Breaking NewsD5 specialNewsPoliticsPunjab

ਪਿੰਡ ਵਾਲਿਆਂ ਨੇ ਘੇਰਿਆ ਕਾਂਗਰਸੀ ਸਰਪੰਚ, ਅੱਗੋਂ ਸਰਪੰਚ ਵੀ ਹੋ ਗਿਆ ਤੱਤਾ!

ਮੁਕਤਸਰ : ਖਬਰ ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਕਬਰਵਾਲਾ ਤੋਂ ਸਾਹਮਣੇ ਆ ਰਹੀ ਹੈ। ਜਿਥੇ ਕਾਂਗਰਸੀ ਸਰਪੰਚ ਵਿਵਾਦਾ ‘ਚ ਘਿਰਦੇ ਦਿਖਾਈ ਦੇ ਰਹੇ ਹਨ। ਦਰਅਸਲ ਪਿੰਡ ਦੇ ਲੋਕਾਂ ਵੱਲੋਂ ਕਾਂਗਰਸੀ ਸਰਪੰਚ ਸ਼ਰਨਜੀਤ ਸਿੰਘ ਸੰਧੂ ‘ਤੇ ਆਪਣੇ ਖੇਤਾਂ ਦੀ ਜਮੀਨ ਨੂੰ ਜਾਂਦੀ ਕੱਚੀ ਪਹੀ ‘ਤੇ ਸਰਕਾਰੀ ਪੈਸੇ ਨਾਲ ਬਣਾਉਣ ਦੇ ਇਲਜ਼ਾਮ ਲੱਗ ਰਹੇ ਹਨ। ਇਸ ਤੋਂ ਬਾਅਦ ਪਿੰਡ ਵਾਸੀਆਂ ਦਾ ਕਹਿਣਾ ਹੈ ਜਦੋਂ ਕੰਮ‌ ਸ਼ੁਰੂ ਹੋਣ ਪਹਿਲਾਂ ਇਸ ਦੀ ਸ਼ਿਕਾਇਤ ਪ੍ਰਸ਼ਾਸ਼ਨ ਨੂੰ ਕੀਤੀ ਗਈ।

🔴 Live 🔴 ਖਾਲਿਸਤਾਨੀਆਂ ‘ਤੇ ਸਰਕਾਰ ਦੀ ਵੱਡੀ ਕਾਰਵਾਈ,ਪਾਕਿਸਤਾਨ ਨੇ ਦਿੱਤੀ ਭਾਰਤ ਨੂੰ ਵੱਡੀ ਧਮਕੀ

ਜਿਸ ‘ਤੇ ਕਾਰਵਾਈ ਤਾਂ ਕੀ ਹੋਣੀ ਸੀ ਉਲਟਾ ਦੋ ਮਹੀਨੇ ਪਹਿਲਾ ਭੇਜੀ ਆਰਟੀਆਈ ਦਾ ਜਵਾਬ ਵੀ ਹੁਣ ਤੱਕ ਕਿਸੇ ਅਧਿਕਾਰੀ ਨੇ ਦੇਣਾ ਜਰੂਰੀ ਨਹੀਂ ਸਮਝਿਆ। ਇਸ ਮਾਮਲੇ ਤੇ ਕਾਂਗਰਸੀ ਸਰਪੰਚ ਅਤੇ ਉਸ ਦੇ ਸਾਥੀਆਂ ਨੇ ਆਪਣਾ ਪੱਖ ਰੱਖਦਿਆ ਕਿਹਾ ਇਹ ਸਭ ਪੰਚਾਇਤ ਦੇ ਮਤੇ ਨਾਲ ਹੋਇਆ ਸੀ। ਇਸ ਮਾਮਲੇ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਦੀ ਬੀ ਡੀ ਪੀ ਓ ਸ੍ਰੀਮਤੀ ਕੁਸਮ ਅਗਰਵਾਲ ਨੇ ਆਖਿਆ ਹੈ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ।

ਲਓ ਜੀ! ਬਾਜਵਾ ਨੇ ਖੋਲ੍ਹ ‘ਤੇ ਸੁਮੇਧ ਸੈਣੀ ਦੇ ਅੰਦਰਲੇ ਭੇਦ,ਦੱਸਿਆ ਸੈਣੀ ਨੇ ਕਿਵੇਂ ਢਾਹੇ ‘ਚ ਤਸ਼ੱਦਦ !

ਜ਼ਿਕਰਯੋਗ ਹੈ ਕਿ ਪੰਜਾਬ ਦੇ ਖਜ਼ਾਨਾ ਮੰਤਰੀ ਸਰਕਾਰੀ ਖਜ਼ਾਨਾ ਖਾਲੀ ਹੋਣ ਬਾਰੇ ਕਹਿ ਰਹੇ ਹਨ। ਉਥੇ ਦੂਜੇ ਪਾਸੇ ਕਾਂਗਰਸੀ ਸਰਪੰਚ ਆਪਣੇ ਹੀ ਪਿੰਡ ਦੀਆਂ ਕੱਚੀਆਂ ਗਲੀਆਂ ਅਤੇ ਨਾਲੀਆਂ ਵੱਲ ਧਿਆਨ ਨਾ ਦੇ ਕੇ ਆਪਣੇ ਹੀ ਖੇਤਾਂ ਵੱਲ ਜਾਂਦੇ ਰਾਹਾਂ ਨੂੰ ਲਿਸ਼ਕਾਉਣਾ ਸਿੱਧੇ ਰੂਪ ਵਿੱਚ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਦਾ ਮਾਮਲਾ ਹੈ ਪਰ ਬਾਕੀ ਅਜੇ ਮਾਮਲੇ ਦੀ ਪੂਰੀ ਜਾਂਚ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button