Breaking NewsIndiaNews

ਦਿੱਲੀ ਤੋਂ ਲਖਨਊ ਜਾ ਰਹੀ ਰੋਡਵੇਜ ਬੱਸ ਸੜਕੇ ਸੁਆਹ, 4 ਮੌਤਾਂ

ਆਗਰਾ – ਲਖਨਊ ਐਕਸਪ੍ਰੈੱਸ ਵੇਅ ‘ਤੇ ਮਾਈਲ ਸਟੋਨ 77 ਨੇੜੇ ਉਸ ਸਮੇਂ ਚੀਕ ਚਿਹਾੜਾ ਮਚ ਗਿਆ ਜਦੋਂ ਦਿੱਲੀ ਦੇ ਆਨੰਦ ਵਿਹਾਰ ਤੋਂ ਲਖਨਊ ਦੇ ਆਲਮਬਾਗ਼ ਜਾ ਰਹੀ ਇੱਕ ਰੋਡਵੇਜ਼ ਬੱਸ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਚਾਰ ਲੋਕ ਜ਼ਿੰਦਾ ਸੜ ਗਏ। ਅੱਗ ਲੱਗਣ ਤੋਂ ਬਾਅਦ ਬੱਸ ਇੱਕ ਡਿਵਾਈਡਰ ਨਾਲ ਟਕਰਾ ਗਈ। ਘਟਨਾ ਦੇਰ ਰਾਤ ਕਰੀਬ ਦੋ ਵਜੇ ਦੀ ਹੈ, ਜਦੋਂ ਤੱਕ ਬੱਸ ਵਿੱਚ ਸਵਾਰ ਯਾਤਰੀ ਬੱਸ ਵਿਚੋਂ ਉਤਰ ਪਾਉਂਦੇ, ਉਦੋਂ ਤਕ ਇੱਕ ਬੱਚਾ, ਇੱਕ ਔਰਤ ਸਮੇਤ 4 ਯਾਤਰੀ ਜਿੰਦਾ ਸੜ ਚੁੱਕੇ ਸਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹੇ ਦੇ ਉਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ।

Read Also ਹਾਈਵੇਅ ‘ਤੇ ਸੈਲਾਨੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਝੁਲਸੇ 26 ਲੋਕ

ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤਕ ਸਾਰੀ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਬੱਸ ਵਿੱਚ ਕਿੰਨੇ ਯਾਤਰੀ ਸਵਾਰ ਸਨ, ਫਿਲਹਾਲ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਸੀਓ ਸਿਟੀ ਦਾ ਕਹਿਣਾ ਹੈ ਕਿ ਬੱਸ ਅੰਦਰ ਤੋਂ ਪੂਰੀ ਤਰ੍ਹਾਂ ਬੰਦ ਸੀ। ਜਿਸ ਨੂੰ ਕੱਟਣ ਲਈ ਕਟਰ ਮੰਗਵਾਏ ਗਏ। ਇਸ ਦੌਰਾਨ ਦੋ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹਾਲਾਂਕਿ ਅੱਗ ਸ਼ਾਰਟ ਸਰਕਟ ਨਾਲ ਲੱਗਣ ਦੀ ਗੱਲ ਸਾਹਮਣੇ ਆ ਰਹੀ ਹੈ ਪਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਅੱਗ ਕਿਵੇਂ ਲੱਗੀ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button