Breaking NewsD5 specialNewsPunjab

ਸਰਪੰਚੀ ਚੋਣਾਂ – ਘਰਵਾਲੇ ਨੇ ਕੁੱਟਤੀ ਘਰਵਾਲੀ, ਕਹਿੰਦਾ, ਪੰਚ ਕਿਉਂ ਨੀਂ ਬਣੀ? (ਵੀਡੀਓ)

ਗੁਰਦਾਸਪੁਰ : ਪੰਜਾਬ ‘ਚ ਪੰਚਾਇਤੀ ਚੋਣਾਂ ਦਾ ਖੁਮਾਰ ਹਰ ਇੱਕ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਹਾਲਾਂਕਿ ਜ਼ਿਆਦਾਤਰ ਥਾਵਾਂ ਤੇ ਚੋਣਾਂ ਖਤਮ ਹੋ ਗਈਆਂ ਹਨ ਅਤੇ ਇਸ ਦੇ ਨਾਲ ਹੀ ਖਤਮ ਹੋ ਗਏ ਹਨ। ਪਿੰਡਾਂ ‘ਚ ਬਣੇ ਧੜਿਆਂ ਦੇ ਝਗੜੇ ਵੀ ਪਰ ਗੁਰਦਾਸਪੁਰ ਦੇ ਪਿੰਡ ਵਿੱਚ ਇੱਕ ਅਜਿਹਾ ਝਗੜਾ ਹੋਇਆ। ਜਿਸ ਨੂੰ ਸੁਣ ਕੇ ਹੈਰਾਨੀ ਵੀ ਹੁੰਦੀ ਹੈ ਅਤੇ ਹਾਸਾ ਵੀ ਖੂਬ ਆਉਂਦਾ ਹੈ। ਅਸਲ ਵਿੱਚ ਅਖਬਾਰਾਂ ਮੁਤਾਬਕ ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਪਤਨੀ ਨੂੰ ਵੋਟਾਂ ‘ਚ ਮਿਲੀ ਹਾਰ ਤੋਂ ਪ੍ਰੇਸ਼ਾਨ ਉਸਦੇ ਪਤੀ ਨੇ ਕੁੱਟ ਕੁੱਟ ਕੇ ਆਪਣਾ ਪਤਨੀ ਦਾ ਮੱਦੂ ਬੰਨ ਦਿੱਤਾ। ਜਾਣਕਾਰੀ ਮੁਤਾਬਕ ਪਤੀ ਨੇ ਆਪਣੀ ਪਤਨੀ ਨੂੰ ਪੰਚ ਲਈ ਉਮੀਦਵਾਰ ਬਣਾਇਆ ਸੀ ਅਤੇ ਆਪਣੀ ਪਤਨੀ ਨੂੰ ਜਿਤਾਉਣ ਲਈ ਪਿੰਡ ਵਿੱਚ ਖੂਬ ਪ੍ਰਚਾਰ ਵੀ ਕੀਤਾ।

Read Also ਸਰਪੰਚੀ ਜਿੱਤ ਕੇ ਸਰਪੰਚ ਨੇ ਤਾਣ ਲਈ ਪਿਸਤੌਲ!, ਪੂਰੇ ਪਿੰਡ ਨੂੰ ਲਾਇਆ ਮੂਹਰੇ

30 ਦਸੰਬਰ ਨੂੰ ਵੋਟਾਂ ਪੈਣ ਮਗਰੋਂ ਜਦੋਂ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਉਸਦੀ ਪਤਨੀ ਨੂੰ ਸਿਰਫ 6 ਵੋਟਾਂ ਹੀ ਨਿਕਲੀਆਂ ਅਤੇ ਉਹ ਚੋਣ ਹਾਰ ਗਈ। ਇਸ ਗੱਲ ਤੋਂ ਨਾਰਾਜ਼ ਪਤੀ ਨੇ ਘਰ ਜਾ ਕੇ ਪਹਿਲਾਂ ਕਲੇਸ਼ ਕੀਤਾ, ਅਤੇ ਫਿਰ ਪਤਨੀ ਦੀ ਖੂਬ ਕੁੱਟਮਾਰ ਕੀਤੀ। ਪਤਨੀ ਨਾਲ ਕੁੱਟਮਾਰ ਦੀ ਇਹ ਖਬਰ ਸੋਚ ਦਾ ਜਨਾਜ਼ਾ ਕੱਢ ਰਹੀ ਹੈ, ਕਿ ਕਿਸ ਤਰੀਕੇ ਨਾਲ ਚੋਣਾਂ ਚ ਮਿਲੀ ਹਾਰ ਤੋਂ ਬਾਅਦ ਤਮਾਸ਼ਾ ਖੜ੍ਹਾ ਕੀਤਾ ਗਿਆ। ਇਹ ਤਾਂ ਜ਼ਾਹਿਰ ਹੈ ਕਿ ਸਾਰਾ ਕੁੱਝ ਫੋਕੀ ਅਣਖ ਖਾਤਰ ਕੀਤਾ ਗਿਆ ਪਰ ਸਿਆਸਤ ਦੀਆਂ ਪਾਈਆਂ ਵੰਡੀਆਂ ਕਦੋਂ ਪਿੰਡਾਂ ਤੋਂ ਘਰਾਂ ਤੱਕ ਪਹੁੰਚ ਗਈਆਂ ਪਤਾ ਹੀ ਨਹੀਂ ਲੱਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button