Breaking NewsD5 specialNewsPunjab

ਦੇਸੀ ਜਿਹੇ ਬੰਦੇ ਨੇ ਸਰਕਾਰ ਨੂੰ ਠੋਕਿਆ | ਸੁਣੋ ਸਰਕਾਰ ਨੇ ਗਰੀਬਾਂ ਨੂੰ ਕਿਵੇਂ ਲੁੱਟਿਆ!

ਫਿਰੋਜ਼ਪੁਰ : ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮਜ਼ਦੂਰ ਵੈਲਫੇਅਰ ਸਭਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਲੇਡੀਜ਼ ਗਰੁੱਪ ਦੇ ਲੋਨ ਅਤੇ ਦਿਵਿਆਂਗਾਂ ਦੀਆਂ ਸਕੀਮਾਂ ਦਾ ਮੁੱਦਾ ਚੁੱਕਦਿਆਂ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਅਗਵਾਈ ਕਰ ਰਹੇ ਪੰਜਾਬ ਦੇ ਸਮਾਜ ਸੇਵੀ ਬਲਵਿੰਦਰ ਸਿੰਘ ਅਸੂਲ ਨੇ ਦੱਸਿਆ ਕਿ ਪੰਜਾਬ ਦੇ ਪਿੰਡਾਂ ਵਿੱਚ ਲੇਡੀਜ਼ ਗਰੁੱਪਾਂ ਵੱਲੋਂ ਲੋਨ ਲਏ ਹੋਏ ਹਨ ਅਤੇ ਲਾਕਡਾਊਨ ਦੇ ਚਲਦਿਆਂ ਸਰਕਾਰ ਦੇ ਹੁਕਮ ਹਨ ਕਿ ਉਨ੍ਹਾਂ ਦੀਆਂ ਕਿਸਤਾ 6 ਮਹੀਨੇ ਅੱਗੇ ਕੀਤੀਆਂ ਜਾਣਗੀਆਂ ਪਰ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਛਿੱਕੇ ਟੰਗ ਪ੍ਰਾਇਵੇਟ ਕੰਪਨੀਆਂ ਪਿੰਡਾਂ ਵਿੱਚ ਜਾ ਕੇ ਲੋਨ ਲੈਣ ਵਾਲੇ ਗਰੁੱਪਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰ ਰਹੀਆਂ ਹਨ।

🔴 LIVE | ਸ਼ਰਾਬ ਤੇ ਬੀਜ ਘੁਟਾਲੇ ਤੋਂ ਬਾਅਦ ਨਵਾਂ ਬਹੁਕਰੋੜੀ ਘੁਟਾਲਾ! ਵਿਵਾਦਾਂ ‘ਚ ਇਕ ਹੋਰ ਕਾਂਗਰਸੀ ਮੰਤਰੀ

ਓਧਰ ਪ੍ਰਦਰਸ਼ਨਕਾਰੀਆਂ ਨੇ ਵੀ ਸਰਕਾਰ ਨੂੰ ਰੱਜ ਕੇ ਕੋਸਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।ਦਿਵਿਆਂਗਾਂ ‘ਤੇ ਇਕ ਤਾਂ ਕੁਦਰਤ ਦੀ ਮਾਰ ਤੇ ਦੂਜੇ ਪਾਸੇ ਸਰਕਾਰ ਦੀਆਂ ਨੀਤੀਆਂ। ਜੋ ਮਹਿਜ਼ 750 ‘ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ ਪਰ ਉਹ ਵੀ ਖਾਤਿਆਂ ‘ਚ ਨਹੀਂ ਪਹੁੰਚਿਆ। ਉਮੀਦ ਹੈ ਕਿ ਸਰਕਾਰ ਇਹਨਾਂ ਦੀਆਂ ਮੰਗਾਂ ‘ਤੇ ਗੌਰ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button