Breaking NewsD5 specialIndiaNewsPunjab

ਲਾੜਾ-ਲਾੜੀ ਨੇ ਲੱਸਣ-ਪਿਆਜ਼ ਦੀ ਵਰਮਾਲਾ ਪਹਿਨਾ ਕਰਵਾਇਆ ਵਿਆਹ

ਵਾਰਾਣਸੀ : ਪਿਆਜ਼ ਦੀਆਂ ਵੱਧਦੀਆਂ ਕੀਮਤਾਂ ਨਾਲ ਹਾਹਾਕਾਰ ਮਚਿਆ ਹੋਇਆ ਹੈ। ਵਿਰੋਧੀ ਪੱਖ ਨੇ ਇਸਨੂੰ ਵੱਡਾ ਮੁੱਦਾ ਬਣਾ ਲਿਆ ਹੈ। ਕਦੇ ਸੜਕ ‘ਤੇ ਉੱਤਰ ਕੇ ਤੇ ਕਦੇ ਅਨੌਖੇ ਤਰੀਕੇ ਨਾਲ ਪਿਆਜ਼ ਦੀਆਂ ਵਧੀਆਂ ਕੀਮਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਸਾਕੇਤ ਨਗਰ ਇਲਾਕੇ ਦੇ ਲੋਕ ਇੱਕ ਅਜਿਹੇ ਵਿਆਹ ਦੇ ਗਵਾਹ ਬਣੇ ਜਿੱਥੇ ਲਾੜਾ-ਲਾੜੀ ਨੇ ਇੱਕ ਦੂਜੇ ਦੇ ਨੂੰ ਪਿਆਜ਼ ਲੱਸਣ ਦੀ ਵਰਮਾਲਾ ਪਹਿਨਾਈ।

GK ਤੇ Sarna ਨੇ ਬਾਦਲਾਂ ਨੂੰ ਲਾਏ ਰਗੜੇ (Video)

ਇਹੀ ਨਹੀਂ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਨੇ ਵੀ ਗਿਫਟ ਦੇ ਤੌਰ ‘ਤੇ ਜੋੜੇ ਨੂੰ ਪਿਆਜ਼ ਅਤੇ ਲੱਸਣ ਦਿੱਤਾ। ਪਿਆਜ਼ ਦੀਆਂ ਕੀਮਤਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਮੁਤਾਬਕ ਕੇਂਦਰ ਅਤੇ ਰਾਜ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦੇ ਲਈ ਇਸ ਤਰ੍ਹਾਂ ਦੇ ਗਿਫਟ ਦਿੱਤੇ ਗਏ ਹਨ। ਬਨਾਰਸ ਵਿੱਚ ਪਿਆਜ਼ ਨੂੰ ਲੈ ਕੇ ਵਿਰੋਧ ਦਾ ਇਹ ਸਿਲਸਿਲਾ ਨਵਾਂ ਨਹੀਂ ਹੈ।

ਟਕਸਾਲੀ ਛੁਡਾਉਣਗੇ ਬਾਦਲ ਪਰਿਵਾਰ ਤੋਂ ਅਕਾਲੀ ਦਲ ਦਾ ਕਬਜਾ! (Video)

ਇੱਥੇ ਦੇ ਕੁਝ ਰੈਸਟੋਰੈਂਟ ਮਾਲਿਕਾਂ ਨੇ ਬਕਾਇਦਾ ਨੋਟਿਸ ਬੋਰਡ ਲਗਾ ਰੱਖਿਆ ਹੈ ਕੀ ਪਿਆਜ਼ ਦੀ ਜਗ੍ਹਾ ਮੂਲੀ ਪਰੋਸੀ ਜਾਵੇਗੀ। ਦੱਸ ਦਈਏ ਕੀ ਬੀਤੇ ਦਿਨੀਂ ਬੈਂਗਲੁਰੂ ‘ਚ ਪਿਆਜ ਦੀਆਂ ਕੀਮਤਾਂ 200 ਰੁਪਏ ਦੀ ਸੰਖਿਆ ਛੂਹ ਚੁੱਕੀਆਂ ਹਨ। ਰਾਜਧਾਨੀ ਦਿੱਲੀ ਵਿੱਚ ਵੀ ਪਿਆਜ਼ 100 – 120 ਰੁਪਏ ਕਿੱਲੋ ਵਿੱਕ ਰਿਹਾ ਹੈ। ਬਾਕੀ ਹਿੱਸਿਆਂ ਵਿੱਚ ਵੀ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਸਦੇ ਪਿੱਛੇ ਦੀ ਵਜ੍ਹਾ ਬੇਮੌਸਮੀ ਬਾਰਿਸ਼ ਦੱਸੀ ਜਾ ਰਹੀ ਹੈ।

Published By : Ramandeep Kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button