PunjabTop News

ਦਰਬਾਰ ਸਾਹਿਬ ਨੇੜੇ ਬੰਬ ਬਲਾਸਟ ਕਰਨ ਵਾਲਿਆਂ ਮੁਲਜ਼ਮਾਂ ਦਾ ਪੁਲਿਸ ਨੂੰ ਮਿਲਿਆ 18 ਤਰੀਕ ਤੱਕ ਰਿਮਾਂਡ

- ਪੁਲਸ ਵੱਲੋਂ ਪੱਤਰਕਾਰਾਂ ਨਾਲ ਲੁਕਣ ਮੀਚੀ ਖੇਡ ਕੀਤਾ ਗਿਆ ਕੋਰਟ ਵਿੱਚ ਆਰੋਪੀਆਂ ਨੂੰ ਪੇਸ਼

ਅੰਮ੍ਰਿਤਸਰ, 11 ਮਈ 2023 – ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ 6 ਦਿਨਾਂ ਵਿੱਚ ਹੋਏ ਬੰਬ ਧਮਾਕਿਆਂ ਦੇ ਪਿੱਛੇ 5 ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੰਜਾਬ ਦੇ ਡੀਜੀਪੀ ਵੱਲੋਂ ਵੀ ਇਸ ਬਾਬਤ ਪ੍ਰੈਸ ਕਾਨਫਰੰਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਇਨ੍ਹਾਂ ਆਰੋਪੀਆਂ ਨੂੰ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੀ ਮਾਣਯੋਗ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਮਾਨਯੋਗ ਵੱਲੋਂ ਅੰਮ੍ਰਿਤਸਰ ਦੀ ਪੁਲਸ ਨੇ 18 ਤਰੀਕ ਤੱਕ ਇਹਨਾਂ ਦਾ ਰਿਮਾਂਡ ਲਿਤਾ ਗਿਆ ਉਥੇ ਹੀ ਜਦੋਂ ਇਹਨਾਂ ਆਰੋਪਾਂ ਨੂੰ ਅੰਮ੍ਰਿਤਸਰ ਦੇ ਮਾਣਯੋਗ ਕੋਰਟ ਵਿੱਚ ਪੇਸ਼ ਕਰਨ ਵਾਸਤੇ ਪੰਜਾਬ ਪੁਲਸ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਲੁਕਣ ਮੀਚੀ ਖੇਡ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਹਾਲਾਂਕਿ ਜਦੋਂ ਪੁਲਸ ਨੂੰ ਜਦੋਂ ਇਨ੍ਹਾਂ ਦੇ ਰਿਮਾਂਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਕਿਸੇ ਵੀ ਤਰਾਂ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਚੁੱਪੀ ਧਾਰ ਕੇ ਉਥੋਂ ਜਾਂਦੇ ਬਣੇ। 

ਇਥੇ ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਤੇ ਪਿਛਲੇ ਛੇ ਦਿਨਾਂ ਤੋਂ ਦੋ ਬੰਬ ਧਮਾਕੇ ਕੀਤੇ ਗਏ ਸਨ ਜਿਸ ਤੋਂ ਬਾਅਦ ਇਕ ਹੋਰ ਬੰਬ ਧਮਾਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਟਾਸਕ ਫੋਰਸ ਵੱਲੋਂ ਮਿਲ ਕੇ ਇਹਨਾ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉੱਥੇ ਹੀ ਜਦੋਂ ਇਹਨਾਂ ਨੂੰ ਮਾਣਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਉਹ ਵੱਲੋਂ ਵੀ 18 ਤਰੀਕ ਤੱਕ ਇਹਨਾਂ ਨੂੰ ਪੁਲਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਹਨਾ ਤੋਂ ਹੋਰ ਕੀ ਪੁੱਛਗਿਛ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਮਨਸੂਬੇ ਇਸ ਬੰਬ ਬਲਾਸਟ ਪਿੱਛੇ ਕੀ ਸਨ ਇਹ ਵੀ ਜਾਂਦੀ ਹੈ ਜਾ ਨਹੀ ਲੇਕਿਨ ਇਸ ਦੌਰਾਨ ਅੱਜ ਪੁਲਿਸ ਵੱਲੋਂ ਪੱਤਰਕਾਰਾਂ ਨਾਲ ਲੁਕਣ ਮੀਚੀ ਖੇਡ ਇਹਨਾਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਇਹ ਵੀ ਆਪਣੇ ਆਪ ਵਿੱਚ ਇੱਕ ਸਵਾਲੀਆ ਨਿਸ਼ਾਨ ਪੁਲਸ ਉਤੇ ਖੜ੍ਹਾ ਹੋ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button