Breaking NewsD5 specialInternationalNews

ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਟਰੰਪ ‘ਤੇ ਆ ਸਕਦੀ ਹੈ ਮੁਸੀਬਤ, ਜਾ ਸਕਦੇ ਹਨ ਜੇਲ੍ਹ!

ਵਾਸ਼ਿੰਗਟਨ : ਅਮਰੀਕਾ ਨੂੰ ਉਨ੍ਹਾਂ ਦਾ ਨਵਾਂ ਰਾਸ਼ਟਰਪਤੀ ਮਿਲ ਚੁੱਕਿਆ ਹੈ। ਅਮਰੀਕਾ ਦੀ ਜਨਤਾ ਨੇ ਪੂਰੇ ਸਮਰਥਨ ਦੇ ਨਾਲ ਜੋ ਬਾਈਡੇਨ ਨੂੰ ਆਪਣਾ ਰਾਸ਼ਟਰਪਤੀ ਚੁਣਿਆ ਹੈ। ਹੁਣ ਡੋਨਾਲਡ ਟਰੰਪ ਦੇ ਕੋਲ ਇਹ ਕਹਿਣ ਲਈ ਵੀ ਕੁਝ ਬਚਿਆ ਨਹੀਂ ਕਿ ਉਹ ਅਜੇ ਵੀ ਜਿੱਤ ਦਾ ਦਾਅਵਾ ਕਰ ਸਕਣ, ਜਿਵੇਂ ਕ‌ਿ ਉਨ੍ਹਾਂ ਨੇ ਅੰਤ ਤੱਕ ਕਿਹਾ। ਟਰੰਪ ਲਈ ਹੁਣ ਦੂਜੀ ਤਰ੍ਹਾਂ ਦੀਆਂ ਮੁਸ਼ਕਿਲਾਂ ਸ਼ੁਰੂ ਹੋਣ ਜਾ ਰਹੀਆਂ ਹਨ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦੇ ਤੋਂ ਹਟਦੇ ਹੀ ਉਨ੍ਹਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ। ਮੀਡੀਆਂ ਰਿਪੋਰਟ ਅਨੁਸਾਰ ਰਾਸ਼ਟਰਪਤੀ ਅਹੁਦੇ ‘ਤੇ ਰਹਿੰਦੇ ਹੋਏ ਡੋਨਾਲਡ ਟਰੰਪ ਨੇ ਕਈ ਘੋਟਾਲੇ ਕੀਤੇ।

ਕਿਸਾਨਾਂ ਲਈ ਦਿੱਲੀ ਤੋਂ ਪੰਜਾਬ ਆਇਆ ਵੱਡਾ ਲੀਡਰ,ਕੇਂਦਰ ਸਰਕਾਰ ਨੂੰ ਕਰੇਗਾ ਬਿੱਲ ਰੱਦ ਕਰਨ ਲਈ ਮਜਬੂਰ ||

ਜਿਨ੍ਹਾਂ ਦਾ ਹੁਣ ਪਤਾ ਲੱਗਾ ਹੈ ਅਤੇ ਇਨ੍ਹਾਂ ਦੇ ਬਾਰੇ ‘ਚ ਜਾਂਚ ਵੀ ਸ਼ੁਰੂ ਕੀਤੀ ਜਾਵੇਗੀ। ਦਰਅਸਲ ਜਾਣਕਾਰਾਂ ਨੇ ਕਿਹਾ ਹੈ ਕਿ ਟਰੰਪ ਦੇ ਕਾਰਜਕਾਲ ‘ਚ ਹੋਏ ਕਥਿਤ ਘੋਟਾਲਿਆਂ ਦੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਰਾਸ਼ਟਰਪਤੀ ਅਹੁਦੇ ਤੋਂ ਹੱਟਣ ਤੋਂ ਬਾਅਦ ਟਰੰਪ ‘ਤੇ ਆਪਰਾਧਿਕ ਕਾਰਵਾਈ ਦੇ ਨਾਲ – ਨਾਲ ਵਿੱਤੀ ਹਾਲਤ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਦੇ ਰਾਸ਼ਟਰਪਤੀ ਅਹੁਦੇ ਤੇ ਰਹਿੰਦੇ ਹੋਏ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ। ਇਸ ਲਈ ਹੁਣ ਉਨ੍ਹਾਂ ਦੇ ਖਿਲਾਫ ਮੁਕੱਦਮਾ ਚਲਾਇਆ ਜਾਵੇਗਾ।

ਕਿਸਾਨਾਂ ਦੇ ਪ੍ਰਧਾਨ ਨੇ ਲਿਆ ਵੱਡਾ ਫੈਸਲਾ,ਹਿਲਾ ਕੇ ਰੱਖਤਾ ਕੇਂਦਰ ਦਾ ਤਖ਼ਤ?

ਇਸ ਬਾਰੇ ‘ਚ ਪੇਸ ਯੂਨੀਵਰਸਿਟੀ ‘ਚ ਕਾਨਸਟੀਚਿਊਸ਼ਨਲ ਲਾਅ ਦੇ ਪ੍ਰੋਫੈਸਰ ਬੈਨੇਟ ਗਰਸ਼ਮੈਨ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਡੋਨਾਲਡ ਟਰੰਪ ‘ਤੇ ਆਪਰਾਧਿਕ ਮਾਮਲੇ ਚਲਾਏ ਜਾਣਗੇ। ਪ੍ਰੋਫੈਸਰ ਬੈਨੇਟ ਗਰਸ਼ਮੈਨ ਉਹੀਂ ਹਨ ਜਿਨ੍ਹਾਂ ਨੇ ਨਿਊਯਾਰਕ ‘ਚ ਇੱਕ ਦਸ਼ਕ ਤੱਕ ਐਡਵੋਕੇਟ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਗਰਸ਼ਮੈਨ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ‘ਤੇ ਬੈਂਕ ਧੋਖਾਧੜੀ, ਟੈਕਸ ਧੋਖਾਧੜੀ, ਮਨੀ ਲਾਂਡਰਿੰਗ, ਚੁਣਾਵੀ ਧੋਖਾਧੜੀ ਜਿਹੇ ਮਾਮਲਿਆਂ ‘ਚ ਇਲਜ਼ਾਮ ਲੱਗ ਸਕਦੇ ਹਨ।

LIVE🔴ਕਿਸਾਨਾਂ ਲਈ ਦਿੱਲੀ ਤੋਂ ਆਈ ਖੁਸ਼ੀ ਦੀ ਖ਼ਬਰ,ਕੇਂਦਰ ਸਰਕਾਰ ਮੰਗਾਂ ਮੰਨਣ ਲਈ ਹੋਈ ਤਿਆਰ?

ਟਰੰਪ ਦੇ ਕੰਮਾਂ ਨਾਲ ਜੁੜੀ ਜੋ ਵੀ ਜਾਣਕਾਰੀ ਮੀਡੀਆ ‘ਚ ਆ ਰਹੀ ਹੈ ਉਹ ਸਾਰੀ ਵਿੱਤੀ ਹੈ। ਮੀਡੀਆ ਰਿਪੋਰਟ ਅਨੁਸਾਰ ਆਉਣ ਵਾਲੇ ਚਾਰ ਸਾਲਾਂ ‘ਚ ਟਰੰਪ ਨੂੰ 30 ਕਰੋੜ ਡਾਲਰ ਤੋਂ ਜ਼ਿਆਦਾ ਦਾ ਕਰਜ ਚੁਕਾਉਣਾ ਪਵੇਗਾ।  ਜਦੋਂ ਕਿ ਟਰੰਪ ਦੇ ਕੋਲ ਉਨ੍ਹਾਂ ਦਾ ਨਿੱਜੀ ਨਿਵੇਸ਼ ਬੁਰੀ ਹਾਲਤ ਵਿੱਚ ਹੈ। ਇਹ ਵੀ ਸੰਭਵ ਹੈ ਕਿ ਉਨ੍ਹਾਂ ਦੇ ਲੈਣਦਾਰ ਕਰਜ ਦੇ ਭੁਗਤਾਨ ਨੂੰ ਲੈ ਕੇ ਹੁਣ ਉਨ੍ਹਾਂ ‘ਤੇ ਨਰਮਾਈ ਨਹੀਂ ਕੀਤੀ ਜਾਵੇਗੀ। ਬੈਨੇਟ ਗਰਸ਼ਮੈਨ ਨੇ ਇਹ ਵੀ ਕਿਹਾ ਹੈ ਕਿ ਅਸੀਂ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਉਨ੍ਹਾਂ ‘ਤੇ ਧੋਖਾਧੜੀ ਦੇ ਇਲਜ਼ਾਮ ਲਗਾਏ ਜਾ ਸਕਦੇ ਹਨ ਕਿਉਂਕਿ ਮੈਨਹਟਨ ਲਈ ਅਮਰੀਕੀ ਅਟਾਰਨੀ ਨੇ ਟਰੰਪ ਨੂੰ ਮਾਇਕਲ ਕੋਹੇਨ ਦੇ ਨਾਲ ਸਾਜਿਸ਼ ‘ਚ ਸਾਥੀ ਦੱਸਿਆ।

ਆਹ ਦੇਖਲੋ ਪ੍ਰਧਾਨਾਂ ਦਾ ਹਾਲ,ਗੁਰੂ ਘਰ ਦੀਆਂ ਗੋਲਕਾਂ ਵੀ ਨਹੀਂ ਛੱਡੀਆਂ?

ਜਾਣਕਾਰ ਡੋਨਾਲਡ ਟਰੰਪ ਦੇ ਸਾਬਕਾ ਵਕੀਲ ਮਾਇਕਲ ਕੋਹੇਨ ਦੇ ਖਿਲਾਫ ਹੋਈ ਜਾਂਚ ਦੇ ਬਾਰੇ ‘ਚ ਵੀ ਦੱਸਦੇ ਹੋਏ ਕਹਿੰਦੇ ਹਨ ਕਿ ਸਾਲ 2018 ‘ਚ ਮਾਇਕਲ ਕੋਹੇਨ ਨੂੰ ਚੁਣਾਵੀ ਗੜਬੜੀਆਂ ਲਈ ਦੋਸ਼ੀ ਠਹਿਰਾਇਆ ਸੀ। ਉਨ੍ਹਾਂ ‘ਤੇ ਡੋਨਾਲਡ ਟਰੰਪ ਦੇ ਨਾਲ ਅਫੇਅਰ ਹੋਣ ਦਾ ਦਾਅਵਾ ਕਰਨ ਵਾਲੀ ਪਾਰਨ ਸਟਾਰ ਅਤੇ ਅਦਾਕਾਰਾ ਸਟਾਰਮਾ ਡੈਨੀਅਲਸ ਨੂੰ 2016 ਦੀਆਂ ਚੋਣਾਂ ‘ਚ ਪੈਸੇ ਦੇਣ ਦਾ ਇਲਜ਼ਾਮ ਲੱਗਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button