Press ReleasePunjabTop News

ਅਸ਼ਵਨੀ ਸ਼ਰਮਾ ਨੇ ਜ਼ੋਨਲ ਇੰਚਾਰਜ, ਸੂਬਾ ਮੋਰਚਾ ਇੰਚਾਰਜ ਅਤੇ ਜ਼ਿਲ੍ਹਾ ਇੰਚਾਰਜ ਕੀਤੇ ਨਿਯੁਕਤ

ਚੰਡੀਗੜ੍ਹ (ਬਿੰਦੂ ਸਿੰਘ) :  ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਪਾਰਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬਾ ਪੱਧਰ ਅਤੇ ਜ਼ਿਲ੍ਹਾ ਪੱਧਰ ‘ਤੇ ਇੰਚਾਰਜ ਨਿਯੁਕਤ ਕਰਕੇ ਉਨ੍ਹਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ। ਅਸ਼ਵਨੀ ਸ਼ਰਮਾ ਨੇ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਇਨ੍ਹਾਂ ਦੇ ਇੰਚਾਰਜ, ਸੂਬਾ ਮੋਰਚਾ ਇੰਚਾਰਜ ਅਤੇ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਹਨ। ਅਸ਼ਵਨੀ ਸ਼ਰਮਾ ਨੇ ਆਪਣੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਭਾਜਪਾ ਦੇ ਜ਼ੋਨ-1 ਦੇ ਇੰਚਾਰਜ ਦੇ ਔਹਦੇ ‘ਤੇ ਸੂਬਾ ਜਨਰਲ ਸਕੱਤਰ ਇੰਚਾਰਜ ਜੀਵਨ ਗੁਪਤਾ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜ਼ੋਨ-1 ‘ਚ ਪੈਣ ਵਾਲੇ ਜਲੰਧਰ ਸ਼ਹਿਰੀ, ਜਲੰਧਰ ਦਿਹਾਤੀ ਦੱਖਣੀ, ਜਲੰਧਰ ਦਿਹਾਤੀ ਉੱਤਰੀ, ਕਪੂਰਥਲਾ, ਲੁਧਿਆਣਾ ਦਿਹਾਤੀ, ਹੁਸ਼ਿਆਰਪੁਰ ਅਤੇ ਜਗਰਾਉਂ ਦਾ ਕੰਮ ਸੰਭਾਲਣਗੇ।

Navjot Sidhu ਦਾ ਨਵਾਂ ਸਿਆਸੀ ਧਮਾਕਾ! Sunil Jakhar ਦਾ ਵੱਡਾ ਬਿਆਨ! ਡਰੀ Congress | D5 Channel Punjabi

ਜ਼ੋਨ-2 ਦਾ ਇੰਚਾਰਜ ਸੂਬਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜ਼ੋਨ-2 ‘ਚ ਪੈਣ ਵਾਲੇ ਜ਼ਿਲ੍ਹਿਆਂ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦਿਹਾਤੀ, ਤਰਨਤਾਰਨ, ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ ਉੱਤਰੀ, ਮੁਕਤਸਰ ਅਤੇ ਪਟਿਆਲਾ ਦਿਹਾਤੀ ਦੱਖਣੀ ਦੀ ਕੰਮ ਸੰਭਾਲਣਗੇ। ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਜ਼ੋਨ-3 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜ਼ੋਨ-3 ਵਿੱਚ ਪੈਂਦੇ ਫਿਰੋਜ਼ਪੁਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਮਾਨਸਾ, ਸੰਗਰੂਰ-1 ਅਤੇ ਸੰਗਰੂਰ-2 ਜ਼ਿਲ੍ਹਿਆਂ ਦਾ ਕੰਮ ਸੰਭਾਲਣਗੇ। ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ ਨੂੰ ਜ਼ੋਨ-4 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜ਼ੋਨ-4 ਵਿੱਚ ਪੈਂਦੇ ਪਠਾਨਕੋਟ, ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ ਦਿਹਾਤੀ, ਲੁਧਿਆਣਾ ਸ਼ਹਿਰੀ, ਰੋਪੜ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦਾ ਕੰਮ ਸੰਭਾਲਣਗੇ। ਸੂਬਾ ਜਨਰਲ ਸਕੱਤਰ ਸ੍ਰੀਮਤੀ ਮੋਨਾ ਜੈਸਵਾਲ ਨੂੰ ਜ਼ੋਨ-5 ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਜ਼ੋਨ-5 ਵਿੱਚ ਪੈਂਦੇ ਬਠਿੰਡਾ, ਬਠਿੰਡਾ ਦਿਹਾਤੀ, ਬਰਨਾਲਾ, ਮਲੇਰਕੋਟਲਾ, ਖੰਨਾ, ਫਤਹਿਗੜ੍ਹ ਸਾਹਿਬ ਅਤੇ ਮੁਹਾਲੀ ਜ਼ਿਲ੍ਹਿਆਂ ਦਾ ਕੰਮ ਸੰਭਾਲਣਗੇ।

BJP ਦਾ ਬਾਦਲਾਂ ਨੂੰ ਝਟਕਾ! 2024 ਤੋਂ ਪਹਿਲਾਂ ਵੱਡੀ ਰਣਨੀਤੀ ਤਿਆਰ | D5 Channel Punjabi

ਅਸ਼ਵਨੀ ਸ਼ਰਮਾ ਵੱਲੋਂ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦਾ ਇੰਚਾਰਜ ਦੇ ਔਹਦੇ ‘ਤੇ ਜੀਵਨ ਗੁਪਤਾ, ਭਾਜਪਾ ਮਹਿਲਾ ਮੋਰਚਾ ਪੰਜਾਬ ਦੇ ਇੰਚਾਰਜ ਰਾਜੇਸ਼ ਬਾਗਾ, ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਇੰਚਾਰਜ ਬਿਕਰਮਜੀਤ ਸਿੰਘ ਚੀਮਾ, ਕਿਸਾਨ ਮੋਰਚਾ ਪੰਜਾਬ ਦੇ ਇੰਚਾਰਜ ਗੁਰਪ੍ਰੀਤ ਸਿੰਘ ਕਾਂਗੜ, ਓਬੀਸੀ ਮੋਰਚਾ ਪੰਜਾਬ ਦੀ ਇੰਚਾਰਜ ਮੋਨਾ ਜੈਸਵਾਲ ਅਤੇ ਘੱਟ ਗਿਣਤੀ ਮੋਰਚਾ ਪੰਜਾਬ ਦਾ ਇੰਚਾਰਜ ਦਿਆਲ ਸਿੰਘ ਸੋਢੀ ਨੂੰ ਨਿਯੁਕਤ ਕੀਤਾ ਗਿਆ ਹੈ।

ਦੀਵਾਨ ਟੋਡਰ ਮੱਲ ਦੀ 10 ਵੀਂ ਪੀੜੀ, ਇੰਟਰਵਿਊ ’ਚ ਕੀਤੀਆਂ ਦਿਲ ਨੂੰ ਛੂਹ ਵਾਲੀ ਗੱਲਾਂ, ਧਿਆਨ ਨਾਲ ਸੁਣਨ ਪੰਜਾਬ ਦੇ ਲੋਕ

ਅਸ਼ਵਨੀ ਸ਼ਰਮਾ ਨੂੰ ਜ਼ਿਲ੍ਹਾ ਇੰਚਾਰਜ ਅਤੇ ਕੋ-ਇੰਚਾਰਜ ਦੇ ਅਹੁਦੇ ‘ਤੇ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਸ਼ਹਿਰੀ ਦੇ ਇੰਚਾਰਜ ਪ੍ਰਵੀਨ ਬਾਂਸਲ, ਬਰਨਾਲਾ ਦੇ ਇੰਚਾਰਜ ਸੰਜੀਵ ਖੰਨਾ, ਬਟਾਲਾ ਦੇ ਇੰਚਾਰਜ ਜਗਮੋਹਨ ਸਿੰਘ ਰਾਜੂ, ਬਠਿੰਡਾ ਦਿਹਾਤੀ ਦੇ ਇੰਚਾਰਜ ਪ੍ਰਦੀਪ ਗਰਗ, ਬਠਿੰਡਾ ਸ਼ਹਿਰੀ ਦੇ ਇੰਚਾਰਜ ਅਰਵਿੰਦ ਖੰਨਾ, ਫਰੀਦਕੋਟ ਦੇ ਇੰਚਾਰਜ ਸ਼ਿਵ ਰਾਜ ਚੌਧਰੀ, ਫਤਹਿਗੜ੍ਹ ਸਾਹਿਬ ਦੀ ਇੰਚਾਰਜ ਬੀਬੀ ਜੈਇੰਦਰ ਕੌਰ, ਫਾਜ਼ਿਲਕਾ ਦੇ ਇੰਚਾਰਜ ਅਜੈਬ ਸਿੰਘ ਭੱਟੀ ਅਤੇ ਕੋ-ਇੰਚਾਰਜ ਰਾਜੇਸ਼ ਪਠੇਲਾ, ਫਿਰੋਜ਼ਪੁਰ ਦੇ ਇੰਚਾਰਜ ਫਤਿਹਜੰਗ ਸਿੰਘ ਬਾਜਵਾ ਅਤੇ ਕੋ-ਇੰਚਾਰਜ ਵਿਜੇ ਸਿੰਗਲਾ, ਗੁਰਦਾਸਪੁਰ ਦੇ ਇੰਚਾਰਜ ਕੇ. ਡੀ. ਭੰਡਾਰੀ ਅਤੇ ਸਹਿ ਇੰਚਾਰਜ ਸੁਸ਼ੀਲ ਰਾਣਾ, ਹੁਸ਼ਿਆਰਪੁਰ ਦੇ ਇੰਚਾਰਜ ਵਿਪਨ ਮਹਾਜਨ, ਹੁਸ਼ਿਆਰਪੁਰ ਦਿਹਾਤੀ ਦੇ ਇੰਚਾਰਜ ਆਰ.ਪੀ. ਮਿੱਤਲ, ਜਗਰਾਉਂ ਦੇ ਇੰਚਾਰਜ ਹਰਜੋਤ ਕਮਲ, ਜਲੰਧਰ ਸ਼ਹਿਰੀ ਦੇ ਇੰਚਾਰਜ ਪੁਸ਼ਪਿੰਦਰ ਸਿੰਗਲਾ, ਜਲੰਧਰ ਦਿਹਾਤੀ ਉੱਤਰੀ ਦੇ ਇੰਚਾਰਜ ਸੰਜੀਵ ਮਿਨਹਾਸ, ਜਲੰਧਰ ਦਿਹਾਤੀ ਦੱਖਣੀ ਦੇ ਇੰਚਾਰਜ ਰਾਕੇਸ਼ ਜੋਤੀ, ਕਪੂਰਥਲਾ ਦੇ ਇੰਚਾਰਜ ਰਾਜੇਸ਼ ਹਨੀ, ਖੰਨਾ ਦੇ ਇੰਚਾਰਜ ਪਰਮਿੰਦਰ ਬਰਾੜ, ਲੁਧਿਆਣਾ ਦਿਹਾਤੀ ਦੇ ਇੰਚਾਰਜ ਰਾਕੇਸ਼ ਗੁਪਤਾ, ਲੁਧਿਆਣਾ ਸ਼ਹਿਰੀ ਦੇ ਇੰਚਾਰਜ ਰਾਕੇਸ਼ ਰਾਠੌਰ ਅਤੇ ਕੋ-ਇੰਚਾਰਜ ਹਰਿੰਦਰ ਕੋਹਲੀ, ਮਾਲੇਰਕੋਟਲਾ ਦੀ ਇੰਚਾਰਜ ਸੁਨੀਤਾ ਗਰਗ, ਮਾਨਸਾ ਦੇ ਇੰਚਾਰਜ ਅਰੁਣ ਨਾਰੰਗ, ਮੋਗਾ ਦੇ ਇੰਚਾਰਜ ਬਲਬੀਰ ਸਿੰਘ ਸਿੱਧੂ, ਮੁਹਾਲੀ ਦੇ ਇੰਚਾਰਜ ਕੇਵਲ ਸਿੰਘ ਢਿੱਲੋਂ, ਮੁਕਤਸਰ ਦੇ ਇੰਚਾਰਜ ਦਮਨ ਥਿੰਦ ਬਾਜਵਾ ਅਤੇ ਸਹਿ ਇੰਚਾਰਜ ਵਿਨੈ ਸ਼ਰਮਾ, ਨਵਾਂਸ਼ਹਿਰ ਦੀ ਇੰਚਾਰਜ ਲਖਵਿੰਦਰ ਕੌਰ ਗਰਚਾ, ਪਠਾਨਕੋਟ ਦੇ ਇੰਚਾਰਜ ਅਨਿਲ ਸੱਚਰ, ਪਟਿਆਲਾ ਦਿਹਾਤੀ ਉੱਤਰੀ ਦੀ ਇੰਚਾਰਜ ਜੈਸਮੀਨ ਸੰਧੇਵਾਲੀਆ, ਪਟਿਆਲਾ ਦਿਹਾਤੀ ਦੱਖਣੀ ਦੇ ਇੰਚਾਰਜ ਜਸਰਾਜ ਸਿੰਘ ਜੱਸੀ, ਪਟਿਆਲਾ ਸ਼ਹਿਰੀ ਇੰਚਾਰਜ ਦਿਆਲ ਸਿੰਘ ਸੋਢੀ, ਰੋਪੜ ਦੇ ਇੰਚਾਰਜ ਸੁਭਾਸ਼ ਸ਼ਰਮਾ, ਸੰਗਰੂਰ-1 ਦੀ ਇੰਚਾਰਜ ਸੁਖਵਿੰਦਰ ਕੌਰ ਨੌਲੱਖਾ, ਸੰਗਰੂਰ-2 ਦੇ ਇੰਚਾਰਜ ਜਗਦੀਪ ਸਿੰਘ ਨਕਈ ਅਤੇ ਤਰਨਤਾਰਨ ਦੇ ਇੰਚਾਰਜ ਸੁਰਜੀਤ ਜਿਆਣੀ ਅਤੇ ਸਹਿ ਇੰਚਾਰਜ ਵਜੋਂ ਨਰੇਸ਼ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਹੈ। ਜੀਵਨ ਗੁਪਤਾ ਨੇ ਦੱਸਿਆ ਕਿ ਜਥੇਬੰਦਕ ਨਜ਼ਰੀਏ ਤੋਂ ਮੁਕੇਰੀਆਂ ਜ਼ਿਲ੍ਹੇ ਨੂੰ ਹੁਸ਼ਿਆਰਪੁਰ ਦਿਹਾਤੀ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਭਾਜਪਾ ਜ਼ਿਲ੍ਹੇ ਅਧੀਨ ਆਉਂਦੀਆਂ ਮੰਡਲਾਂ ਨੂੰ ਹੁਣ ਸਰਕਲਾਂ ਵਜੋਂ ਜਾਣਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button