਤਾਂ ਕਈ ਅਧਿਕਾਰੀ ਅਤੇ ਕਰਮਚਾਰੀ ਆਪਣੇ ਕੰਮ ‘ਤੇ ਮੌਜੂਦ ਨਹੀਂ ਸਨ ਪਰ ਕੈਮਰਿਆਂ ਨੂੰ ਦੇਖਦੇ ਹੋਏ ਅਧਿਕਾਰੀ ਅਤੇ ਕਰਮਚਾਰੀ ਜਲਦੀ ਆਉਣ ਦੀ ਕਾਹਲੀ ‘ਚ ਤੁਰਦੇ-ਫਿਰਦੇ ਦੇਖੇ ਗਏ।

ਪ੍ਰਕਾਸ਼ ਸਿੰਘ ਬਾਦਲ ਨੇ ਇਸ ਬੀਬੀ ਦੀ ਬਚਾਈ ਸੀ ਜਾਨ, 2 ਮਹੀਨੇ ਇਸ ਘਰ ‘ਚ ਰੁਕੇ ਬਾਦਲ ਸਾਹਬ? D5 Channel Punjabi

ਜਦੋਂ ਨਗਰ ਨਿਗਮ ਵਿਭਾਗ ਦੀ ਸੰਯੁਕਤ ਕਮਿਸ਼ਨਰ ਸ਼ਿਖਾ ਭਗਤ ਨੂੰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਗੈਰਹਾਜ਼ਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਤੋਂ ਸਰਕਾਰ ਦੇ ਹੁਕਮਾਂ ’ਤੇ ਸਮਾਂ ਬਦਲਿਆ ਗਿਆ ਹੈ। ਸ਼ਿਖਾ ਭਗਤ ਨੇ ਕਿਹਾ ਕਿ ਕੁਝ ਸਟਾਫ਼ ਆ ਗਿਆ ਹੈ ਅਤੇ ਉਹ ਚੱਕਰ ਲਗਾ ਕੇ ਦੇਖਣਗੇ ਜੇਕਰ ਅਧਿਕਾਰੀ ਜਾਂ ਕਰਮਚਾਰੀ ਹਾਜ਼ਰ ਨਹੀਂ ਹੋਏ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦਫ਼ਤਰਾਂ ਦਾ ਕੰਮ ਪਹਿਲਾਂ ਵੀ ਚੱਲ ਰਿਹਾ ਸੀ ਅਤੇ ਹੁਣ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Check Also
Close
Back to top button