PunjabTop News

ਹੋਲਾ ਮਹੱਲਾ ਚ ਵਿਦੇਸ਼ ਤੋਂ ਨਿਹੰਗ ਸਿੰਘ ਕਤਲ, ਕਾਤਲਾਂ ਦੀ ਭਾਲ ਜਾਰੀ

ਸੋਮਵਾਰ ਤੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਰੰਭ ਹੋਏ ਹੋਲੇ ਮਹੱਲੇ ਦੀ ਪਹਿਲੀ ਰਾਤ ਨਿਹੰਗ ਸਿੰਘ ਬਾਣੇ ਵਿੱਚ ਇਕ ਕਤਲ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਮੁਤਾਬਕ ਸ਼੍ਰੀ ਕੀਰਤਪੁਰ ਸਾਹਿਬ ਤੋ ਸ਼੍ਰੀ ਅਨੰਦਪੁਰ ਸਾਹਿਬ ਵੱਲ ਆਉਂਦੇ ਗੇਟ ਦੇ ਕੋਲ ਰਾਤ ਨੂੰ ਕੁਝ ਨਿਹੰਗ ਸਿੰਘ ਉਨ੍ਹਾਂ ਗੱਡੀਆਂ ਨੂੰ ਜੋ ਬਿਨਾਂ ਸਿਲੰਸਰ ਮੋਟਰਸਾਈਕਲ , ਟਰੈਕਟਰਾ ਤੇ ਵੱਡੇ ਸਪੀਕਰ ਲਗਾ ਕੇ ਹੋਲੇ ਮਹੱਲੇ ਤੇ ਆਉਣ ਵਾਲਿਆਂ ਨੂੰ ਰੋਕ ਰਹੇ ਸਨ ਕਿ ਇਕ ਟਰੈਕਟਰ ਨੂੰ ਰੋਕਣ ਤੇ ਉਸ ਵਿੱਚ ਸਵਾਰ ਨੋਜਵਾਨਾ ਨਾਲ ਝਗੜਾ ਹੋ ਗਿਆ ਤੇ ਇਸ ਝਗੜੇ ਵਿੱਚ 30-35 ਸਾਲਾ ਨੋਜਵਾਨ ਦਾ ਕਤਲ ਹੋ ਗਿਆ । ਇਸ ਸਬੰਧੀ ਡੀ ਐਸ ਪੀ ਅਜੇ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਮੰਨਿਆ ਕਿ ਰਾਤ ਇਕ ਝਗੜਾ ਹੋਇਆ ਜਿਸ ਵਿੱਚ ਇਕ ਨੋਜਵਾਨ ਦੀ ਮੋਤ ਹੋ ਗਈ ਜਿਸ ਨੇ ਨਿਹੰਗ ਸਿੰਘ ਦਾ ਬਾਣਾ ਪਾਇਆ ਹੋਇਆ ਸੀ।
ਦੱਸਿਆ ਰਿਹਾ ਕਿ ਨਿਹੰਗ ਸਿੰਘ ਪੀਆਰ ਸੀ ਤੇ ਹੋਲਾ ਮਹੱਲਾ ਦੇਖ਼ਣ ਸ੍ਰੀ ਆਨੰਦਪੁਰ ਸਾਹਿਬ ਆਇਆ ਹੋਇਆ ਸੀ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button