EntertainmentTop News

ਮਾਧੁਰੀ ਦੀਕਸ਼ਿਤ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ‘ਤੇ Netflix ਨੂੰ ਭੇਜਿਆ ਕਾਨੂੰਨੀ ਨੋਟਿਸ

ਸਿਆਸੀ ਵਿਸ਼ਲੇਸ਼ਕ ਮਿਥੁਨ ਵਿਜੇ ਕੁਮਾਰ ਨੇ ਹਾਲ ਹੀ ਵਿੱਚ ਮਸ਼ਹੂਰ ਸ਼ੋਅ ਦਿ ਬਿਗ ਬੈਂਗ ਥਿਊਰੀ ਦੇ ਇੱਕ ਐਪੀਸੋਡ ਵਿੱਚ ਅਭਿਨੇਤਰੀ ਮਾਧੁਰੀ ਦੀਕਸ਼ਿਤ ‘ਤੇ ਅਪਮਾਨਜਨਕ ਟਿੱਪਣੀ ਕਰਨ ਲਈ OTT ਪਲੇਟਫਾਰਮ Netflix ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ‘ਚ ਸ਼ੋਅ ਨੂੰ ਸਟ੍ਰੀਮਿੰਗ ਪਲੇਟਫਾਰਮ ਤੋਂ ਹਟਾਉਣ ਦੀ ਮੰਗ ਕੀਤੀ ਗਈ ਹੈ। ਮਿਥੁਨ ਵਿਜੇ ਕੁਮਾਰ ਨੇ ਕਿਹਾ ਹੈ ਕਿ ਸ਼ੋਅ ‘ਚ ਮਾਧੁਰੀ ਦੀਕਸ਼ਿਤ ‘ਤੇ ਇਸ ਤਰ੍ਹਾਂ ਟਿੱਪਣੀ ਕਰਨਾ ਬੇਹੱਦ ਨਿਰਾਦਰੀ ਹੈ, ਇਸ ਦੇ ਨਾਲ ਹੀ ਮਿਥੁਨ ਵਿਜੇ ਕੁਮਾਰ ਨੇ ਸ਼ੋਅ ਦੇ ਕੰਟੈਂਟ ‘ਤੇ ਲਿੰਗੀ ਭੇਦਭਾਵ ਅਤੇ ਔਰਤਾਂ ਪ੍ਰਤੀ ਦੁਸ਼ਮਣੀ ਨੂੰ ਵਧਾਵਾ ਦੇਣ ਦੇ ਗੰਭੀਰ ਦੋਸ਼ ਵੀ ਲਗਾਏ ਹਨ। ਸ਼ੋਅ ਦਿ ਬਿਗ ਬੈਂਗ ਥਿਊਰੀ, ਓਟੀਟੀ ਪਲੇਟਫਾਰਮ ਨੈੱਟਫਲਿਕਸ ‘ਤੇ ਪ੍ਰਸਾਰਿਤ ਕੀਤਾ ਜਾ ਰਿਹਾ ਹੈ, ਦੂਜੇ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ, ਜਿਮ ਪਾਰਸਨਜ਼ ਸ਼ੈਲਡਮ ਕੂਪਰ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਦੀ ਤੁਲਨਾ ਕਰਦਾ ਹੈ। ਬਿਗ ਬੈਂਗ ਥਿਊਰੀ ਸ਼ੋਅ ਦੇ ਐਪੀਸੋਡ ਦੇ ਇੱਕ ਸੀਨ ਵਿੱਚ ਐਸ਼ਵਰਿਆ ਨੂੰ ਗਰੀਬ ਲੋਕਾਂ ਦੀ ਮਾਧੁਰੀ ਦੀਕਸ਼ਿਤ ਕਹਿ ਕੇ ਮਜ਼ਾਕ ਉਡਾਇਆ ਜਾਂਦਾ ਹੈ, ਤਾਂ ਰਾਜ ਨੂੰ ਬੁਰਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਅਦਾਕਾਰਾ ਐਸ਼ਵਰਿਆ ਰਾਏ ਦੇਵੀ ਹੈ, ਐਸ਼ਵਰਿਆ ਰਾਏ ਦੀ ਤੁਲਨਾ ਅਦਾਕਾਰਾ ਮਾਧੁਰੀ ਦੀਕਸ਼ਿਤ ਨਾਲ ਕੀਤੀ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button