Breaking NewsD5 specialIndiaNewsPunjab

ਨਾਕਿਆਂ ‘ਤੇ ਘੰਟਿਆਂ ਤੱਕ ਖੜ੍ਹੀ ਰਹੀ ਸੰਗਤ, ਕਈ ਸ਼ਰਧਾਲੂ ਪਰਤੇ ਵਾਪਸ

ਅੰਮ੍ਰਿਤਸਰ : 6 ਜੂਨ ਦੇ ਘੱਲੂਘਾਰੇ ਦਿਨ ਅਤੇ ਮੀਰੀ – ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ‘ਚ ਸ਼੍ਰੀ ਆਖੰਡ ਪਾਠ ਸਾਹਿਬ ਸ਼ੁਰੂ ਕੀਤੇ ਗਏ। ਇਨ੍ਹਾਂ ਦਾ ਭੋਗ ਅੱਜ ਪਾਇਆ ਜਾਣਾ ਹੈ। ਸ਼੍ਰੀ ਆਖੰਡ ਪਾਠ ਸਾਹਿਬ ਰੱਖਣ ਉਪਰੰਤ ਇੱਕ ਸਾਬਕਾ ਪ੍ਰਧਾਨ ਦੇ ਸਾਬਕਾ ਪੀ.ਏ. ਅਤੇ ਮੌਜੂਦਾ ਏਡੀ. ਸਕੱਤਰ ਦੇ ਕਹਿਣ ‘ਤੇ ਚੀਫ ਸਕੱਤਰ ਦੁਆਰਾ ਪੂਰੇ ਮੀਡੀਆ ਨੂੰ ਕਵਰੇਜ ਕਰਦੇ ਵਿੱਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਕੁੱਝ ਮੀਡੀਆ ਕਰਮੀ ਵਿਰੋਧ ਕਰਦੇ ਹੋਏ ਬਾਹਰ ਨਿਕਲ ਗਏ।

Manpreet Badal ਨਿਕਲੇ Bathinda ਬਾਜ਼ਾਰ ‘ਚ. ਬੂਟ ਪਾਲਿਸ਼ ਕਰਨ ਵਾਲੇ ਨੇ ਸੁਣਾਈਆਂ ਖਰੀਆਂ-ਖਰੀਆਂ

ਕੁਝ ਗਿਣੇ – ਚੁਣੇ ਮੀਡੀਆ ਕਰਮੀਆਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਫੈਡਰੇਸ਼ਨ ਆਗੂ ਜਸਬੀਰ ਸਿੰਘ ਘੁੰਮਣ ਅਤੇ ਡਾ. ਰੂਪ ਸਿੰਘ ਨੇ ਬਿਆਨ ਦਿੰਦੇ ਕਿਹਾ ਕਿ 6 ਜੂਨ ਦਾ ਘੱਲੂਘਾਰਾ ਦਿਵਸ ਹਰ ਸਾਲ ਸਿੱਖ ਕੌਮ ਲਈ ਪੀੜਾ ਲੈ ਕੇ ਆਉਂਦਾ ਹੈ, ਜੋ ਕੌਮ ਨੂੰ ਉਸਦੀ ਤ੍ਰਾਸਦੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਦੇ ਨਾਲ ਹਮੇਸ਼ਾ ਧੱਕਾ ਹੁੰਦਾ ਆਇਆ ਹੈ ਅਤੇ 6 ਜੂਨ ਨੂੰ ਸ਼੍ਰੀ ਹਰਿਮੰਦਿਰ ਸਾਹਿਬ ਆਏ ਅਨੇਕਾਂ ਸਿੰਘ – ਸਿੰਘਣੀਆਂ ਅਤੇ ਹੋਰ ਦਰਸ਼ਨ ਕਰਨ ਆਈ ਸੰਗਤ ਸ਼ਹੀਦ ਹੋ ਗਈ ਸੀ। ਦੱਸ ਦਈਏ ਕਿ ਹਰਿਮੰਦਿਰ ਸਾਹਿਬ ਤੇ ਗੋਲੀਆਂ ਦੀ ਬੋਸ਼ਾਰ ਕੀਤੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸੀ ਜਿਸਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ।

Tik-Tok ਸਟਾਰ ਤੇ ਬੀਜੇਪੀ ਦੀ ਲੀਡਰ ਸੋਨਾਲੀ ਫੋਗਾਟ ਨਾਲ ਅਫਸਰ ਨੇ ਕੀਤੀ ਛੇੜਛਾੜ ਫਿਰ ਸਭ ਦੇ ਸਾਹਮਣੇ ਕੀਤੀ ਛਿੱਤਰਪਰੇਡ

ਉਨ੍ਹਾਂ ਨੇ ਸੰਗਤ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਇਸ ਦਿਨ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ਼ ਜ਼ਾਹਿਰ ਕਰਨਾ ਹੈ, ਉੱਥੇ ਹੀ ਡਿਸਟੈਂਸ ਅਤੇ ਸ਼ਾਂਤੀ ਬਣਾਈ ਰੱਖਣਾ ਵੀ ਜਰੂਰੀ ਹੈ। ਉਥੇ ਹੀ ਕੋਵਿਡ – 19 ਅਤੇ 6 ਜੂਨ ਨੂੰ ਲੈ ਕੇ ਪੁਲਿਸ ਨਾਕਿਆਂ ਦੌਰਾਨ ਸੰਗਤ ਅੱਜ ਫਿਰ ਸ਼੍ਰੀ ਹਰਿਮੰਦਿਰ ਸਾਹਿਬ ਦਰਸ਼ਨ ਨਹੀਂ ਕਰ ਸਕੀ। ਪਿਛਲੇ ਸਮੇਂ ਦੌਰਾਨ 6 ਜੂਨ ਨੂੰ ਹੋਣ ਵਾਲੇ ਕੁਝ ਸਮਾਗਮਾਂ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਨੂੰ ਖ਼ਰਾਬ ਕਰਨ ਦੇ ਕਾਰਨ ਸੰਗਤ ਬਹੁਤ ਘੱਟ ਗਿਣਤੀ ਵਿੱਚ ਆ ਰਹੀ ਹੈ, ਪਰ ਜੋ ਸੰਗਤ ਦਰਸ਼ਨਾਂ ਲਈ ਆਉਂਦੀ ਹੈ, ਉਹ ਘੰਟਿਆਂ ਤੱਕ ਆਪਣੀ ਵਾਰੀ ਦਾ ਇੰਤਜਾਰ ਕਰਕੇ ਨਿਰਾਸ਼ ਹੋ ਕੇ ਘਰਾਂ ਨੂੰ ਪਰਤ ਜਾਂਦੀ ਹੈ। ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਵਰਦੀਧਾਰੀ ਪੁਲਿਸ ਦੇ ਨਾਲ, ਵੱਖ – ਵੱਖ ਜ਼ਿਲ੍ਹਿਆਂ ਦੀ ਸਿਵਲ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਮਾਂਡੋ ਪੁਲਿਸ ਵੀ ਤੈਨਾਤ ਕੀਤੀ ਗਈ ਹੈ, ਜੋ ਸਾਰੀ ਹਾਲਤ ਦਾ ਪਲ – ਪਲ ਜਾਇਜਾ ਲੈ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button