InternationalTop News

 ਧਰਮ ਦੀ ਆੜ ਵਿੱਚ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਨ ਵਾਲੇ ਇੱਕ ਵੱਡੇ ਠੱਗ ਦਾ ਪਰਦਾਫਾਸ਼

ਹੈਮਬਰਗ : ਧਰਮ ਦੀ ਆੜ ਵਿੱਚ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਨ ਵਾਲੇ ਇੱਕ ਵੱਡੇ ਠੱਗ ਦਾ ਪਰਦਾਫਾਸ਼ ਹੋਇਆ ਹੈ। ਜਰਮਨੀ ਦੇ ਹੈਮਬਰਗ ਅਤੇ ਵੇਨਹਾਈਮ ਗੁਰਦੁਆਰਿਆਂ ਚ ਸੇਵਾਦਾਰ ਵਜੋਂ ਕੰਮ ਕਰਨ ਵਾਲਾ ਪੰਜਾਬ ਦਾ ਇੱਕ ਵਿਅਕਤੀ ਕਰੀਬ 80,000 ਯੂਰੋ ਯਾਨੀ 80 ਲੱਖ ਰੁਪਏ ਦੀ ਠੱਗੀ ਮਾਰ ਕੇ ਫ਼ਰਾਰ ਹੋ ਗਿਆ ਹੈ।
ਜਰਮਨੀ ਦੇ ਹੈਮਬਰਗ ਅਤ ਵੇਨਹਾਈਮ ਸਥਿਤ ਗੁਰਦੁਆਰਿਆਂ ਚ ਸੇਵਾਦਾਰ ਵਜੋਂ ਕੰਮ ਕਰਦਿਆਂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਇੱਕ ਸਿੱਖ ਵਿਅਕਤੀ ਵੱਲੋਂ 80,000 ਯੂਰੋ ਯਾਨੀ ਲਗਭਗ 80 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਗੁਰਦੁਆਰਿਆਂ ਦੀ ਸੰਗਤ ਨੇ ਖ਼ੁਲਾਸਾ ਕੀਤਾ ਹੈ ਕਿ ਇਹ ਵਿਅਕਤੀ ਜਰਮਨੀ ਭੱਜਣ ਤੋਂ ਪਹਿਲਾਂ ਪੰਜਾਬ ਵਿੱਚ ਵੀ ਕਈ ਲੋਕਾਂ ਨਾਲ ਧੋਖਾਧੜੀ ਕਰ ਚੁੱਕਾ ਹੈ।   ਸੰਗਤ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਸਾਹਮਣੇ ਆਇਆ ਹੈ ਕਿ ਇਹ ਠੱਗ ਦੋ ਵੱਖ-ਵੱਖ ਪਾਸਪੋਰਟਾਂ ਦੀ ਵਰਤੋਂ ਕਰ ਰਿਹਾ ਸੀ। ਉਸ ਕੋਲ ‘ਅਮਰਜੀਤ ਸਿੰਘ’ ਦੇ ਨਾਂ ‘ਤੇ ਭਾਰਤੀ ਪਾਸਪੋਰਟ ਹੈ ਜਿਸ ‘ਤੇ ਬਰਨਾਲਾ ਦੇ ਪਿੰਡ ਮੰਗੇਵਾਲ ਦਾ ਪਤਾ ਦਰਜ ਹੈ, ਜਦਕਿ ‘ਹਰਪ੍ਰੀਤ ਸਿੰਘ’ ਦੇ ਨਾਂ ‘ਤੇ ਉਸ ਕੋਲ ਇਟਲੀ ਦੀ ਨਾਗਰਿਕਤਾ ਵੀ ਹੈ। ਉਹ ਇਨ੍ਹਾਂ ਦੋਹਰੀਆਂ ਪਛਾਣਾਂ ਨਾਲ ਕਾਨੂੰਨ ਅਤੇ ਪੁਲਿਸ ਨੂੰ ਲਗਾਤਾਰ ਧੋਖਾ ਦੇ ਰਿਹਾ ਸੀ।
ਬਰਨਾਲਾ ਦਾ ਰਹਿਣ ਵਾਲਾ ਇਹ ਵਿਅਕਤੀ ਗੁਰਦੁਆਰਾ ਪ੍ਰਬੰਧਕਾਂ ਅਤੇ ਸਿੱਖ ਭਾਈਚਾਰੇ ਦਾ ਭਰੋਸਾ ਜਿੱਤਣ ਲਈ ਆਪਣੀ ਮਜਬੂਰੀ ਦਾ ਝੂਠਾ ਦਿਖਾਵਾ ਕਰਦਾ ਸੀ। ਕਦੇ ਭੈਣ ਦੀ ਬਿਮਾਰੀ, ਕਦੇ ਬੱਚੇ ਦੀਆਂ ਲੋੜਾਂ ਅਤੇ ਕਦੇ ਪਿਤਾ ਦੇ ਇਲਾਜ ਦੇ ਨਾਂ ‘ਤੇ ਝੂਠੇ ਸੰਕਟ ਘੜ ਕੇ ਉਹ ਲੋਕਾਂ ਦੀ ਭਾਵਨਾਵਾਂ ਨਾਲ ਖੇਡਦਾ ਸੀ ਅਤੇ ਮੋਟੀਆਂ ਰਕਮਾਂ ਠੱਗ ਲੈਂਦਾ ਸੀ। ਇਸ ਠੱਗ ਦੀ ਚਲਾਕੀ ਦਾ ਆਲਮ ਇਹ ਸੀ ਕਿ ਜਦੋਂ ਵੀ ਉਸ ਦੀਆਂ ਹਰਕਤਾਂ ਦਾ ਪਰਦਾਫਾਸ਼ ਹੁੰਦਾ, ਤਾਂ ਉਹ ਆਪਣੇ ਨੈੱਟਵਰਕ ਰਾਹੀਂ ਸੋਸ਼ਲ ਮੀਡੀਆ ‘ਤੇ ਆਪਣੀ ਮੌਤ ਦੀਆਂ ਝੂਠੀਆਂ ਖ਼ਬਰਾਂ ਫੈਲਾ ਦਿੰਦਾ ਸੀ। ਲੋਕਾਂ ਨੂੰ ਉਸਦੇ ਮਰੇ ਹੋਣ ਦਾ ਯਕੀਨ ਹੋ ਜਾਂਦਾ ਅਤੇ ਉਹ ਮਾਮਲਾ ਛੱਡ ਦਿੰਦੇ, ਜਿਸ ਤੋਂ ਬਾਅਦ ਉਹ ਨਵੀਂ ਪਛਾਣ ਨਾਲ ਦੁਬਾਰਾ ਸਾਹਮਣੇ ਆ ਜਾਂਦਾ ਸੀ।    ਜਰਮਨੀ ਚ ਸਿੱਖ ਭਾਈਚਾਰੇ ਨੇ ਦੂਜਿਆਂ ਨੂੰ ਸੁਚੇਤ ਕਰਨ ਲਈ ਇਹ ਵੀਡੀਓ ਜਾਰੀ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਦਾਨ-ਪੁੰਨ ਜਾਂ ਆਰਥਿਕ ਸਹਾਇਤਾ ਦਿੰਦੇ ਸਮੇਂ ਪੂਰੀ ਸਾਵਧਾਨੀ ਵਰਤੀ ਜਾਵੇ ਤਾਂ ਜੋ ਅਜਿਹੇ ਧੋਖੇਬਾਜ਼ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਗ਼ਲਤ ਫ਼ਾਇਦਾ ਨਾ ਉਠਾ ਸਕਣ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button