Breaking NewsD5 specialIndiaNewsPoliticsPunjab

ਮੋਦੀ ਸਰਕਾਰ ਦਾ ਪੰਜਾਬੀਆਂ ਨੂੰ ਇਕ ਹੋਰ ਝਟਕਾ , ਪਾਕਿਸਤਾਨ ਦੇ ਰਾਹ ਕੀਤੇ ਬੰਦ , ਪੰਜਾਬੀਆਂ ‘ਚ ਰੋਸ (ਵੀਡੀਓ)

ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ–ਕਸ਼ਮੀਰ ‘ਚ ਕੰਟਰੋਲ ਰੇਖਾ ਰਾਹੀਂ ਹੋਣ ਵਾਲਾ ਕਾਰੋਬਾਰ ਸ਼ੁੱਕਰਵਾਰ ਤੋਂ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਭਾਰਤ ਨੇ ਵਪਾਰਕ ਲਾਂਘੇ ਦੀ ਦੁਰਵਰਤੋਂ ਹੋਣ ਤੋਂ ਸਾਵਧਾਨੀ ਵਰਤਦਿਆਂ ਇਹ ਫੈਸਲਾ ਲਿਆ ਹੈ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਰਕਾਰ ਨੂੰ ਕੰਟਰੋਲ ਰੇਖਾ ਵਾਲੇ ਕਾਰੋਬਾਰੀ ਲਾਂਘਿਆਂ ਰਾਹੀਂ ਪਾਕਿਸਤਾਨ ਤੋਂ ਗ਼ੈਰ–ਕਾਨੂੰਨੀ ਤਰੀਕੇ ਹਥਿਆਰ, ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਦੀ ਤਸਕਰੀ ਕਰਨ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਸਨ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਐਲਓਸੀ ਰਾਹੀਂ ਜੋ ਵੀ ਕਾਰੋਬਾਰ ਹੁੰਦਾ ਰਿਹਾ ਹੈ।

Read Also ਸੁਖਬੀਰ ਬਾਦਲ ਦੀ ਕਾਂਗਰਸੀਆਂ ਨੂੰ LIVE ਧਮਕੀ ? ਪੰਜਾਬੀਆਂ ਨੂੰ ਦਿੱਤੀ ਵੱਡੀ ਸਲਾਹ (ਵੀਡੀਓ)

ਉਸ ਵਿੱਚ ਅਜਿਹੇ ਬਹੁਤ ਸਾਰੇ ਅਨਸਰ ਮੌਜੂਦ ਹਨ, ਜਿਹੜੇ ਦਹਿਸ਼ਤਗਰਦੀ ਨੂੰ ਵਧਾ ਦੇ ਰਹੇ ਹਨ ਅਤੇ ਪਾਬੰਦੀ ਸ਼ੁਦਾ ਸੰਗਠਨਾਂ ਨਾਲ ਵੀ ਜੁੜੇ ਹੋਏ ਹਨ। ਇਸ ਲਈ ਅੱਜ ਤੋਂ ਇਹ ਕਾਰੋਬਾਰੀ ਲਾਂਘਾ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਵਪਾਰ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਪਹਿਲੀ ਅਪਰੈਲ ਤੋਂ ਬੰਦ ਸੀ ਜਿਸਨੂੰ ਦੋ ਹਫ਼ਤੇ ਠੱਪ ਰਹਿਣ ਮਗਰੋਂ ਮੰਗਲਵਾਰ ਨੂੰ ਮੁੜ ਸ਼ੁਰੂ ਕੀਤਾ ਗਿਆ ਸੀ। ਭਾਰਤ ਨੇ ਵਪਾਰਕ ਲਾਂਘੇ ਦੀ ਦੁਰਵਰਤੋਂ ਹੋਣ ਤੋਂ ਸਾਵਧਾਨੀ ਵਰਤਦਿਆਂ ਇਹ ਫੈਸਲਾ ਲੈ ਤਾਂ ਲਿਆ ਹੈ ਜਿਸ ਤੋਂ ਬਆਦ ਹੁਣ ਦੇਖਣਾ ਹੋਵੇਗਾ ਕੀ ਇਸ ਨਾਲ ਕਾਰੋਬਾਰਿਆ ਨੂੰ ਕਿੰਨਾਂ ਨੁਕਸਾਨ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button