Breaking NewsD5 specialNewsPunjab

ਨਾਭਾ ਜੇਲ੍ਹ ਚੋਂ ਸਾਹਮਣੇ ਆਈ ਵੱਡੀ ਖ਼ਬਰ,ਸਿੱਖ ਕੈਦੀਆਂ ਨਾਲ ਹੋ ਰਹੀ ਹੈ ਵੱਡੀ ਸਾਜਿਸ਼? ਸਿੱਖ ਕੈਦੀਆਂ ਨੇ ਵਿੱਢਿਆ ਵਿਦਰੋਹ

ਨਾਭਾ : ਨਾਭਾ ਜੇਲ੍ਹ ‘ਚ ਬੰਦ ਬੰਦੀ ਸਿੰਘਾਂ ਦੀ ਜੇਲ੍ਹ ਬਦਲਣ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਹੁਣ ਯੂਨਾਈਟਿਡ ਸਿੱਖ ਪਾਰਟੀ ਦੇ ਵੱਲੋਂ ਪਟਿਆਲਾ ਪਹੁੰਚ ਕੇ ਪਟਿਆਲਾ ਦੇ ਡੀਸੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨਾਭਾ ਜੇਲ੍ਹ ਵਿੱਚ ਬੰਦ ਕੁਝ ਬੰਦੀ ਸਿੰਘਾਂ ਨੂੰ ਬਿਨ੍ਹਾਂ ਕਿਸੇ ਕਾਰਨ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਿਸਤੋਂ ਬਾਅਦ ਪੰਜਾਬ ਦੀ ਅਤਿ ਸੁਰੱਖਿਅਤ ਜੇਲਾਂ ‘ਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਦੇ ਬੈਰਕ ਦੇ 19 ਕੈਦੀ ਸਿੰਘ ਭੁੱਖ ਹੜਤਾਲ ‘ਤੇ ਬੈਠ ਗਏ।

ਕਾਂਗਰਸੀ MLA ਦੇ ਮੁੰਡੇ ‘ਤੇ ਇਲਜ਼ਾਮ, ਫੌਜੀ ਕਹਿੰਦਾ ‘ਧੱਕੇ ਨਾਲ ਲੈ ਗਿਆ ਮੇਰੀ ਕੁੜੀ’, ਮੈਨੂੰ ਮੇਰੀ ਕੁੜੀ ਵਾਪਿਸ ਦਿਵਾਓ

ਕੁਝ ਦਿਨ ਪਹਿਲਾਂ ਪ੍ਰਬੰਧਕੀ ਅਧਾਰ ‘ਤੇ ਜੇਲ੍ਹ ਦੇ 5 ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲਾਂ ‘ਚ ਤਬਦੀਲ ਕਰ ਦਿੱਤਾ ਗਿਆ ਸੀ। ਜਿਸ ਦੇ ਕਾਰਨ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਮੰਗ ਨੂੰ ਲੈ ਕੇ ਇਹ 19 ਬੰਦੀ ਸਿੰਘ ਭੁੱਖ ਹੜਤਾਲ ‘ਤੇ ਬੈਠ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਬਲਵੀਰ ਸਿੰਘ ਭੂਤਨਾ (ਕਪੂਰਥਲਾ ਜੇਲ੍ਹ), ਜਸਪ੍ਰੀਤ ਸਿੰਘ ਉਰਫ਼ ਨਿਹਾਲ (ਲੁਧਿਆਣਾ ਜੇਲ੍ਹ) ਰਮਨਦੀਪ ਸਿੰਘ ਉਰਫ਼ ਗੋਲਡੀ (ਫਰੀਦਕੋਟ ਜੇਲ੍ਹ) ਮਾਨ ਸਿੰਘ (ਫਿਰੋਜ਼ਪੁਰ ਜੇਲ੍ਹ) ਹਰਵਿੰਦਰ ਸਿੰਘ (ਰੋਪੜ ਜੇਲ) ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

ਸੁਖਬੀਰ ਦੀ ਭਾਜਪਾ ਨੂੰ ਸਿੱਧੀ ਧਮਕੀ! ਮੇਰੇ ਲਈ ਗਠਜੋੜ ਜਾਂ ਕੁਰਸੀ ਜ਼ੁਰੂਰੀ ਨਹੀਂ, 2022 ‘ਚ ਨਹੀਂ ਹੋਵੇਗਾ ਗਠਜੋੜ!

ਜਿਸ ਕਰਕੇ ਇਹ 19 ਬੰਦੀ ਸਿੰਘ ਭੁੱਖ ਹੜਤਾਲ ਤੇ ਚਲੇ ਗਏ। ਇਨ੍ਹਾਂ ਬੰਦੀ ਸਿੰਘਾਂ ਦੇ ਸੰਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਕ ਵੱਲੋਂ ਇੱਕ ਲਿਖਤੀ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਬੰਦੀ ਸਿੰਘਾਂ ਦੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਇਸ ਸਬੰਧ ਵਿੱਚ ਨਾਭਾ ਮੈਕਸੀਮਮ ਸਕਿਊਰਿਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਕਿਹਾ ਕਿ ਇਨ੍ਹਾਂ 5 ਬੰਦੀ ਸਿੰਘਾਂ ਨੂੰ ਪ੍ਰਬੰਧਕੀ ਆਧਾਰ ਅਤੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਇਨ੍ਹਾਂ ਨੂੰ ਸਿਫਟ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button