Breaking NewsD5 specialInternationalNewsTop News

ਉੱਡਦੇ ਜਹਾਜ਼ ‘ਚ ਮਹਿਲਾ ਨੇ ਕੀਤੀ ਅਜਿਹੀ ਹਰਕਤ ਕਿ ਖਤਰੇ ‘ਚ ਪਈ ਯਾਤਰੀਆਂ ਦੀ ਜਾਨ 

ਵਾਸ਼ਿੰਗਟਨ : ਦੁਨੀਆ ਭਰ ਤੋਂ ਕਈ ਅਜੀਬੋ ਗਰੀਬ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਕੁਝ ਹੋਇਆ ਏਅਰਲਾਈਨ ਦੇ ਇੱਕ ਜਹਾਜ਼ ‘ਚ। ਜਿੱਥੇ ਇੱਕ ਉੱਡਦੇ ਹੋਏ ਜਹਾਜ਼ ‘ਚ ਸਵਾਰ ਇੱਕ ਮਹਿਲਾ ਯਾਤਰੀ ਨੇ ਅਜਿਹੀ ਹਰਕਤ ਕੀਤੀ ਕਿ ਕਰੂ ਮੈਂਬਰਾਂ ਨੂੰ ਉਸ ਮਹਿਲਾ ਨੂੰ ਸੀਟ ਨਾਲ ਬੰਨ੍ਹਣ ਲਈ ਮਜ਼ਬੂਰ ਹੋਣਾ ਪਿਆ। ਇਸ ਪੂਰੀ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਲਵਪ੍ਰੀਤ ਮਾਮਲੇ ‘ਚ ਨਵਾਂ ਮੋੜ ! ਇੱਕ ਹੋਰ ਬੰਦਾ ਆਇਆ ਸਾਹਮਣੇ ! ਬੇਅੰਤ ਕੌਰ ਬਾਰੇ ਨਵੇਂ ਖੁਲਾਸੇ !

ਇਹ ਘਟਨਾ 6 ਜੁਲਾਈ ਦੀ ਦੱਸੀ ਜਾ ਰਹੀ ਹੈ, ਜਦੋਂ ਟੈਕਸਾਸ ਤੋਂ ਨੌਰਥ ਕੈਲੀਫੋਰਨੀਆ ਜਾ ਰਹੀ ਫਲਾਈਟ ‘ਚ ਮਹਿਲਾ ਯਾਤਰੀ ਵੱਲੋਂ ਅਜੀਬ ਵਤੀਰਾ ਕੀਤਾ ਗਿਆ। ਮਹਿਲਾ ਯਾਤਰੀ ਨੇ ਉੱਡਦੀ ਫਲਾਈਟ ਵਿਚ ਬੋਰਡਿੰਗ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਰੋਕਣ ’ਤੇ ਉਹ ਹਮਲਾਵਰ ਹੋ ਗਈ, ਜਿਸ ਕਾਰਨ ਕਈ ਫਲਾਈਟ ਅਟੈਂਡੈਂਟਸ ਨੂੰ ਸੱਟਾਂ ਵੀ ਲੱਗੀਆਂ। ਮੀਡੀਆ ਰਿਪੋਰਟ ਮੁਤਾਬਕ ਮਹਿਲਾ ਯਾਤਰੀ ਦੇ ਇਸ ਵਤੀਰੇ ਨੂੰ ਦੇਖ ਕੇ ਕਰੂ ਮੈਂਬਰਾਂ ਨੇ ਐਕਸ਼ਨ ਲਿਆ ਅਤੇ ਮਹਿਲਾ ਨੂੰ ਟੈਪ ਨਾਲ ਸੀਟ ’ਤੇ ਬੰਨ ਦਿੱਤਾ।

ਲਓ ਜੀ ਕਿਸਾਨਾਂ ਨੇ ਬਣਾਈ ਨਵੀਂ ਰਣਨੀਤੀ, ਹੁਣ ਆਹ ਤਰੀਕੇ ਨਾਲ ਕਾਨੂੰਨ ਹੋਣਗੇ ਰੱਦ! ਮੋਦੀ ਸਰਕਾਰ ਲਈ ਨਵੀਂ ਬਿਪਤਾ!

ਅਮਰੀਕਨ ਏਅਰਲਾਈਨ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਚਾਲਕ ਦਲ ਦੇ ਮੈਂਬਰਾਂ ਨੇ ਹੋਰ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਮਲਾਵਰ ਹੋਈ ਮਹਿਲਾ ਯਾਤਰੀ ਨੂੰ ਉਦੋਂ ਤੱਕ ਸੀਟ ਨਾਲ ਬੰਨ੍ਹੀ ਰੱਖਿਆ, ਜਦੋਂ ਤੱਕ ਫਲਾਈਟ ਆਪਣੀ ਮੰਜ਼ਲ ’ਤੇ ਲੈਂਡ ਨਹੀਂ ਹੋਈ। ਉਥੇ ਹੀ ਫਲਾਈਟ ਦੀ ਲੈਂਡਿੰਗ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਮਹਿਲਾ ਯਾਤਰੀ ਨੂੰ ਮੈਡੀਕਲ ਜਾਂਚ ਲਈ ਹਪਸਤਾਲ ਲਿਜਾਇਆ ਗਿਆ। ਅਮਰੀਕਨ ਏਅਰਲਾਈਨ ਨੇ ਦੱਸਿਆ ਕਿ ਅਜੇ ਮਹਿਲਾ ਦੀ ਪਛਾਣ ਨਹੀਂ ਹੋ ਸਕਦੀ ਹੈ ਅਤੇ ਉਸ ਨੂੰ ਅੱਗੇ ਦੀ ਯਾਤਰੀ ਲਈ ਬੈਨ ਕਰਕੇ ਬਲੈਕ ਲਿਸਟ ਵਿਚ ਪਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button