Breaking NewsD5 specialEntertainmentInternationalNewsTop News

ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਅਮਿਤਾਭ ਦੀ ਇਹ ਫ਼ਿਲਮ ਦੀ ਕਲਿੱਪ ਕੀਤੀ ਸ਼ੇਅਰ

ਲਾਹੌਰ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 3 ਦਿਨਾਂ ਵਿਚ ਦੂਜੀ ਵਾਰ ਸ਼ੋਸ਼ਲ ਮੀਡੀਆ ‘ਤੇ ਮਜ਼ਾਕ ਉਡ ਰਿਹਾ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਖਿਲਾਫ ਸਾਜਿਸ਼ਾਂ ਦਾ ਪਰਦਾਫਾਸ਼ ਕਰਨ ਲਈ ਬਾਲੀਵੁੱਡ ਦੀ ਫਿਲਮ ‘ਇੰਕਲਾਬ’ ਦੀ ਇਕ ਕਲਿੱਪ ਸ਼ੇਅਰ ਕੀਤੀ। ਇਸ ਵਿਚ ਕਾਦਰ ਖਾਨ ਆਪਣੀ ਪਾਰਟੀ ਦੇ ਆਗੂਆਂ ਨੂੰ ਸੱਤਾ ਪਾਉਣ ਦੇ ਗਲਤ ਰਾਹ ਦੱਸਦੇ ਨਜ਼ਰ ਆਉਂਦੇ ਹਨ। ਇਮਰਾਨ ਦਾ ਦੋਸ਼ ਹੈ ਕਿ ਭ੍ਰਿਸ਼ਟ ਮਾਫੀਆ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਸਰਕਾਰ ਡਿਗਾਉਣ ਲਈ ਇਸ ਤਰ੍ਹਾਂ ਦੀ ਸਾਜਿਸ਼ ਰੱਚ ਰਿਹਾ ਹੈ।

ਅੱਕੇ ਕਿਸਾਨਾਂ ਨੇ ਕਰਤਾ ਹਾਈਵੇਅ ਜਾਮ ! ਸੁੱਤੀ ਸਰਕਾਰ ਦੀ ਖੁੱਲ੍ਹੀ ਨੀਂਦ ! ਕਰਤਾ ਵੱਡਾ ਐਲਾਨ, ਝੁਕੂ ਸਰਕਾਰ !

ਪਾਇਰੇਟੇਡ ਪ੍ਰਿੰਟ
ਇਮਰਾਨ ਨੇ ਸੋਸ਼ਲ ਮੀਡੀਆ ‘ਤੇ ਇਹ ਕਲਿੱਪ ਸ਼ੇਅਰ ਕੀਤੀ। ਕੁਝ ਹੀ ਦੇਰ ਵਿਚ ਪਾਕਿਸਤਾਨ ਦੇ ਮਸ਼ਹੂਰ ਪੱਤਰਕਾਰ ਹਸਨ ਜੈੱਦੀ ਨੇ ਇਮਰਾਨ ਨੂੰ ਟੈੱਗ ਕਰਦੇ ਹੋਏ ਦੱਸਿਆ ਕਿ ਇਹ ਪਾਇਰੇਟੇਡ ਪ੍ਰਿੰਟ ਤੋਂ ਲਿਆ ਗਿਆ ਕਲਿੱਪ ਹੈ। ਕੁਝ ਹੋਰ ਪੱਤਰਕਾਰਾਂ ਨੇ ਵੀ ਕਈ ਤਰ੍ਹਾਂ ਆਪਣੀ ਪ੍ਰਤੀਕਿਰਿਆ ਜਨਤਕ ਕੀਤੀ। ਕਲਿੱਪ ਸ਼ੇਅਰ ਕਰਦੇ ਹੋਏ ਇਮਰਾਨ ਨੇ ਕੈਪਸ਼ਨ ਵਿਚ ਲਿਖਿਆ ਕਿ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਮੇਰੀ ਸਰਕਾਰ ਖਿਲਾਫ ਪਹਿਲੇ ਦਿਨ ਤੋਂ ਹੀ ਕੀਤੀਆਂ ਜਾ ਰਹੀਆਂ ਹਨ। ਇਹ ਕਰਪੱਟ ਮਾਫੀਆ ਦੀ ਕਰਤੂਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button