Breaking NewsD5 specialIndiaNews

ਚਿਕਨ ਦੇ ਨਾਂ ‘ਤੇ ਇੱਥੇ ਖੁਆ ਰਹੇ ਸੀ ਕਾਂਵਾਂ ਦੀ ਬਰਿਆਨੀ, ਬਰਾਮਦ ਹੋਏ 150 ਮਰੇ ਹੋਏ ਕਾਂ

ਨਵੀਂ ਦਿੱਲੀ : ਤੁਸੀਂ ਫਿਲਮ ‘ਰਨ’ ‘ਚ ਅਦਾਕਾਰ ਵਿਜੈ ਰਾਜ ਦੁਆਰਾ ਸੜਕ ‘ਤੇ ਚਿਕਨ ਬਰਿਆਨੀ ਦੀ ਬਜਾਏ ਧੋਖੇ ਨਾਲ ਕਾਵਾਂ ਦੀ ਬਰਿਆਨੀ ਖਾਣ ਦਾ ਸੀਨ ਤਾਂ ਦੇਖਿਆ ਹੋਵੇਗਾ ਪਰ ਕੀ ਤੁਸੀ ਸੋਚ ਸਕਦੇ ਹੋ ਕਿ ਫਿਲਮ ਦਾ ਇਹ ਸੀਨ ਹਕੀਕਤ ‘ਚ ਵੀ ਤੁਹਾਡੇ ਸਾਹਮਣੇ ਆ ਸਕਦਾ ਹੈ ? ਜੀ ਹਾਂ ਫਿਲਮ ਦਾ ਇਹ ਸੀਨ ਸੱਚ‍ ਹੀ ਹੋ ਗਿਆ। ਤਾਮਿਲਨਾਡੂ ਦੇ ਰਾਮੇਸ਼ਵਰਮ ‘ਚ ਸੜਕ ਕਿਨਾਰੇ ਚਿਕਨ ਬਰਿਆਨੀ ਵੇਚ ਰਹੇ ਇੱਕ ਠੇਲੇ ‘ਤੇ ਜਦੋਂ ਫੂਡ ਡਿਪਾਰਟਮੈਂਟ ਨੇ ਛਾਪਾ ਮਾਰਿਆ ਤਾਂ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਦਰਅਸਲ ਠੇਲੇ ‘ਤੇ ਸਸਤੇ ‘ਚ ਜੋ ਚਿਕਨ ਵੇਚਿਆ ਜਾ ਰਿਹਾ ਸੀ ਅਸਲ ‘ਚ ਉਹ ਕਾਵਾਂ ਦਾ ਮਾਸ ਸੀ।

ਆਹ ਬੰਦਿਆਂ ਨੇ ਦਾਰੂ ਦੀ ਤੁਲਨਾ ਕੀਤੀ ਸੀ ਅੰਮ੍ਰਿਤ ਨਾਲ, ਹੁਣ ਜਥੇਦਾਰ ਹਰਪ੍ਰੀਤ ਸਿੰਘ ਹੀ ਦਵਾ ਰਿਹੈ ਮੁਆਫ਼ੀ

150 ਮਰੇ ਹੋਏ ਕਾਂ ਹੋਏ ਬਰਾਮਦ
ਦੋਸ਼ੀ ਕਾਵਾਂ ਦੇ ਮਾਸ ਨੂੰ ਚਿਕਨ ਦੇ ਮਾਸ ਦੇ ਨਾਲ ਮਿਲਾਉਂਦੇ ਹਨ ਅਤੇ ਉਸਨੂੰ ਸੜਕ ਦੇ ਕਿਨਾਰੇ ਖਾਣ ਵਾਲਿਆਂ ਨੂੰ ਵੇਚ ਦਿੰਦੇ ਸਨ। ਅੱਗੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋ ਲੋਕਾਂ ਨੂੰ ਕਥਿਤ ਤੌਰ ‘ਤੇ ਕਾਵਾਂ ਨੂੰ ਮਾਰਨ ਅਤੇ ਚਿਕਨ ਦੇ ਠੇਲਿਆਂ ‘ਤੇ ਮਾਸ ਵੇਚਣ ਲਈ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਦੋਸ਼ੀਆਂ ਕੋਲੋਂ 150 ਮਰੇ ਹੋਏ ਕਾਂ ਬਰਾਮਦ ਕੀਤੇ ਹਨ।

ਚਿਕਨ ਬਰਿਆਨੀ ਅਤੇ ਚਿਕਨ ਲਾਲੀਪਾਪ ਦੇ ਰੂਪ ਵਿੱਚ ਵੇਚਦੇ ਸਨ
ਕਾਵਾਂ ਦਾ ਮਾਸ ਵੇਚਣ ਵਾਲੇ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਅਸੀ ਕਾਵਾਂ ਦਾ ਸ਼ਿਕਾਰ ਕਰਦੇ ਸੀ ਅਤੇ ਉਨ੍ਹਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਵੇਚ ਦਿੰਦੇ ਸੀ। ਦੁਕਾਨਦਾਰ ਕਾਵਾਂ ਦੇ ਮਾਸ ਨੂੰ ਚਿਕਨ ਲਾਲੀਪਾਪ ਅਤੇ ਚਿਕਨ ਬਰਿਆਨੀ ਦੇ ਰੂਪ ‘ਚ ਵੇਚ ਦਿੰਦੇ ਸਨ।ਇਸ ਤੋਂ ਦੁਕਾਨਦਾਰ ਖੂਬ ਪੈਸਾ ਕਮਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰਾਮੇਸ਼ਵਰਮ ਦੇ ਮੰਦਰ ਵਿੱਚ ਆਏ ਸ਼ਰਧਾਲੂ ਕਾਵਾਂ ਨੂੰ ਦਾਣੇ ਪਾਉਣ ਆਉਂਦੇ ਸਨ। ਜਦੋਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਤੋਂ ਕਾਂ ਘੱਟ ਹੋ ਰਹੇ ਹਨ ਅਤੇ ਛੇਤੀ ਮਰ ਰਹੇ ਹਨ ਤਾਂ ਉਨ੍ਹਾਂ ਨੇ ਇਸਦੀ ਜਾਣਕਾਰੀ ਮੰਦਰ ਦੇ ਅਧਿਕਾਰੀਆਂ ਨੂੰ ਦਿੱਤੀ।

ਰਾਮ ਰਹੀਮ ਨੂੰ ਅਕਾਲੀ ਦਲ ਤੋਂ ਖ਼ਤਰਾ, ਹਰਿਆਣਾ ਦੇ ਜੇਲ੍ਹ ਮੰਤਰੀ ਦਾ ਵੱਡਾ ਖ਼ੁਲਾਸਾ | Ram Rahim | Akali Dal

ਜ਼ਹਿਰੀਲੇ ਚਾਵਲ ਦੇ ਕੇ ਕਾਵਾਂ ਨੂੰ ਮਾਰਦੇ ਸਨ
ਪੁਲਿਸ ਨੇ ਜਾਂਚ ਕਰਨ ‘ਤੇ ਪਤਾ ਲਗਾਇਆ ਕਿ ਕੁਝ ਲੋਕ ਕਾਵਾਂ ਨੂੰ ਜ਼ਹਿਰੀਲੇ ਚਾਵਲ ਦੇ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ। ਉਨ੍ਹਾਂ ਨੇ ਪਾਇਆ ਕਿ ਸ਼ਿਕਾਰੀਆਂ ਨੇ ਪੰਛੀਆਂ ਨੂੰ ਜ਼ਹਿਰੀਲੇ ਚਾਵਲ ਦਿੱਤੇ ਸਨ, ਜਿਨ੍ਹਾਂ ਨੇ ਬਾਅਦ ‘ਚ ਬੇਹੋਸ਼ ਕਾਵਾਂ ਨੂੰ ਇਕੱਠਾ ਕੀਤਾ ਅਤੇ ਮਾਸ ਵਿਕਰੇਤਾਵਾਂ ਨੂੰ ਵੇਚ ਦਿੱਤਾ। ਪੁਲਿਸ ਨੇ ਇਸ ਤੋਂ ਬਾਅਦ ਸੜਕ ਕਿਨਾਰੇ ਠੇਲੇ ਚਲਾਉਣ ਵਾਲਿਆਂ ਦੀ ਜਾਂਚ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਸੜਕ ਕਿਨਾਰੇ ਸਸਤਾ-ਪਣ ਬਰਿਆਨੀ ਵੇਚਣ ਵਾਲਿਆਂ ‘ਤੇ ਛਾਪਿਆ ਮਾਰਿਆ। ਜਿੱਥੇ ਉਨ੍ਹਾਂ ਨੂੰ ਚਿਕਨ ‘ਚ ਕਾਵਾਂ ਦਾ ਮਾਸ ਮਿਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button