PunjabTop News

ਨਜਾਇਜ਼ ਕਲੋਨੀ ਕੱਟਣ ਦੇ ਮਾਮਲੇ ‘ਚ ਸਾਬਕਾ ਵਿਧਾਇਕ ਦੇ ਭਰਾ, ਭਤੀਜੇ ਤੇ ਲੜਕੇ ਸਮੇਤ 10 ਨਾਮਜ਼ਦ

ਪਟਿਆਲਾ : ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ਼ ਆਖਰ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ.ਡੀ.ਏ.) ਨੇ ਵੱਡੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਕੱਲੇ ਥਾਣਾ ਸਦਰ ਅਧੀਨ ਆਉਂਦੇ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦੇ ਮਾਮਲੇ ਵਿਚ ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਲੜਕੇ ਤੇ ਪਾਵਰਕੌਮ ਦੇ ਸਾਬਕਾ ਪ੍ਰਬੰਧਕੀ ਡਾਇਰੈਕਟਰ, ਭਰਾ ਅਤੇ ਭਤੀਜੇ ਸਮੇਤ 10 ਕਾਲੋਨਾਈਜ਼ਰਾਂ ਵਿਰੁੱਧ ਕੇਸ ਦਰਜ ਕਰਵਾ ਦਿੱਤਾ ਗਿਆ ਹੈ।

Ranjit Bawa ਦੇ ਸਾਥੀ ‘ਤੇ ਐਕਸ਼ਨ, ਘਰੋਂ ਮਿਲੇ ਦਸਤਾਵੇਜ਼ ਤੇ ਸਮਾਨ, ਅੱਧੀ ਰਾਤ ਨੂੰ ਕਾਰਵਾਈ | D5 Channel Punjabi

ਵਧੀਕ ਅਫ਼ਸਰ ਮੁੱਖ ਪ੍ਰਸ਼ਾਸਕ ਪੀ. ਡੀ. ਏ. ਪਟਿਆਲਾ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਅਮਰੀਕ ਸਿੰਘ, ਹਰਜੀਤ ਕੌਰ, ਗੁਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸਿੰਘ ਵਾਸੀ ਨੇੜੇ ਪੰਜਾਬੀ ‘ਵਰਸਿਟੀ ਪਟਿਆਲਾ, ਰਾਜਿੰਦਰ ਸਿੰਘ ਸਿੰਘ, ਮਨਜੀਤ ਸਿੰਘ , ਕਮਲਦੀਪ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਜਲਾਲਪੁਰ, ਸੁਖਦੇਵ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਵਾਸੀ ਸਨੌਰ ਦੇ ਖਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 36 (1) 36 (3) ਦੇ ਖਿਲਾਫ਼ ਕੇਸ ਦਰਜ ਕੀਤਾ ਹੈ।

Bathinda News : ਵਕੀਲ ਭਾਈਚਾਰੇ ਲਈ ਵੱਡੀ ਖੁਸ਼ਖ਼ਬਰੀ, ਹੁਣ ਹੋਵੇਗਾ ਸਾਰੀਆਂ ਮੁਸ਼ਕਲਾਂ ਦਾ ਹੱਲ | D5 Channel Punjabi

ਇਨਾਂ ਵਿਚੋਂ ਗਗਨਦੀਪ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਲੜਕਾ ਹੈ ਜੋਕਿ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਵੀ ਰਿਹਾ। ਇਸਦੇ ਨਾਲ ਹੀ ਸਾਬਕਾ ਵਿਧਾਇਕ ਦਾ ਭਰਾ ਰਜਿੰਦਰ ਸਿੰਘ ਤੇ ਭਤੀਜਾ ਕਮਲਦੀਪ ਵੀ ਸ਼ਾਮਲ ਹੈ। ਸੰਜੀਵ ਕੁਮਾਰ ਦੀ ਸ਼ਿਕਾਇਤ ਅਨੁਸਾਰ ਪਿੰਡ ਜਲਾਲਪੁਰ ਅਤੇ ਨਸੀਰਪੁਰ ਵਿਖੇ ਪੁੱਡਾ ਦੀ ਮਨਜ਼ੂਰੀ ਬਿਨਾ ਉਕਤ ਵਿਅਕਤੀਆਂ ਨੇ ਅਣ- ਅਧਿਕਾਰਤ ਕਾਲੋਨੀ ਕੱਟ ਕੇ ਪਲਾਟਾਂ ਦੀ ਵੰਡ ਕੀਤੀ ਸੀ।

FIR COPY

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button