Breaking NewsIndiaInternationalNews

ਪਾਕਿਸਤਾਨ ਨੇ ਉਗਲਿਆ ਜ਼ਹਿਰ ਮਾਰੀ ਬੜਕ ਕਿਹਾ ਇੱਕ ਦੇ ਬਦਲੇ ਕਰਾਂਗੇ 10 ਸਰਜੀਕਲ ਸਟਰਾਈਕ

ਪਾਕਿਸਤਾਨ : ਪਾਕਿਸਤਾਨ ਨੇ ਇੱਕ ਵਾਰ ਫਿਰ ਭਾਰਤ ਨੂੰ ਸਰਜੀਕਲ ਸਟਰਾਈਕ ਦੀ ਧਮਕੀ ਦਿੱਤੀ ਹੈ। ਪਾਕਿਸਤਾਨ ਨੇ ਸ਼ਬਦੀ ਤੀਰ ਚਲਾਉਂਦੇ ਹੋਏ ਸ਼ਨੀਵਰ ਨੂੰ ਕਿਹਾ ਕਿ ਜੇਕਰ ਭਾਰਤ ਪਾਕਿਸਤਾਨ ਉੱਤੇ ਇੱਕ ਵਾਰ ਸਰਜੀਕਲ ਸਟਰਾਈਕ ਕਰਦਾ ਹੈ ਤਾ ਅਸੀਂ ਬਦਲੇ ਵਿੱਚ 10 ਸਰਜੀਕਲ ਸਟਰਾਈਕ ਕਰਾਂਗੇ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਲੰਦਨ ਵਿੱਚ ਭਾਰਤ ਦੇ ਖਿ਼ਲਾਫ਼ ਜ਼ਹਿਰ ਉਗਲਿਆ। ਉਹ ਪਾਕਿਸਤਾਨੀ ਦੇ ਫੌਜ ਪ੍ਰਮੁਖ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਲ ਵਿਦੇਸ਼ ਯਾਤਰਾ ਤੇ ਹਨ।

Read Also ਸਰਜੀਕਲ ਸਟ੍ਰਾਇਕ ‘ਚ ਸ਼ਾਮਿਲ ਪੰਜਾਬ ਦਾ ਜਵਾਨ ਹੋਇਆ ਸ਼ਹੀਦ

ਪਾਕਿਸਤਾਨੀ ਰੇਡੀਓ ਨਾਲ ਗੱਲ ਕਰਦਿਆਂ ਗਫੂਰ ਨੇ ਕਿਹਾ ਜੇਕਰ ਭਾਰਤ ਪਾਕਿਸਤਾਨ ਦੇ ਅੰਦਰ ਇੱਕ ਸਰਜੀਕਲ ਸਟਰਾਈਕ ਕਰਨ ਦੀ ਹਿੰਮਤ ਕਰਦਾ ਹੈ ਤਾਂ ਜਵਾਬ ਵਿੱਚ ਭਾਰਤ ਨੂੰ 10 ਸਰਜੀਕਲ ਸਟਰਾਈਕ ਹਮਲਿਆਂ ਦਾ ਸਾਹਮਣਾ ਕਰਨਾ ਪਵੇਗਾ। ਗਫੂਰ ਨੇ ਕਿਹਾ ਕਿ ਜਿਹੜੇ ਲੋਕ ਸਾਡੇ ਖਿਲਾਫ ਕਿਸੇ ਤਰਾਂ ਦੀ ਕਾਰਵਾਈ ਕਰਨ ਬਾਰੇ ਸੋਚਦੇ ਹਨ। ਉਨ੍ਹਾਂ ਨੂੰ ਪਾਕਿਸਤਾਨ ਦੀ ਸਮੱਰਥਾ ਤੇ ਕੋਈ ਵੀ ਸ਼ੱਕ ਨਹੀਂ ਹੋਣਾ ਚਾਹੀਦਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button