PunjabTop News

ਐਮਪੀ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਤੇ ਭੇਤ ਕਾਇਮ

ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਬੇਲ ਪਟੀਸ਼ਨ ਤੇ ਫਿਲਹਾਲ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਹੈ ਉਸ ਦਾ ਕਾਰਨ ਹੈ ਕਿ ਅੰਮ੍ਰਿਤ ਪਾਲ ਸਿੰਘ ਦੇ ਵਕੀਲਾਂ ਵੱਲੋਂ ਰਿਵਾਈਜ ਪਟੀਸ਼ਨ ਅੱਜ ਮਾਨਯੋਗ ਅਦਾਲਤ ਵਿੱਚ ਦਾਖਲ ਕੀਤੀ ਜਾਣੀ ਸੀ ਪਰ ਅੱਜ ਸਵੇਰ ਤੋਂ ਹੀ  ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ਼ਾਮ ਤੱਕ ਇਹ ਪਟੀਸ਼ਨ ਦਾਖਿਲ ਨਹੀਂ ਹੋ ਸਕੀ  ਵਕੀਲਾਂ ਦੇ ਪੈਨਲ ਵੱਲੋਂ ਜੱਜ ਸਾਹਿਬਾਨ ਦੇ ਰਿਹਾਇਸ਼ ਤੇ ਜਾ ਕੇ ਵੀ ਇਸ ਪਟੀਸ਼ਨ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਕੁਝ ਕਾਰਨਾ ਕਰਕੇ ਇਹ ਪਟੀਸ਼ਨ ਦਾਖਲ ਨਹੀਂ ਹੋ ਸਕੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਕੀਲਾਂ ਦੇ ਪੈਨਲ ਨੇ ਦੱਸਿਆ ਕਿ ਉਨਾਂ ਵੱਲੋਂ ਇੱਕ ਰਿਵਾਈਜਡ ਪਟੀਸ਼ਨ ਅੱਜ  ਅਦਾਲਤ ਵਿੱਚ ਦਾਖਲ ਕੀਤੀ ਜਾਣੀ ਸੀ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਦੇ ਆਉਣ ਦਾ ਸਮੇਂ ਵਿੱਚ ਵਾਧਾ ਅਤੇ ਤਰੀਕ ਵਿੱਚ ਤਬਦੀਲੀ ਸੀ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਅੰਤਿਮ ਰੀਤਾਂ 20 ਤਰੀਕ 20 21 ਅਤੇ 22 ਨਵੰਬਰ ਕਰ ਦਿੱਤੀ ਗਈ ਸੀ ਕਿਉਂਕਿ ਦਿਬੜੂਗੜ੍ਹ ਜੇਲ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ 14 ਨਵੰਬਰ ਤੱਕ ਪੰਜਾਬ ਭੇਜਣ ਦੀ ਕਾਰਵਾਈ ਤੋਂ ਮਨਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਅੰਤਿਮ ਰੀਤ ਰਿਵਾਜਾਂ ਦੀ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਸੀ ਜਿਸ ਦੀ ਪਟੀਸ਼ਨ ਅੱਜ ਦਾਖਲ ਕੀਤੀ ਜਾਣੀ ਸੀ ਜਿਸ ਵਿੱਚ ਇਸ ਤਰੀਕ ਨੂੰ ਬਦਲ ਕੇ 17 ਨਵੰਬਰ ਕੀਤਾ ਗਿਆ ਹੈ ਪਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਵੀ ਅਦਾਲਤ ਵਿੱਚ ਇਹ ਪਟੀਸ਼ਨ ਦਾਖਿਲ ਨਹੀਂ ਹੋ ਸਕੀ ਅਤੇ ਵਕੀਲਾਂ ਦੇ ਪੈਨਲ  ਹਰਜੋਤ ਸਿੰਘ ਮਾਨ ਕਰਮਵੀਰ ਸਿੰਘ  ਰਿਤੂ ਰਾਜ ਸਿੰਘ ਸੰਧੂ  ਰਵਿੰਦਰ ਸਿੰਘ ਮਾਹਲ ਕੁਲਜੀਤ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਉਹ ਭਲਕੇ ਐਤਵਾਰ ਜਾਂ ਫਿਰ ਸੋਮਵਾਰ ਨੂੰ ਦੁਬਾਰਾ ਪਟੀਸ਼ਨ ਦਾਖਲ ਕਰਨ ਦੀ ਕੋਸ਼ਿਸ਼ ਕਰਨਗੇ ਜੇਕਰ ਫਿਰ ਵੀ ਪਟੀਸ਼ਨ ਐਂਟਰਟੇਨ ਨਹੀਂ ਕੀਤੀ ਜਾਂਦੀ ਤਾਂ ਉਹ ਹਾਈਕੋਰਟ ਦਾ ਰੁੱਖ ਕਰਨਗੇ

ਆਪਣੀ ਦਾਦੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਪੈਰੋਲ ਦੀ ਇਜਾਜ਼ਤ ਅੰਮ੍ਰਿਤ ਪਾਲ ਸਿੰਘ ਨੂੰ ਮਿਲ ਚੁੱਕੀ ਹੈ ਪਰ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਰਿਵਾਈਜਡ ਪਟੀਸ਼ਨ ਕਦੋਂ ਦਾਖਲ ਹੁੰਦੀ ਹੈ ਅਤੇ ਅਦਾਲਤ ਵੱਲੋਂ ਉਸ ਉੱਤੇ ਕੀ ਫੈਸਲਾ ਦਿੱਤਾ ਜਾਂਦਾ ਹੈ  ਇਸ ਉੱਤੇ ਭੇਤ ਬਰਕਰਾਰ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button