Breaking NewsD5 specialIndiaNewsTop News

PM ਮੋਦੀ ਨੇ ਉੱਤਰ ਪ੍ਰਦੇਸ਼ ਦੇ ਜਾਲੌਨ ‘ਚ ਬੁੰਦੇਲਖੰਡ ਐਕਸਪ੍ਰੈੱਸਵੇਅ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਉੱਤਰ ਪ੍ਰਦੇਸ਼ ਦੇ ਜਾਲੌਨ ‘ਚ ਬੁੰਦੇਲਖੰਡ ਐਕਸਪ੍ਰੈੱਸ ਵੇਅ ਦਾ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਨਪੁਰ ਹਵਾਈ ਅੱਡੇ ਪੁੱਜੇ, ਜਿੱਥੇ ਮੁੱਖ ਮੰਤਰੀ ਅਤੇ ਹੋਰ ਦਿੱਗਜ ਵਿਅਕਤੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਲਗਭਗ 14,850 ਕਰੋੜ ਰੁਪਏ ਦੀ ਲਾਗਤ ਨਾਲ ਇਸ 296 ਕਿਲੋਮੀਟਰ ਫੋਰ ਲੇਨ ਐਕਸਪ੍ਰੈੱਸ ਦਾ ਨਿਰਮਾਣ ਕੀਤਾ ਗਿਆ ਹੈ। ਐਕਸਪ੍ਰੈੱਸ ਵੇਅ ਖੇਤਰ ‘ਚ ਕਨੈਕਟੀਵਿਟੀ ਅਤੇ ਉਦਯੋਗਿਕ ਵਿਕਾਸ ਨੂੰ ਵੱਡਾ ਉਤਸ਼ਾਹ ਦੇਵੇਗਾ।

Gurdaspur : ਬੰਦੇ ਨੇ ਲਾਇਆ Desi Jugaad, ਛੱਤ ‘ਤੇ ਹੀ ਬਣਾਤੀ ਸ਼ਰਾਬ ਦੀ ਫੈਕਟਰੀ, ਟੈਂਕੀਆਂ ‘ਚ ਚਲਦਾ ਸੀ ਧੰਦਾ!

ਅਧਿਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ‘ਤੇ ਬਹੁਤ ਧਿਆਨ ਕੇਂਦਰਿਤ ਕੀਤਾ ਹੈ। 2022-23 ਦੇ ਬਜਟ ‘ਚ ਸੜਕ ਟਰਾਂਸਪੋਰਟ ਅੇਤ ਰਾਜਮਾਰਗ ਮੰਤਰਾਲਾ ਲਈ 1.99 ਲੱਖ ਕਰੋੜ ਰੁਪਏ ਦਾ ਬਜਟ ਅਲਾਟ ਹੁਣ ਤੱਕ ਸਭ ਤੋਂ ਵੱਧ ਹੈ। ਪਿਛਲੇ 7 ਸਾਲਾਂ ‘ਚ ਦੇਸ਼ ‘ਚ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 91,287 ਕਿਲੋਮੀਟਰ (ਅਪ੍ਰੈਲ 2014 ਤੱਕ) ਤੋਂ 50 ਫੀਸਦੀ ਤੋਂ ਵੱਧ ਕੇ ਲਗਭਗ 1,41,000 ਕਿਲੋਮੀਟਰ (31 ਦਸੰਬਰ 2021 ਤੱਕ) ਹੋ ਗਈ ਹੈ। ਬੁੰਦੇਲਖੰਡ ਐਕਸਪ੍ਰੈੱਸ ਵੇਅ ਦੇ ਨਿਰਮਾਣ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ 29 ਫਰਵਰੀ 2020 ਨੂੰ ਰੱਖਿਆ ਸੀ। ਐਕਸਪ੍ਰੈੱਸ ਵੇਅ ਦਾ ਕੰਮ 28 ਮਹੀਨਿਆਂ ਅੰਦਰ ਪੂਰਾ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button