Breaking NewsInternationalNews

ਪਾਕਿਸਤਾਨ ‘ਚ ਮੋਟਰਸਾਈਕਲ ਚਲਾਉਣ ਸਮੇਂ ਦਸਤਾਰਧਾਰੀ ਸਿੱਖਾਂ ਨੂੰ ਮਿਲੀ ਹੈਲਮਟ ਤੋਂ ਛੋਟ

ਲਾਹੌਰ: ਪਾਕਿਸਤਾਨ ‘ਚ ਵੀ ਸਿੱਖ ਭਾਈਚਾਰੇ ਨੂੰ ਬਿਨਾਂ ਹੈਲਮਟ ਮੋਟਰਸਾਈਕਲ ਚਲਾਉਣ ਦੀ ਛੋਟ ਮਿਲ ਗਈ ਹੈ। ਇਹ ਮਨਜ਼ੂਰੀ ਪੇਸ਼ਾਵਰ ਪੁਲਿਸ ਵੱਲੋਂ ਸਿੱਖਾਂ ਨੂੰ ਦਿੱਤੀ ਗਈ ਹੈ। ਸਥਾਨਕ ਅਖਬਾਰ ਅਨੁਸਾਰ ਇੱਕ ਸਿੱਖ ਵਿਅਕਤੀ ਵੱਲੋਂ ਇਹ ਮੰਗ ਖ਼ੈਬਰ ਪਖਤੂਨਖਵਾ ਅਸੈਂਬਲੀ ‘ਚ ਰੱਖੀ ਸੀ ਜਿਸ ਤੋਂ ਬਾਅਦ ਇਹ ਮਨਜ਼ੂਰੀ ਪੇਸ਼ਾਵਰ ਪੁਲਿਸ ਵੱਲੋਂ ਦੇ ਦਿੱਤੀ ਗਈ ਹੈ।

Read Also ਪਾਕਿਸਤਾਨ ਨੇ ਉਗਲਿਆ ਜ਼ਹਿਰ ਮਾਰੀ ਬੜਕ ਕਿਹਾ ਇੱਕ ਦੇ ਬਦਲੇ ਕਰਾਂਗੇ 10 ਸਰਜੀਕਲ ਸਟਰਾਈਕ

ਦੱਸ ਦਈਏ ਕਿ ਇਹ ਮਨਜ਼ੂਰੀ ਸਿਰਫ਼ ਉਨ੍ਹਾਂ ਸਿੱਖਾਂ ਲਈ ਹੈ ਜੋ ਪੱਗ ਪਹਿਣਦੇ ਹਨ।ਖ਼ੈਬਰ ਪਖਤੂਨਖਵਾ ‘ਚ 60,000 ਸਿੱਖ ਰਹਿੰਦੇ ਹਨ ਜਿਨ੍ਹਾਂ ਚੋਂ 15,000 ਪੇਸ਼ਾਵਰ ‘ਚ ਹਨ। ਪੇਸ਼ਾਵਰ ‘ਚ ਟ੍ਰੈਫਿਕ ਪੁਲਿਸ ਦੇ ਐਸਐਸਪੀ ਕਾਸ਼ਿਫ ਜੁਲਫਿਕਾਰ ਨੇ ਸਿੱਖਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button