Breaking News

ਪਾਵਰਕਾਮ ਨੇ ਸੈਂਟਰਲ ਜੇਲ ਪਟਿਆਲਾ ਅਤੇ ਦੋ ਪੁਲਿਸ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟੇ

ਪਟਿਆਲਾ, 9 ਦਸੰਬਰ  : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ  ਸੈਂਟਰਲ ਜੇਲ ਪਟਿਆਲਾ ਅਤੇ ਸ਼ਹਿਰ ਦੇ ਦੋ ਪੁਲਿਸ ਥਾਣਿਆਂ ਦੇ ਕੁਨੈਕਸ਼ਨ ਕੱਟੇ ਗਏ ਹਨ।
ਪਾਵਰਕਾਮ ਦੇ ਅਧਿਕਾਰੀਆਂ ਮੁਤਾਬਕ  ਸੈਂਟਰਲ ਜੇਲ ਵੱਲ 1 ਕਰੋੜ 60 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ ਜਦਕਿ ਥਾਣਾ ਸਿਵਲ ਲਾਈਨ ਦਾ 5 ਲੱਖ ਰੁਪਏ ਅਤੇ ਪੁਲਿਸ ਚੌਂਕੀ ਮਾਡਲ ਟਾਊਨ ਦਾ ਡੇਢ ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ।

ਇਹ ਵੀ ਵੇਖੋ : ਡੇਰਾ ਪ੍ਰੇਮੀਆਂ ਲਈ ਖੁਸ਼ੀ ਦੀ ਖ਼ਬਰ, ਹਨੀਪ੍ਰੀਤ ਤੇ ਰਾਮ ਰਹੀਮ ਦੀ ਹੋਈ ਮਿਲਣੀ, ਦੇਖੋ- ਕੀ ਹੋਈ ਦੋਵਾਂ ‘ਚ ਗੱਲਬਾਤਕੁਨੈਕਸ਼ਟ ਕੱਟੇ ਜਾਣ ਮਗਰੋਂ ਅੱਜ ਜੇਲ ਸੁਪਰਡੈਂਟ  ਵੱਲੋਂ ਪਾਵਰਕਾਮ ਦੇ ਚੇਅਰਮੇਨ ਇੰਜ. ਬਲਦੇਵ ਸਿੰਘ ਸਰਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਲਿਖਤੀ ਭਰੋਸਾ ਦਿੱਤਾ ਹੈ ਕਿ ਉਹ ਜਲਦੀ ਹੀ ਬਕਾਇਆ ਬਿੱਲ ਦੀ ਅਦਾਇਗੀ ਕਰ ਦੇਣਗੇ ਤੇ

ਇਹ ਵੀ ਵੇਖੋ : ਵਿਰੋਧ ਤਾਂ ਕੀਤਾ, ਪਰ ਪਤਾ ਨਹੀਂ ਕਿਸਦਾ! ਕੀ ਕਿਰਾਏ ‘ਤੇ ਲਿਆਂਦੇ ਪ੍ਰਦਰਸ਼ਨਕਾਰੀ? ਇਸ ਮੰਤਰੀ ਦਾ ਕਰ ਰਹੇ ਸੀ ਵਿਰੋਧਇਸ ਲਿਖਤੀ ਭਰੋਸੇ ਦੇ ਆਧਾਰ ‘ਤੇ ਬਿਜਲੀ ਕੁਨੈਕਸ਼ਨ ਅੱਜ ਸ਼ਾਮ ਤੱਕ ਆਰਜ਼ੀ ਤੌਰ ‘ਤੇ ਚਲਾ ਦਿੱਤਾ ਜਾਵੇਗਾ ਕਿਉਂਕਿ ਜੇਲ ਵਿਚ ਕੈਦੀਆਂ ਦਾ ਮਾਮਲਾ ਤੇ ਸੁਰੱਖਿਆ ਦੇ ਮਸਲੇ ਹਨ।

Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button